Thu, Apr 25, 2024
Whatsapp

ਕੰਗਨਾ ਨੇ ਵਾਈਨ ਪੀਂਦੇ ਹੋਏ ਸ਼ੇਅਰ ਕੀਤੀ ਬੋਲਡ ਤਸਵੀਰ , ਲਿਖਿਆ- ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹਾਂ

Written by  Shanker Badra -- November 24th 2021 08:49 PM
ਕੰਗਨਾ ਨੇ ਵਾਈਨ ਪੀਂਦੇ ਹੋਏ ਸ਼ੇਅਰ ਕੀਤੀ ਬੋਲਡ ਤਸਵੀਰ , ਲਿਖਿਆ- ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹਾਂ

ਕੰਗਨਾ ਨੇ ਵਾਈਨ ਪੀਂਦੇ ਹੋਏ ਸ਼ੇਅਰ ਕੀਤੀ ਬੋਲਡ ਤਸਵੀਰ , ਲਿਖਿਆ- ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹਾਂ

ਮੁੰਬਈ : ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਨੇ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕਿਸਾਨ ਅੰਦੋਲਨ ਦੀ ਤੁਲਨਾ ਖਾਲਿਸਤਾਨੀ ਅੰਦੋਲਨ ਨਾਲ ਕੀਤੀ ਹੈ। ਜਿਸ ਤੋਂ ਬਾਅਦ ਉਸ ਦੇ ਖਿਲਾਫ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਕਈ ਐੱਫ.ਆਈ.ਆਰ. ਦਰਜ ਹੋਈਆਂ ਸੀ। ਮਹਾਰਾਸ਼ਟਰ ਪੁਲਿਸ ਨੇ ਸਿੱਖ ਭਾਈਚਾਰੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ 'ਚ ਕੰਗਨਾ ਖਿਲਾਫ ਐਫਆਈਆਰ ਦਰਜ ਕੀਤੀ ਹੈ। ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਬੋਲਡ ਤਸਵੀਰਾਂ ਨਾਲ ਜਵਾਬ ਦਿੱਤਾ ਹੈ। [caption id="attachment_551822" align="aligncenter" width="259"] ਕੰਗਨਾ ਨੇ ਵਾਈਨ ਪੀਂਦੇ ਹੋਏ ਸ਼ੇਅਰ ਕੀਤੀ ਬੋਲਡ ਤਸਵੀਰ , ਲਿਖਿਆ- ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹਾਂ[/caption] ਕੰਗਨਾ ਰਣੌਤ ਨੇ ਕੁਝ ਸਮਾਂ ਪਹਿਲਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਹ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਕੰਗਨਾ ਬਲੈਕ ਕਲਰ ਦੀ ਲੈਦਰ ਬੇਸਡ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸ ਨੇ ਉੱਚੀ ਸਲਿਟ ਸਕਰਟ ਦੇ ਨਾਲ ਨੋਟਡ ਬੈਕ ਨਾਲ ਬੋਲਡ ਟਾਪ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਹ ਹੱਥ ਵਿੱਚ ਵਾਈਨ ਦਾ ਗਲਾਸ ਲੈ ਕੇ ਵੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਨੇ ਲਿਖਿਆ, "ਇੱਕ ਹੋਰ ਦਿਨ, ਇੱਕ ਹੋਰ ਐਫਆਈਆਰ। ਜੇਕਰ ਉਹ ਮੈਨੂੰ ਗ੍ਰਿਫਤਾਰ ਕਰਨ ਆਉਂਦੇ ਹਨ ਤਾਂ ਮੇਰਾ ਮੂਡ ਫ਼ਿਲਹਾਲ ਘਰ ਵਿੱਚ ਅਜਿਹਾ ਹੀ ਹੈ। ਫੋਟੋ 'ਚ ਕੰਗਨਾ ਚਿਲ ਕਰਦੀ ਨਜ਼ਰ ਆ ਰਹੀ ਹੈ। [caption id="attachment_551823" align="aligncenter" width="225"] ਕੰਗਨਾ ਨੇ ਵਾਈਨ ਪੀਂਦੇ ਹੋਏ ਸ਼ੇਅਰ ਕੀਤੀ ਬੋਲਡ ਤਸਵੀਰ , ਲਿਖਿਆ- ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹਾਂ[/caption] ਕੰਗਨਾ ਰਣੌਤ ਨੇ ਕਿਸਾਨ ਮੁੱਦੇ ਨੂੰ ਲੈ ਕੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਵਿਵਾਦਤ ਪੋਸਟ 'ਚ ਲਿਖਿਆ, 'ਖਾਲਿਸਤਾਨੀ ਅੱਤਵਾਦੀ ਅੱਜ ਭਾਵੇਂ ਸਰਕਾਰ ਦੇ ਹੱਥ ਮਰੋੜ ਰਹੇ ਹੋਣ ਪਰ ਉਸ ਔਰਤ (ਇੰਦਰਾ ਗਾਂਧੀ) ਨੂੰ ਨਹੀਂ ਭੁੱਲਣਾ ਚਾਹੀਦਾ, ਜਿਸ ਨੇ ਉਨ੍ਹਾਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਸੀ ਪਰ ਆਪਣੀ ਜਾਨ ਦੀ ਕੀਮਤ 'ਤੇ ਉਨ੍ਹਾਂ ਨੂੰ ਮੱਛਰਾਂ ਵਾਂਗ ਕੁਚਲ ਦਿੱਤਾ ਪਰ ਦੇਸ਼ ਨੂੰ ਟੁਕੜੇ-ਟੁਕੜੇ ਨਹੀਂ ਹੋਣ ਦਿੱਤਾ, ਉਸ ਦੀ ਮੌਤ ਦੇ ਇੱਕ ਦਹਾਕੇ ਬਾਅਦ ਵੀ ਉਹ ਅੱਜ ਵੀ ਉਸ ਦੇ ਨਾਮ ਤੋਂ ਕੰਬਦੇ ਹਨ, ਉਨ੍ਹਾਂ ਨੂੰ ਅਜਿਹਾ ਹੀ ਗੁਰੂ ਚਾਹੀਦਾ ਹੈ। [caption id="attachment_551824" align="aligncenter" width="301"] ਕੰਗਨਾ ਨੇ ਵਾਈਨ ਪੀਂਦੇ ਹੋਏ ਸ਼ੇਅਰ ਕੀਤੀ ਬੋਲਡ ਤਸਵੀਰ , ਲਿਖਿਆ- ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹਾਂ[/caption] ਇੱਕ ਦਿਨ ਪਹਿਲਾਂ ਭੋਇਵਾੜਾ ਪੁਲਿਸ ਸਟੇਸ਼ਨ ਦਾਦਰ ਵਿੱਚ ਕੰਗਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਵਿੱਚ ਆਈਪੀਸੀ ਦੀ ਧਾਰਾ 153, 153ਏ, 153ਬੀ, 504, 505, 505(2) ਅਤੇ ਆਈਟੀ ਐਕਟ 2000 ਦੀ ਧਾਰਾ 79 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਿੱਖਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਕੰਗਨਾ ਵਿਰੁੱਧ ਦੇਸ਼ ਧ੍ਰੋਹ ਅਤੇ ਅਪਮਾਨਜਨਕ ਟਿੱਪਣੀ ਕਰਨ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। [caption id="attachment_551821" align="aligncenter" width="750"] ਕੰਗਨਾ ਨੇ ਵਾਈਨ ਪੀਂਦੇ ਹੋਏ ਸ਼ੇਅਰ ਕੀਤੀ ਬੋਲਡ ਤਸਵੀਰ , ਲਿਖਿਆ- ਗ੍ਰਿਫਤਾਰੀ ਦਾ ਇੰਤਜ਼ਾਰ ਕਰ ਰਹੀ ਹਾਂ[/caption] ਦੱਸ ਦੇਈਏ ਕਿ ਕੰਗਨਾ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਤੋਂ ਨਿਰਾਸ਼ ਹੈ। ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, 'ਦੁੱਖ, ਸ਼ਰਮਨਾਕ ਅਤੇ ਸਰਾਸਰ ਗਲਤ। ਜੇਕਰ ਸੰਸਦ 'ਚ ਬੈਠੀ ਸਰਕਾਰ ਦੀ ਬਜਾਏ ਸੜਕਾਂ 'ਤੇ ਬੈਠੇ ਲੋਕ ਕਾਨੂੰਨ ਬਣਾਉਣ ਲੱਗ ਜਾਣ ਤਾਂ ਇਹ ਵੀ ਜੇਹਾਦੀ ਦੇਸ਼ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈਆਂ, ਜੋ ਇਹ ਚਾਹੁੰਦੇ ਹਨ। -PTCNews


Top News view more...

Latest News view more...