Advertisment

ਜੇਕਰ ਕੋਈ ਉਸਦੇ ਇਹ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ : ਕੰਗਨਾ ਰਣੌਤ

author-image
Shanker Badra
Updated On
New Update
ਜੇਕਰ ਕੋਈ ਉਸਦੇ ਇਹ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ : ਕੰਗਨਾ ਰਣੌਤ
Advertisment
ਮੁੰਬਈ : ਬਾਲੀਵੱਡ ਅਦਾਕਾਰਾ ਕੰਗਨਾ ਰਣੌਤ ਆਜ਼ਾਦੀ ਭੀਖ 'ਚ ਮਿਲਣ ਦਾ ਬਿਆਨ ਦੇ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਹੁਣ ਕੰਗਨਾ ਨੇ ਕਿਹਾ ਹੈ ਕਿ ਜੇਕਰ ਉਹ ਗਲਤ ਸਾਬਤ ਹੁੰਦੀ ਹੈ ਤਾਂ ਉਹ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ। ਕੰਗਨਾ ਨੇ ਆਪਣੇ ਬਚਾਅ 'ਚ ਜੋ ਤਰਕ ਦਿੱਤਾ ਹੈ, ਉਹ ਹੋਰ ਵੀ ਹੈਰਾਨ ਕਰਨ ਵਾਲਾ ਹੈ। publive-image ਜੇਕਰ ਕੋਈ ਉਸਦੇ ਇਹ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ : ਕੰਗਨਾ ਰਣੌਤ ਆਜ਼ਾਦੀ ਨੂੰ ਭੀਖ ਦੱਸ ਕੇ ਟ੍ਰੋਲ ਹੋ ਰਹੀ ਕੰਗਨਾ ਰਣੌਤ ਨੇ ਇਸ ਮਾਮਲੇ 'ਚ ਆਪਣਾ ਪੱਖ ਰੱਖਿਆ ਹੈ। ਕੰਗਨਾ ਰਣੌਤ ਨੇ ਕਿਹਾ ਹੈ ਕਿ ਜੇਕਰ ਕੋਈ ਉਸ ਨੂੰ ਦੱਸਦਾ ਹੈ ਕਿ 1947 'ਚ ਕੀ ਹੋਇਆ ਸੀ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ। ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਰੇ ਟ੍ਰੋਲਰਾਂ ਨੂੰ ਜਵਾਬ ਦਿੱਤਾ ਹੈ।
Advertisment
publive-image ਜੇਕਰ ਕੋਈ ਉਸਦੇ ਇਹ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ : ਕੰਗਨਾ ਰਣੌਤ ਦਰਅਸਲ 'ਚ ਪਦਮਸ਼੍ਰੀ ਮਿਲਣ ਦੇ ਇੱਕ ਦਿਨ ਬਾਅਦ ਕੰਗਨਾ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਫ਼ਿਲਮ ਅਦਾਕਾਰਾ ਨੇ ਕਿਹਾ ਸੀ ਕਿ ਭਾਰਤ ਨੂੰ ਅਸਲ ਆਜ਼ਾਦੀ 2014 'ਚ ਮਿਲੀ ਸੀ, ਜਦੋਂ ਪੀਐੱਮ ਨਰਿੰਦਰ ਮੋਦੀ ਸੱਤਾ 'ਚ ਆਏ ਸੀ। 1947 'ਚ ਮਿਲੀ ਆਜ਼ਾਦੀ ਭੀਖ ਸੀ। ਇਸ ਤੋਂ ਬਾਅਦ ਦੇਸ਼ ਭਰ 'ਚ ਕੰਗਨਾ ਦਾ ਵਿਰੋਧ ਹੋਣ ਲੱਗਾ ਹੈ। ਉਸ ਤੋਂ 'ਪਦਮ ਸ਼੍ਰੀ' ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। publive-image ਜੇਕਰ ਕੋਈ ਉਸਦੇ ਇਹ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ : ਕੰਗਨਾ ਰਣੌਤ ਫ਼ਿਲਮ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਕਿਤਾਬ ਦੇ ਅੰਸ਼ ਸਾਂਝੇ ਕੀਤੇ ਹਨ। ਕੰਗਨਾ ਨੇ ਲਿਖਿਆ ਹੈ ਕਿ 1857 ਵਿੱਚ ਆਜ਼ਾਦੀ ਦੀ ਲੜਾਈ ਲੜੀ ਗਈ ਸੀ। ਇਸ ਵਿੱਚ ਸੁਭਾਸ਼ ਚੰਦਰ ਬੋਸ, ਰਾਣੀ ਲਕਸ਼ਮੀ ਬਾਈ ਅਤੇ ਵੀਰ ਸਾਵਰਕਰ ਨੇ ਹਿੱਸਾ ਲਿਆ ਸੀ ਪਰ 1947 ਵਿੱਚ ਆਜ਼ਾਦੀ ਲਈ ਕਿਹੜੀ ਜੰਗ ਲੜੀ ਗਈ ਸੀ ? ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇਕਰ ਕੋਈ ਮੈਨੂੰ ਇਸ ਬਾਰੇ ਜਾਣਕਾਰੀ ਦੇਵੇ ਤਾਂ ਮੈਂ ਮੁਆਫੀ ਤਾਂ ਮੰਗਾਂਗੀ , ਨਾਲ ਹੀ ਪਦਮ ਸ਼੍ਰੀ ਵੀ ਵਾਪਸ ਕਰਾਂਗੀ। publive-image ਜੇਕਰ ਕੋਈ ਉਸਦੇ ਇਹ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ : ਕੰਗਨਾ ਰਣੌਤ ਕੰਗਨਾ ਅੱਗੇ ਲਿਖਦੀ ਹੈ, ''ਮੈਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ 'ਤੇ ਇਕ ਫੀਚਰ ਫਿਲਮ 'ਚ ਕੰਮ ਕੀਤਾ ਹੈ। 1857 ਦੀ ਲੜਾਈ ਬਾਰੇ ਬਹੁਤ ਖੋਜ ਕੀਤੀ ਗਈ ਹੈ। ਰਾਸ਼ਟਰਵਾਦ ਦੇ ਨਾਲ-ਨਾਲ ਦੱਖਣਪੰਥ ਵੀ ਉਭਰਿਆ ਪਰ ਇਹ ਅਚਾਨਕ ਕਿਵੇਂ ਖਤਮ ਹੋ ਗਿਆ ? ਅਤੇ ਗਾਂਧੀ ਜੀ ਨੇ ਭਗਤ ਸਿੰਘ ਨੂੰ ਕਿਉਂ ਮਰਨ ਦਿੱਤਾ ? ਆਖ਼ਰ ਨੇਤਾ ਬੋਸ ਦੀ ਹੱਤਿਆ ਕਿਉਂ ਕੀਤੀ ਗਈ ਅਤੇ ਉਨ੍ਹਾਂ ਨੂੰ ਕਦੇ ਗਾਂਧੀ ਜੀ ਦਾ ਸਮਰਥਨ ਨਹੀਂ ਮਿਲਿਆ। publive-image ਜੇਕਰ ਕੋਈ ਉਸਦੇ ਇਹ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ : ਕੰਗਨਾ ਰਣੌਤ ਕੰਗਨਾ ਲਿਖਦੀ ਹੈ, 'ਆਖ਼ਰ ਇਕ ਅੰਗਰੇਜ਼ ਨੇ ਵਟਵਾਰੇ ਵਾਲੀ ਰੇਖਾ ਕਿਉਂ ਖਿੱਚੀ? ਅਜ਼ਾਦੀ ਦਾ ਜਸ਼ਨ ਮਨਾਉਣ ਦੀ ਬਜਾਏ ਭਾਰਤੀ ਇੱਕ ਦੂਜੇ ਨੂੰ ਮਾਰ ਰਹੇ ਸਨ। ਮੈਨੂੰ ਕੁਝ ਸਵਾਲਾਂ ਦੇ ਜਵਾਬ ਚਾਹੀਦੇ ਹਨ ,ਜਿਨ੍ਹਾਂ ਲਈ ਮੈਨੂੰ ਮਦਦ ਦੀ ਲੋੜ ਹੈ। ਜਿੱਥੋਂ ਤੱਕ 2014 ਵਿੱਚ ਆਜ਼ਾਦੀ ਦਾ ਸਵਾਲ ਹੈ, ਮੈਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਜੋ ਸਰੀਰਕ ਆਜ਼ਾਦੀ ਅਸੀਂ ਪ੍ਰਾਪਤ ਕਰ ਸਕਦੇ ਹਾਂ, ਲੋਕ ਪਹਿਲੀ ਵਾਰ ਅੰਗਰੇਜ਼ੀ ਨਾ ਬੋਲਣ ਜਾਂ ਛੋਟੇ ਸ਼ਹਿਰਾਂ ਤੋਂ ਆਉਣ ਜਾਂ ਭਾਰਤ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਲਈ ਸਾਨੂੰ ਸ਼ਰਮਿੰਦਾ ਨਹੀਂ ਕਰ ਸਕਦੇ। -PTCNews publive-image-
kangana-ranaut bollywood-actress padma-shri independence freedom-comment bheekh
Advertisment

Stay updated with the latest news headlines.

Follow us:
Advertisment