Wed, Apr 24, 2024
Whatsapp

ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਨਿਊਜ਼ੀਲੈਂਡ 'ਚ ਹੋਇਆ ਦਿਹਾਂਤ, ਖੇਡ ਜਗਤ ਵਿਚ ਸੋਗ ਦੀ ਲਹਿਰ

Written by  Shanker Badra -- September 10th 2020 03:44 PM
ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਨਿਊਜ਼ੀਲੈਂਡ 'ਚ ਹੋਇਆ ਦਿਹਾਂਤ, ਖੇਡ ਜਗਤ ਵਿਚ ਸੋਗ ਦੀ ਲਹਿਰ

ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਨਿਊਜ਼ੀਲੈਂਡ 'ਚ ਹੋਇਆ ਦਿਹਾਂਤ, ਖੇਡ ਜਗਤ ਵਿਚ ਸੋਗ ਦੀ ਲਹਿਰ

ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਨਿਊਜ਼ੀਲੈਂਡ 'ਚ ਹੋਇਆ ਦਿਹਾਂਤ, ਖੇਡ ਜਗਤ ਵਿਚ ਸੋਗ ਦੀ ਲਹਿਰ:ਦਸੂਹਾ : ਖੇਡ ਜਗਤ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। 28 ਸਾਲਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ ਹੈ। [caption id="attachment_429876" align="aligncenter" width="300"] ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਨਿਊਜ਼ੀਲੈਂਡ 'ਚ ਹੋਇਆ ਦਿਹਾਂਤ, ਖੇਡ ਜਗਤ ਵਿਚ ਸੋਗ ਦੀ ਲਹਿਰ[/caption] ਦਰਅਸਲ 'ਚ ਗਗਨਦੀਪ ਸਿੰਘ ਇਸ ਸਮੇਂ ਨਿਊਜ਼ੀਲੈਂਡ ਵਿਚ ਸੀ ਅਤੇ ਉਸ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਅਤੇ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਨੌਜਵਾਨ ਦਾ ਜੱਦੀ ਪਿੰਡ ਖੁਰਦਾ (ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਹੈ ਅਤੇ ਇਹ 2011 ਵਿਚ ਨਿਊਜ਼ੀਲੈਂਡ ਪੜ੍ਹਨ ਗਿਆ ਸੀ ਅਤੇ ਉਸ ਦੇਸ਼ ਦਾ ਨਾਗਰਿਕ ਵੀ ਬਣ ਚੁੱਕਾ ਸੀ। ਗਗਨਦੀਪ ਇਕ ਵਧੀਆ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਰੈਸਲਿੰਗ ਵਿਚ ਗੋਲਡ ਮੈਡਲਿਸਟ ਵੀ ਰਿਹਾ ਹੈ।  ਗਗਨਦੀਪ ਅਜੇ ਕੁਆਰਾ ਹੀ ਸੀ। ਇਸ ਸਮੇਂ ਸਾਰਾ ਪਰਿਵਾਰ ਡੂੰਗੇ ਸਦਮੇ ਵਿਚ ਹੈ। -PTCNews


Top News view more...

Latest News view more...