ਪੰਜਾਬ

ਕਲਯੁਗ : ਔਰਤ ਨੇ ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

By Jagroop Kaur -- December 06, 2020 3:12 pm -- Updated:Feb 15, 2021

ਹੁਸ਼ਿਆਪੁਰ : ਅੱਜ ਇਨਸਾਨਾਂ 'ਚ ਹੈਵਾਨੀਅਤ ਭਰਦੀ ਜਾ ਰਹੀ ਹੈ। ਇਨਸਾਨੀ ਰਿਸ਼ਤੇ ਤਾਰ ਤਾਰ ਹੁੰਦੇ ਜਾ ਰਹੇ ਹਨ। ਅਜਿਹਾ ਹੀ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਬੁੱਲੋਵਾਲ ਦੇ ਅਧੀਨ ਆਉਂਦੇ ਪਿੰਡ ਕੋਟਲਾ ਨੋਧ ਸਿੰਘ 'ਚੋਂ, ਜਿਥੇ ਸ਼ੱਕੀ ਹਾਲਾਤ 'ਚ ਇਕ 54 ਸਾਲਾ ਸੋਮ ਸਿੰਘ ਵਾਸੀ ਨਾਗਰਾ (ਦਸੂਹਾ) ਦੀ ਕਾਰ 'ਚ ਜਿਊਂਦਾ ਸੜਨ ਨਾਲ ਮੌਤ ਹੋ ਗਈ। ਮਾਮਲੇ 'ਚ ਕਾਰਵਾਈ ਕਰਦਿਆਂ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਪਤਨੀ ਵੱਲੋਂ ਆਪਣੀਆਂ ਭੈਣਾਂ ਅਤੇ ਬੇਟੀਆਂ ਨਾਲ ਮਿਲ ਕੇ ਆਪਣੇ ਪਤੀ ਨੂੰ ਸਾੜ ਕੇ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਮ੍ਰਿਤਕ ਦੇ ਭਰਾ ਨੇ ਸ਼ੱਕ ਜਤਾਉਂਦੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ।

ਇਸ ਸਬੰਧ 'ਚ ਥਾਣਾ ਬੁੱਲੋਵਾਲ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ, ਉਸ ਦੀਆਂ ਦੋ ਬੇਟੀਆਂ ਅਤੇ 2 ਭੈਣਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਪ੍ਰਦੀਪ ਸਿੰਘ ਮੁਤਾਬਕ ਸੋਮ ਸਿੰਘ ਦੇ ਭਰਾ ਸਤਨਾਮ ਸਿੰਘ ਨੇ ਇਸ ਸਬੰਧ 'ਚ ਬਿਆਨ ਦਰਜ ਕਰਵਾਏ ਸਨ ਕਿ 3 ਦਸੰਬਰ ਨੂੰ ਉਸ ਨੇ ਆਪਣੀ ਭਾਬੀ ਜਸਪ੍ਰੀਤ ਕੌਰ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਬੇਟੀ ਜਨਮ ਦਿਨ ਹੈ ਅਤੇ ਰਿਸ਼ਤੇਦਾਰ ਆਏ ਹੋਏ ਹਨ।

Tied To A Charpoy, Dalit Man Burnt Alive In UP Over Love Affair

ਜਦੋਂ ਉਸ ਨੇ ਸੋਮ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਤਾਂ ਉਸ ਨੇ ਕਿਹਾ ਕਿ ਉਹ ਨਸ਼ੇ 'ਚ ਸੀ ਅਤੇ ਸੌ ਗਿਆ ਹੈ। ਉਥੇ ਹੀ ਸ਼ੁੱਕਰਵਾਰ ਨੂੰ ਪਿੰਡ ਦੇ ਸਰਪੰਚ ਦਾ ਫੋਨ ਆਇਆ ਕਿ ਸੋਮ ਸਿੰਘ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਹੈ।ਪੀੜਤ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਉਸ ਦੀ ਭਾਬੀ ਜਸਪ੍ਰੀਤ ਕੌਰ ਨੇ ਆਪਣੀਆਂ ਦੋ ਭੈਣਾਂ ਹਰਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਅਤੇ ਦੋ ਧੀਆਂ ਸੁਨੀਤਾ ਅਤੇ ਪਰਨੀਤ ਨਾਲ ਮਿਲ ਕੇ ਕੀਤੀ ਹੈ।

ਪੁਲਿਸ ਨੇ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ, ਸਾਲੀ ਹਰਪ੍ਰੀਤ ਕੌਰ ਪਤਨੀ ਹੈਪੀ, ਗੁਰਪ੍ਰੀਤ ਕੌਰ ਪਤਨੀ ਕਮਲ ਸਿੰਘ, ਬੇਟੀ ਸੁਰਨੀਤ, ਬੇਟੀ ਪ੍ਰਨੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਤਨਾਮ ਸਿੰਘ ਦੇ ਬਿਆਨ ਦਰਜ ਕਰਕੇ ਉਕਤ ਪੰਜ ਦੋਸ਼ੀਆਂ ਖ਼ਿਲਾਫ਼ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ 'ਚ ਪੰਜੋਂ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

  • Share