Fri, Apr 19, 2024
Whatsapp

ਕੰਗਨਾ ਰਣੌਤ ਨੇ ਫ਼ਿਲਮ 'ਸੀਤਾ' ਦਾ ਪਹਿਲਾ ਪੋਸਟਰ ਕੀਤਾ ਸ਼ੇਅਰ

Written by  Riya Bawa -- September 14th 2021 09:03 PM -- Updated: September 14th 2021 09:53 PM
ਕੰਗਨਾ ਰਣੌਤ ਨੇ ਫ਼ਿਲਮ 'ਸੀਤਾ' ਦਾ ਪਹਿਲਾ ਪੋਸਟਰ ਕੀਤਾ ਸ਼ੇਅਰ

ਕੰਗਨਾ ਰਣੌਤ ਨੇ ਫ਼ਿਲਮ 'ਸੀਤਾ' ਦਾ ਪਹਿਲਾ ਪੋਸਟਰ ਕੀਤਾ ਸ਼ੇਅਰ

ਮੁੰਬਈ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਇੱਕ ਹੋਰ ਫਿਲਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਉਹ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਇਸ ਫਿਲਮ ਦਾ ਨਾਂ ਵੀ ਸੀਤਾ ਹੈ। ਕੰਗਨਾ ਰਣੌਤ ਨੇ ਖੁਦ ਇੱਕ ਪੋਸਟਰ ਸ਼ੇਅਰ ਕਰਕੇ ਇਹ ਵੱਡਾ ਐਲਾਨ ਕੀਤਾ ਹੈ। ਕੰਗਨਾ ਰਣੌਤ ਨੇ ਪਹਿਲਾਂ ਪੋਸਟਰ ਸ਼ੇਅਰ ਕੀਤਾ ਅਤੇ ਲਿਖਿਆ, 'ਸੀਤਾ ਦੇ ਕਿਰਦਾਰ ਤੇ ਇਸ ਪਾਵਰਫੁੱਲ ਟੀਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ। ਸੀਤਾ ਰਾਮ ਦੇ ਆਸ਼ੀਰਵਾਦ ਨਾਲ.. ਜੈ ਸੀਯਾਰਾਮ।'ਫੈਨਜ਼ ਇਸ ਬਾਰੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਇਹ ਸਭ ਦੇਖਦੇ ਹੋਏ ਕੰਗਨਾ ਰਣੌਤ ਆਪਣੇ ਕਰੀਅਰ ਦੇ ਸਿਖਰ 'ਤੇ ਹੈ।' ਇੱਕ ਉਪਭੋਗਤਾ ਦਾ ਕਹਿਣਾ ਹੈ ਕਿ ਉਹ ਸੀਤਾ ਦੇ ਰੋਲ ਵਿੱਚ ਸ਼ਾਨਦਾਰ ਹੋਵੇਗੀ। ਦੱਸ ਦੇਈਏ ਕਿ ਬੀਤੇ ਦਿਨੀ ਕੰਗਨਾ ਰਣੌਤ ਦੀ ਫਿਲਮ 'ਥਲਾਈਵੀ' ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਕੰਗਨਾ ਨੇ ਜੈਲਲਿਤਾ ਦੀ ਭੂਮਿਕਾ ਨਿਭਾਈ ਹੈ। ਪਿੱਛੇ ਜਿਹੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵਿੱਚ ਪਹੁੰਚੇ ਸਨ। ਇਸ ਦੌਰਾਨ ਉਹ ਕਪਿਲ ਸ਼ਰਮਾ ਨਾਲ ਕਾਫੀ ਮਸਤੀ ਕਰਦੀ ਨਜ਼ਰ ਆਏ। ਕੰਗਨਾ ਆਪਣੀ ਫਿਲਮ 'ਥਲਾਈਵੀ' ਦੇ ਪ੍ਰਮੋਸ਼ਨ ਲਈ ਇੱਥੇ ਪੁੱਜੇ ਸਨ। -PTC News


Top News view more...

Latest News view more...