Thu, Apr 25, 2024
Whatsapp

ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ

Written by  Shanker Badra -- September 14th 2020 03:08 PM
ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ

ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ

ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ:ਚੰਡੀਗੜ੍ਹ : ਮਹਾਰਾਸ਼ਟਰ ਸਰਕਾਰ ਨਾਲ ਹੋਏ ਵਿਵਾਦ ਦੇ ਵਿਚਕਾਰ ਫ਼ਿਲਮ ਅਭਿਨੇਤਰੀ ਕੰਗਨਾ ਰਣੌਤ ਮੁੰਬਈ ਤੋਂ ਵਾਪਸ ਪਰਤ ਆਈ ਹੈ। ਕੰਗਨਾ ਸੋਮਵਾਰ ਸਵੇਰੇ ਮਨਾਲੀ ਲਈ ਰਵਾਨਾ ਹੋਈ, ਇਸੇ ਦੌਰਾਨ ਚੰਡੀਗੜ੍ਹ ਪਹੁੰਚਦਿਆਂ ਹੀ ਉਸਨੇ ਇੱਕ ਟਵੀਟ ਕੀਤਾ ਅਤੇ ਸ਼ਿਵ ਸੈਨਾ 'ਤੇ ਵਾਰ ਕੀਤਾ ਹੈ। ਕੰਗਨਾ ਨੇ ਲਿਖਿਆ ਕਿ ਹੁਣ ਮੁੰਬਈ ਵਿੱਚ ਪਹਿਲਾਂ ਦੀ ਤਰ੍ਹਾਂ ਕੋਈ ਸੁਰੱਖਿਆ ਨਹੀਂ ਹੈ, ਇਸ ਲਈ ਉਸਨੇ ਸ਼ਿਵ ਸੈਨਾ ਦੇ ਸੋਨੀਆ ਸੈਨਾ ਹੋਣ ਦਾ ਕਾਰਨ ਦੱਸਿਆ ਹੈ। [caption id="attachment_430745" align="aligncenter" width="300"] ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ[/caption] ਕੰਗਨਾ ਨੇਆਪਣੇ ਟਵੀਟ 'ਚ ਲਿਖਿਆ ਹੈ ਕਿ , ਚੰਡੀਗੜ੍ਹ 'ਚ ਉਤਰਦਿਆਂ ਹੀ ਮੇਰੀ ਸਿਕਓਰਟੀ ਨਾ ਮਾਤਰ ਰਹਿ ਗਈ। ਲੋਕ ਖੁਸ਼ੀ ਨਾਲ ਵਧਾਈ ਦੇ ਰਹੇ ਹਨ। ਲੱਗਦਾ ਹੈ ਕਿ ਇਸ ਵਾਰ ਮੈਂ ਬਚ ਗਈ। ਜਦੋਂ ਮੁੰਬਈ 'ਚ ਮਾਂ ਦੇ ਆਂਚਲ ਦੀ ਸ਼ੀਤਲਤਾ ਮਹਿਸੂਸ ਹੁੰਦੀ ਸੀ। ਅੱਜ ਉਹ ਦਿਨ ਹੈ ਜਦੋਂ ਜਾਨ ਬਚੀ ਤਾਂ ਲਾਖੋਂ ਪਾਏ। ਸ਼ਿਵ ਸੈਨਾ ਦੇ ਸੋਨੀਆ ਸੈਨਾ ਹੁੰਦੇ ਹੀ ਮੁੰਬਈ 'ਚ ਅੱਤਵਾਦੀ ਪ੍ਰਸ਼ਾਸਨ ਦਾ ਬੋਲ ਬਾਲਾ ਹੈ। [caption id="attachment_430742" align="aligncenter" width="273"] ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ[/caption] ਇਸ ਤੋਂ ਬਾਅਦ ਮਨਾਲੀ ਰਵਾਨਾ ਹੋਣ ਤੋਂ ਪਹਿਲਾਂ ਕੰਗਨਾ ਨੇ ਇਕ ਹੋਰ ਟਵੀਟ ਕੀਤਾ ਤੇ ਇਸ 'ਚ ਵੀ ਸੋਨੀਆ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕੰਗਨਾ ਨੇ ਲਿਖਿਆ- 'ਦਿੱਲੀ ਦੇ ਦਿਲ ਨੂੰ ਚੀਰ ਕੇ ਉੱਥੇ ਇਸ ਸਾਲ ਖ਼ੂਨ ਵਹਾ ਹੈ, ਸੋਨੀਆ ਸੈਨਾ ਨੇ ਮੁੰਬਈ 'ਚ ਆਜ਼ਾਦ ਕਸ਼ਮੀਰ ਦੇ ਨਾਅਰੇ ਲਗਵਾਏ, ਅੱਜ ਆਜ਼ਾਦੀ ਦੀ ਕੀਮਤ ਸਿਰਫ਼ ਆਵਾਜ਼ ਹੈ, ਮੈਨੂੰ ਆਪਣੀ ਆਵਾਜ਼ ਦਿਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਜ਼ਾਦੀ ਦੀ ਕੀਮਤ ਸਿਰਫ਼ ਤੇ ਸਿਰਫ਼ ਖ਼ੂਨ ਹੋਵੇਗੀ।' [caption id="attachment_430744" align="aligncenter" width="300"] ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ[/caption] ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਦੋਸ਼ ਲਾਇਆ ਹੈ ਕਿ ਮੁੰਬਈ ਵਿੱਚ ਉਸਨੂੰ ਅਸੁਰੱਖਿਆ ਮਹਿਸੂਸ ਹੋ ਰਹੀ ਹੈ ਅਤੇ ਲਗਾਤਾਰ ਉਸਨੂੰ ਧਮਕਾਇਆ ਜਾ ਰਿਹਾ ਹੈ। ਮਹਾਰਾਸ਼ਟਰ ਸਰਕਾਰ ਅਤੇ ਸ਼ਿਵ ਸੈਨਾ ਨਾਲ ਕੰਗਨਾ ਦਾ ਲਗਾਤਾਰ ਵਿਵਾਦ ਚੱਲ ਰਿਹਾ ਹੈ। ਇਸ ਨੂੰ ਲੈ ਕੇ ਉਸਨੇ ਬੀਤੇ ਦਿਨੀਂ ਰਾਜਪਾਲ ਭਗਤ ਸਿੰਘ ਕੋਸ਼ੀਆਰੀ ਨਾਲ ਮੁਲਾਕਾਤ ਕੀਤੀ ਸੀ। [caption id="attachment_430743" align="aligncenter" width="300"] ਕੰਗਨਾ ਰਣੌਤ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕੀਤਾ ਟਵੀਟ, ਲੱਗਦਾ ਹੈ ਇਸ ਵਾਰ ਮੈਂ ਬਚ ਗਈ[/caption] ਕੰਗਨਾ ਰਣੌਤਨੇ ਸਵੇਰੇ ਟਵੀਟ ਕੀਤਾ ਸੀ ਕਿ ਉਹ ਭਾਰੀ ਮਨ ਨਾਲ ਮੁੰਬਈ ਛੱਡ ਰਹੀ ਹੈ, ਮੈਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ ਅਤੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਮੇਰੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਦਫਤਰ ਨੂੰ ਤੋੜ ਦਿੱਤਾ ਗਿਆ, ਜੋ ਮੈਂ ਪੀਓਕੇ ਬਾਰੇ ਕਿਹਾ ਸੀ ਉਹ ਸੱਚ ਜਾਪਦਾ ਹੈ। ਦੱਸ ਦੇਈਏ ਕਿ ਵਿਵਾਦ ਤੋਂ ਬਾਅਦ ਕੰਗਨਾ ਨੂੰ ਕੇਂਦਰ ਸਰਕਾਰ ਨੇ ਸਖ਼ਤ ਸੁਰੱਖਿਆ ਦਿੱਤੀ ਹੈ। ਮੁੰਬਈ 'ਚ ਉਨ੍ਹਾਂ ਦੀ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਗਈ ਸੀ। -PTCNews


Top News view more...

Latest News view more...