ਕਾਬੁਲ ‘ਚ ਵਿਆਹ ਸਮਾਗਮ ਦੌਰਾਨ ਆਤਮਘਾਤੀ ਹਮਲਾ, 63 ਮੌਤਾਂ, 182 ਜ਼ਖਮੀ

kabul

ਕਾਬੁਲ ‘ਚ ਵਿਆਹ ਸਮਾਗਮ ਦੌਰਾਨ ਆਤਮਘਾਤੀ ਹਮਲਾ, 63 ਮੌਤਾਂ, 182 ਜ਼ਖਮੀ,ਕਾਬੁਲ: ਅਫਗਾਨਿਸਤਾਨ ਦੇ ਕਾਬੁਲ ‘ਚ ਵਿਆਹ ਸਮਾਗਮ ‘ਚ ਹੋਏ ਵੱਡੇ ਆਤਮਘਾਤੀ ਹਮਲੇ ‘ਚ 63 ਲੋਕਾਂ ਦੀ ਮੌਤ ਹੋ ਗਈ, ਜਦਕਿ 182 ਲੋਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਲੋਕਾਂ ਨੂੰ ਸਥਾਨਕ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

Kabul Wedding Hall Blast: 63 people killed, 180 injured in a suicide attackਦੱਸਿਆ ਜਾ ਰਿਹਾ ਹੈ ਕਿ ਜਦੋਂ ਧਮਾਕਾ ਹੋਇਆ, ਉਸ ਸਮੇਂ ਵੈਡਿੰਗ ਹਾਲ ਮਹਿਮਾਨਾਂ ਨਾਲ ਖਚਾਖਚ ਭਰਿਆ ਹੋਇਆ ਸੀ। ਇਸ ਧਮਾਕੇ ਤੋਂ ਬਾਅਦ ਉੱਥੇ ਹਫੜਾ-ਦਫੜੀ ਮੱਚ ਗਈ ਤੇ ਸਾਰੇ ਇਧਰ-ਉੱਧਰ ਭੱਜਣ ਲੱਗੇ।

ਹੋਰ ਪੜ੍ਹੋ:BSF ਨੂੰ ਮਿਲੀ ਵੱਡੀ ਸਫਲਤਾ, ਸਾਦਕੀ ਸਰਹੱਦ ਤੋਂ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ

blastਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ 10 ਦਿਨ ਪਹਿਲਾਂ ਵੀ ਕਾਬੁਲ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ 95 ਲੋਕ ਜ਼ਖ਼ਮੀ ਹੋ ਗਏ ਸਨ। ਇਹ ਧਮਾਕਾ ਇੱਕ ਕਾਰ ਵਿੱਚ ਕੀਤਾ ਗਿਆ ਸੀ।

-PTC News