ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਬੀਤੀ ਰਾਤ ਖੇਡ ਜਗਤ ਲਈ ਮੰਦਭਾਗੀ ਖਬਰ ਸਾਹਮਣੇ ਆਈ ਜਦ ਧਨੌਲਾ ਦੇ ਮਸ਼ਹੂਰ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਜਾਫੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਪਤਾ ਲੱਗਿਆ। ਇਸ ਦੁਖਦਾਈ ਖਬਰ ਨਾਲ ਜਿਥੇ ਪਰਿਵਾਰ ਨੂੰ ਸਦਮਾ ਲੱਗਿਆ ਉਥੇ ਹੀ ਸਮਾਚਾਰ ਮਿਲਦੇ ਹੀ ਖੇਡ ਜਗਤ ਦੇ ਲੋਕਾਂ ਵਿਚ ਵੀ ਸੋਗ ਦੀ ਲਹਿਰ ਦੌੜ ਗਈ।

ਧਨੌਲਾ ਦੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮਿਲੀ ਜਾਣਕਾਰੀ ਮੁਤਾਬਿਕ ਖਿਡਾਰੀ ਨੂੰ ਰਾਤ ਨੂੰ 1 ਤੋਂ 2 ਦੇ ਵਿਚਕਾਰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸ ਦੀ ਮੁਤ ਹੋ ਗਈ। ਮ੍ਰਿਤਕ ਖਿਡਾਰੀ ਦੇ ਭਰਾ ਬੱਬੂ ਧਨੌਲਾ ਜੋ ਕਿ ਖ਼ੁਦ ਕਬੱਡੀ ਦੇ ਖਿਡਾਰੀ ਹਨ ਉਹਨਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਕਾਜੂ ਰਣੀਕੇ, ਲੱਖੂ ਚੀਮਾ, ਕੋਕੋ ਜਖੇਪਲ , ਕਾਲਾ ਘਰਾਂਚੋਂ, ਗੁਰਮੀਤ ਪੰਨਵਾਂ ਆਦਿ ਖਿਡਾਰੀਆਂ ਨਾਲ ਕਬੱਡੀ ਖੇਡਦੇ ਹੋਏ ਅਨੇਕਾਂ ਇਨਾਮ ਤੇ ਟਰਾਫੀਆਂ ਜਿੱਤ ਕੇ ਧਨੌਲਾ ਦਾ ਨਾਮ ਉੱਚਾ ਕੀਤਾ।ਧਨੌਲਾ ਦੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Also Read | Coronavirus Punjab: Amid rise in COVID-19 cases, this district announces night curfew

ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਉਹ ਕਬੱਡੀ ਨਹੀਂ ਸੀ ਖੇਡਦਾ। ਉਸ ਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਟੈਕਸੀ ਚਲਾਉਂਦਾ ਸੀ। ਬੱਗਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਧਨੌਲਾ ਵਿਚ ਸੋਗ ਦੀ ਲਹਿਰ ਦੌੜ ਗਈ। ਬੱਗਾ ਦੀ ਹੋਈ ਬੇਵਕਤੀ ਮੌਤ ਤੇ ਪੂਰੇ ਇਲਾਕਾ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੱਗਾ ਸਿੰਘ ਪਿੱਛੇ ਬਜੁਰਗ ਪਿਤਾ ਗੁਰਚਰਨ ਸਿੰਘ, ਮਾਤਾ ਬਲਜੀਤ ਕੌਰ, ਪਤਨੀ ਸੋਨੀਆ ਤੇ ਪੁੱਤਰੀ ਸਹਿਜਪ੍ਰੀਤ ਕੌਰ ( ਕਰੀਬ 7 ਸਾਲ) ਤੋਂ ਇਲਾਵਾ ਸਤਨਾਮ ਸਿੰਘ ਭਰਾ, ਕੁਲਦੀਪ ਸਿੰਘ ਭਰਾ ਨੂੰ ਛੱਡ ਗਿਆ। ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਕ ਕੱਬਡੀ ਖਿਡਾਰੀ ਦੀ ਮੌਤ ਹੋ ਗਈ ਸੀ ਜਿਸ ਨਾਲ ਖੇਡ ਜਗਤ ਚ ਅਜੇ ਕੋਈ ਭੁਲਿਆ ਨਹੀਂ ਸੀ , ਕਿ ਇਸ ਮੌਤ ਨੇ ਮੁੜ ਤੋਂ ਦਿਲਾਂ ਨੂੰ ਝੰਜੋੜ ਦਿੱਤਾ ਹੈ।

Click here for latest updates on Twitter.