‘ਜਯਾ ਬੱਚਨ’ ਦੀ ਸਪੀਚ ‘ਤੇ ‘ਕੰਗਣਾ’ ਦਾ ਪਲਟਵਾਰ , ਕਿਹਾ – “ਸਾਡੇ ਲਈ ਵੀ ਹਮਦਰਦੀ ਦਿਖਾਓ”

Kangana hits back at Jaya Bachchan

ਨਵੀਂ ਦਿੱਲੀ-‘ਜਯਾ ਬੱਚਨ’ ਦੀ ਸਪੀਚ ‘ਤੇ ‘ਕੰਗਣਾ’ ਦਾ ਪਲਟਵਾਰ , ਕਿਹਾ – “ਸਾਡੇ ਲਈ ਵੀ ਹਮਦਰਦੀ ਦਿਖਾਓ”-ਸਮਾਜਵਾਦੀ ਪਾਰਟੀ ਦੀ ਸੰਸਦ ਅਤੇ ਅਦਾਕਾਰਾ ਜਯਾ ਬੱਚਨ ਨੇ ਬਾਲੀਵੁੱਡ ਨੂੰ ਡਰੱਗਸ ਨਾਲ ਜੋੜਨ ਵਾਲੇ ਲੋਕਾਂ ਨੂੰ ਕਰੜੇ ਹੱਥੀਂ ਲੈਂਦੇ ਹੋਏ , ਇਸਨੂੰ ਫ਼ਿਲਮ ਇੰਡਸਟਰੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ । ਸਿਰਫ਼ ਇਹੀ ਨਹੀਂ ਉਹਨਾਂ ਨੇ ਕਿਸੇ ਦਾ ਲਏ ਬਗੈਰ ਕੰਗਨਾ ਰਣੌਤ ‘ਤੇ ਨਿਸ਼ਾਨਾ ਸਾਧਿਆ। ਜਯਾ ਬੱਚਨ ਵੱਲੋਂ ਕੀਤੀ ਇਸ ਟਿੱਪਣੀ ਤੋਂ ਬਾਅਦ ਹੀ ਪ੍ਰਤੀਕਿਰਿਆਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ , ਦੱਸ ਦੇਈਏ ਕਿ ਕੰਗਨਾ ਨੇ ਵੀ ਜਯਾ ਬੱਚਨ ਦੀ ਇਸ ਟਿੱਪਣੀ ‘ਤੇ ਟਵੀਟ ਕੀਤਾ ਹੈ ।

Kangana hits back at Jaya Bachchan

ਦੱਸਣਯੋਗ ਹੈ ਕਿ ਜਯਾ ਦੀ ਟਿੱਪਣੀ ‘ਤੇ ਕੰਗਨਾ ਨੇ ਆਪਣਾ ਟਵੀਟ ਕਰਦੇ ਹੋਏ ਜਯਾ ਬੱਚਨ ਨੂੰ ਟਵੀਟ ਜ਼ਰੀਏ ਸਵਾਲ ਕੀਤਾ – ਕੰਗਨਾ ਨੇ ਕਿਹਾ ਕਿ ‘ ਜਯਾ ਜੀ , ਕੀ ਤੁਸੀਂ ਉਦੋਂ ਵੀ ਇਹੀ ਕਹਿੰਦੇ ਅਗਰ ਮੇਰੀ ਜਗ੍ਹਾ ‘ਤੇ ਤੁਹਾਡੀ ਬੇਟੀ ਸ਼ਵੇਤਾ ਨੂੰ ਟੀਨ ਏਜ ‘ਚ ਕੁੱਟਿਆ ਗਿਆ ਹੁੰਦਾ , ਡਰਗਜ਼ ਦਿੱਤੇ ਗਏ ਹੁੰਦੇ ਅਤੇ ਸੋਸ਼ਣ ਹੁੰਦਾ । ਕੀ ਤੁਸੀਂ ਓਦੋਂ ਵੀ ਇਹੀ ਕਹਿੰਦੇ ਜੇਕਰ ਤੁਹਾਡੇ ਬੇਟੇ ਅਭਿਸ਼ੇਕ ਲਗਾਤਾਰ ਬੁਲਿੰਗ ਅਤੇ ਸੋਸ਼ਣ ਦੀ ਗੱਲ ਕਰਦੇ ਅਤੇ ਇੱਕ ਦਿਨ ਫਾਂਸੀ ਤੇ ਝੂਲਦੇ ਪਾਏ ਜਾਂਦੇ ? ਜਯਾ ਜੀ , ਥੋੜੀ ਹਮਦਰਦੀ ਸਾਡੇ ਲਈ ਵੀ ਦਿਖਾਓ ।- Jaya ji would you say the same thing if in my place it was your daughter Shweta beaten, drugged and molested as a teenage, would you say the same thing if Abhieshek complained about bullying and harassment constantly and found hanging one day? Show compassion for us also 🙏

ਦਰਅਸਲ ਕੰਗਣਾ ਵੱਲੋਂ ਇਸ ਲਈ ਜਯਾ ਬੱਚਨ ਦੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੱਤੀ ਗਈ, ਕਿਉਂਕਿ ਸਦਨ ‘ਚ ਗੱਲ ਕਰਦੇ ਜਯਾ ਨੇ ਕਿਹਾ, ‘ ਜਿਹਨਾਂ ਲੋਕਾਂ ਨੇ ਫਿਲਮ ਇੰਡਸਟਰੀ ਤੋਂ ਨਾਮ ਕਮਾਇਆ , ਉਹ ਉਸਨੂੰ ਗਟਰ ਦੱਸ ਰਹੇ ਹਨ । ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ।

 Kangana hits back at Jaya Bachchan

ਉਹਨਾਂ ਕਿਹਾ ਕਿ ਸਰਕਾਰ ਨੂੰ ਮਨੋਰੰਜਨ ਇੰਡਸਟਰੀ ਨਾਲ ਖੜਾ ਹੋਣਾ ਚਾਹੀਦਾ ਹੈ ਕਿਉਂਕਿ ਇੰਡਸਟਰੀ ਵੀ ਹਮੇਸ਼ਾ ਸਰਕਾਰ ਦੀ ਮਦਦ ਕਰਨ ਲਈ ਅੱਗੇ ਆਉਂਦੀ ਰਹੀ ਹੈ। ਉਨ੍ਹਾਂ ਅੱਗੇ ਕਿਹਾ ਸਿਰਫ਼ ਕੁਝ ਲੋਕਾਂ ਦੇ ਕਾਰਨ ਇੰਝ ਪੂਰੀ ਇੰਡਸਟਰੀ ਦੀ ਛਵੀ ਖ਼ਰਾਬ ਨਹੀਂ ਕਰ ਸਕਦੇ।

 Kangana hits back at Jaya Bachchan

ਹਾਲਾਂਕਿ ਜਯਾ ਨੇ ਕਿਸੇ ਦਾ ਦਾ ਨਾਮ ਨਹੀਂ ਲਿਆ , ਪਰ ਬਾਵਜੂਦ ਇਸਦੇ ਕੰਗਨਾ ਵੱਲੋਂ ਪਲਟਵਾਰ ਜਯਾ ਨੂੰ ਹੀ ਸਵਾਲ ਕੀਤਾ ਗਿਆ । ਕੁਝ ਵੀ ਕਹੋ , ਬਾਲੀਵੁੱਡ ਇੰਡਸਟਰੀ ਦੀ ਆਪਸੀ ਖਿੱਚੋਤਾਣ ਨਵੇਂ ਤੋਂ ਨਵਾਂ ਰੁੱਖ ਅਖ਼ਤਿਆਰ ਕਰਦੀ ਜਾ ਰਹੀ ਹੈ । ਪਹਿਲਾਂ ਸੁਸ਼ਾਂਤ ਦੀ ਮੌਤ , ਰਿਆ ਮਾਮਲਾ , ਕੰਗਨਾ ਦਾ ਘਰ ਢਾਇਆ ਜਾਣਾ ਅਤੇ ਹੁਣ ਆਪਸੀ ਸਵਾਲ- ਜਵਾਬਾਂ ਦਾ ਸਿਲਸਿਲਾ ਕਿੱਥੋਂ ਤੱਕ ਜਾਣ ਵਾਲਾ ਹੈ , ਇਹ ਫ਼ਿਲਹਾਲ ਆਉਣ ਵਾਲਾ ਵਕਤ ਹੀ ਦੱਸੇਗਾ।