Advertisment

ਮੋਗਾ: ਡਰੋਲੀ ਭਾਈ ਟੂਰਨਾਮੈਂਟ 'ਤੇ ਕਬੱਡੀ ਖਿਡਾਰੀ 'ਤੇ ਚੱਲੀ ਗੋਲੀ, ਹੋਇਆ ਜ਼ਖ਼ਮੀ

author-image
Jashan A
Updated On
New Update
ਮੋਗਾ: ਡਰੋਲੀ ਭਾਈ ਟੂਰਨਾਮੈਂਟ 'ਤੇ ਕਬੱਡੀ ਖਿਡਾਰੀ 'ਤੇ ਚੱਲੀ ਗੋਲੀ, ਹੋਇਆ ਜ਼ਖ਼ਮੀ
Advertisment
ਮੋਗਾ: ਡਰੋਲੀ ਭਾਈ ਟੂਰਨਾਮੈਂਟ 'ਤੇ ਕਬੱਡੀ ਖਿਡਾਰੀ 'ਤੇ ਚੱਲੀ ਗੋਲੀ, ਹੋਇਆ ਜ਼ਖ਼ਮੀ,ਮੋਗਾ: ਬੀਤੀ ਦੇਰ ਸ਼ਾਮ ਮੋਗਾ ਦੇ ਪਿੰਡ ਡਰੋਲੀ ਭਾਈ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਥੇ ਕਬੱਡੀ ਟੂਰਨਾਮੈਂਟ ਦੌਰਾਨ ਇੱਕ ਖਿਡਾਰੀ 'ਤੇ ਗੋਲੀ ਚੱਲ ਗਈ। ਜਿਸ ਕਾਰਨ ਕਬੱਡੀ ਖਿਡਾਰੀ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। Firingਜ਼ਖਮੀ ਖਿਡਾਰੀ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਕਿ ਗੋਲੀ ਕਿਸ ਵੱਲੋਂ ਚਲਾਈ ਗਈ ਹੈ। ਉਹ ਭਿੰਡਰ ਪਿੰਡ ਵੱਲੋਂ ਕਬੱਡੀ ਖੇਡਣ ਡਰੋਲੀ ਭਾਈ ਆਏ ਸੀ ਤੇ ਇਥੇ ਉਸ 'ਤੇ ਫਾਇਰਿੰਗ ਹੋ ਗਈ। ਹੋਰ ਪੜ੍ਹੋ:
Advertisment
BIGG BOSS 13: ਸ਼ਹਿਨਾਜ਼ ਕਾਰਨ ਆਇਆ ਨੌਮੀਨੇਸ਼ਨ 'ਚ ਟਵਿਸਟ publive-imageਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Firingਇਹ ਵੀ ਪਤਾ ਲੱਗਾ ਹੈ ਕਿ ਇਕ ਖਿਡਾਰੀ ਨੂੰ ਅਗਵਾ ਵੀ ਕੀਤਾ ਗਿਆ ਹੈ। ਜਦੋਂ ਕਿ ਪੁਲਿਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਹੀ ਸੱਚਾਈ ਦਾ ਪਤਾ ਲੱਗ ਸਕੇਗਾ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News-
punjabi-news moga kabbadi-player-firing kabbadi-player-firing-in-droli-bhai
Advertisment

Stay updated with the latest news headlines.

Follow us:
Advertisment