ਅਦਾਕਾਰ ਕਬੀਰ ਬੇਦੀ ਨੇ ਸਨੀ ਲਿਓਨ ਦਾ ਮੰਗਿਆ ਨੰਬਰ, ਪਤੀ ਡੈਨਿਅਲ ਨੇ ਦਿੱਤਾ ਇਹ ਜਵਾਬ

Kabir Bedi denies report claiming he asked for Sunny Leone number
ਅਦਾਕਾਰ ਕਬੀਰ ਬੇਦੀ ਨੇ ਸਨੀ ਲਿਓਨ ਦਾ ਮੰਗਿਆ ਨੰਬਰ, ਪਤੀ ਡੈਨਿਅਲ ਨੇ ਦਿੱਤਾ ਇਹ ਜਵਾਬ

ਅਦਾਕਾਰ ਕਬੀਰ ਬੇਦੀ ਨੇ ਸਨੀ ਲਿਓਨ ਦਾ ਮੰਗਿਆ ਨੰਬਰ, ਪਤੀ ਡੈਨਿਅਲ ਨੇ ਦਿੱਤਾ ਇਹ ਜਵਾਬ:ਮੂੰਬਈ : ਅਦਾਕਾਰ ਕਬੀਰ ਬੇਦੀ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਕਿ ਉਸਨੇ ਡੱਬੂ ਰਤਨਾਨੀ ਨੇ ਕੈਲੰਡਰ ਲਾਂਚ ਮੌਕੇ ਸਨੀ ਲਿਓਨ ਤੋਂ ਉਨ੍ਹਾਂ ਦਾ ਨੰਬਰ ਮੰਗਿਆ ਸੀ। 74 ਸਾਲਾ ਕਬੀਰ ਨੇ ਟਵੀਟ ਕਰਕੇ ਇਨ੍ਹਾਂ ਖ਼ਬਰਾਂ ਨੂੰ ਗ਼ਲਤ ਦੱਸਿਆ ਹੈ। ਇਸ ਦੇ ਨਾਲ ਹੀ ਸਾਰੀ ਘਟਨਾ ‘ਤੇ ਸੰਨੀ ਲਿਓਨ ਦੇ ਪਤੀ ਡੈਨਿਅਲ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।

Kabir Bedi denies report claiming he asked for Sunny Leone number
ਅਦਾਕਾਰ ਕਬੀਰ ਬੇਦੀ ਨੇ ਸਨੀ ਲਿਓਨ ਦਾ ਮੰਗਿਆ ਨੰਬਰ, ਪਤੀ ਡੈਨਿਅਲ ਨੇ ਦਿੱਤਾ ਇਹ ਜਵਾਬ

ਕਬੀਰ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ਅਜਿਹੀਆਂ ਖ਼ਬਰਾਂ ਗ਼ਲਤ ਹਨ ਕਿ ਮੈਂ ਸੰਨੀ ਲਿਓਨ ਤੋਂ ਉਸ ਦਾ ਨੰਬਰ ਮੰਗਿਆ ਹੈ,ਇਹ ਗ਼ਲਤ ਹੈ। ਡੱਬੂ ਰਤਨਾਨੀ ਦੀ ਪਾਰਟੀ ਵਿੱਚ ਮੈਂ ਉਸ ਦੇ ਪਤੀ ਡੈਨੀਅਲ ਵੇਬਰ ਤੋਂ ਉਸ (ਡੈਨੀਅਲ) ਦਾ ਨੰਬਰ ਮੰਗਿਆ ਸੀ, ਜਿਸ ਨੂੰ ਉਸਨੇ ਮੇਰੇ ਫੋਨ ਵਿੱਚ ਸੇਵ ਕੀਤਾ ਸੀ। ਅਜਿਹੀਆਂ ਗ਼ਲਤ ਖ਼ਬਰਾਂ ਪ੍ਰਕਾਸ਼ਤ ਕਰਨ ਵਾਲੇ ਪ੍ਰਕਾਸ਼ਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

Kabir Bedi denies report claiming he asked for Sunny Leone number
ਅਦਾਕਾਰ ਕਬੀਰ ਬੇਦੀ ਨੇ ਸਨੀ ਲਿਓਨ ਦਾ ਮੰਗਿਆ ਨੰਬਰ, ਪਤੀ ਡੈਨਿਅਲ ਨੇ ਦਿੱਤਾ ਇਹ ਜਵਾਬ

ਓਧਰ ਦੂਜੇ ਪਾਸੇ ਸੰਨੀ ਲਿਓਨ ਦੇ ਪਤੀ ਡੈਨਿਅਲ ਨੇ ਕਬੀਰ ਦੇ ਟਵੀਟ ਦਾ ਜਵਾਬ ਦਿੰਦਿਆਂ ਆਪਣੀ ਪ੍ਰਤੀਕਿਿਰਆ ਦਿੱਤੀ ਹੈ। ਉਨ੍ਹਾਂ ਟਵਿੱਟਰ ‘ਤੇ ਲਿਖਿਆ, “ਹਾਹਾ … ਉਹ ਮੇਰਾ ਨੰਬਰ ਕਿਉਂ ਨਹੀਂ ਮੰਗ ਸਕਦੇ ? ਉਨ੍ਹਾਂ ਕੋਲ ਪਹਿਲਾਂ ਹੀ ਉਨ੍ਹਾਂ ਦਾ (ਸੰਨੀ) ਨੰਬਰ ਹੈ, ਕਿਉਂਕਿ ਉਹ ਕਈ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ। ਸਿਰਫ਼ ਸਟੋਰੀ ਦੇ ਲਈ ਇਸ ਤਰ੍ਹਾਂ ਦੀਆਂ ਗ਼ਲਤ ਖ਼ਬਰਾਂ ਛਾਪਣ ਦੀ ਜ਼ਰੂਰਤ ਨਹੀਂ ਹੈ।
-PTCNews