Fri, Apr 19, 2024
Whatsapp

ਕੰਗਨਾ ਰਣੌਤ ਨੇ BMC ਵੱਲੋਂ ਦਫ਼ਤਰ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਪਾਈ ਪਟੀਸ਼ਨ

Written by  Shanker Badra -- September 16th 2020 01:55 PM -- Updated: September 16th 2020 01:58 PM
ਕੰਗਨਾ ਰਣੌਤ ਨੇ BMC ਵੱਲੋਂ ਦਫ਼ਤਰ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਪਾਈ ਪਟੀਸ਼ਨ

ਕੰਗਨਾ ਰਣੌਤ ਨੇ BMC ਵੱਲੋਂ ਦਫ਼ਤਰ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਪਾਈ ਪਟੀਸ਼ਨ

ਕੰਗਨਾ ਰਣੌਤ ਨੇ BMC ਵੱਲੋਂ ਦਫ਼ਤਰ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਪਾਈ ਪਟੀਸ਼ਨ:ਮੁੰਬਈ : ਬਾਲੀਵੁੱਡ ਵਿਚ ਭਤੀਜਾਵਾਦ ਨੂੰ ਲੈ ਕੇ ਇਹਨੀਂ ਦਿਨੀ ਚਰਚਾ ਦਾ ਵਿਸ਼ਾ ਬਣੀ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਬੰਬੇ ਹਾਈਕੋਰਟ 'ਚ ਸੋਧੀ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਬੀ.ਐਮ.ਸੀ. ਦੀ ਕਾਰਵਾਈ ਕਾਰਨ ਕੰਗਨਾ ਦੇ ਦਫ਼ਤਰ ਦੇ ਹੋਏ ਨੁਕਸਾਨ ਦੀ ਭਰਭਾਈ ਦੀ ਮੰਗ ਕੀਤੀ ਹੈ। ਕੰਗਨਾ ਨੇ ਆਪਣੀ ਪਟੀਸ਼ਨ 'ਚ ਲਿਖਿਆ ਹੈ ਕਿ ਇਸ ਤੋੜਫੋੜ 'ਚ 40 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਜਿਸ 'ਤੇ ਬੀ.ਐਮ.ਸੀ. ਤੋਂ 2 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ। [caption id="attachment_431317" align="aligncenter" width="300"] ਕੰਗਨਾ ਰਣੌਤ ਨੇ BMC ਵੱਲੋਂ ਦਫ਼ਤਰ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਪਾਈ ਪਟੀਸ਼ਨ[/caption] ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਖਿਲਾਫ ਬੋਲਣ 'ਤੇ ਬਾਅਦ ਸ਼ਿਵ ਸੈਨਾ ਵੱਲੋਂ ਜਿਥੇ ਕੰਗਨਾ ਦਾ ਵਿਰੋਧ ਹੋਇਆ ,ਉਥੇ ਹੀ 9 ਸਤੰਬਰ ਨੂੰ ਬੀ.ਐੱਮ.ਸੀ. ਨੇ ਉਪਨਗਰ ਬਾਂਦਰਾ 'ਚ ਕੰਗਨਾ ਦੇ ਬੰਗਲੇ ਵਿਚ ਕਥਿਤ ਨਾਜਾਇਜ਼ ਉਸਾਰੀ ਨੂੰ ਤੋੜ ਦਿੱਤਾ ਸੀ, ਜਿਸ ਦੇ ਖਿਲਾਫ ਅਦਾਕਾਰਾ ਨੇ ਹਾਈ ਕੋਰਟ ਪਹੁੰਚ ਕੀਤੀ ਹੈ। ਜਸਟਿਸ ਐਸ ਜੇ ਕਠਵਾਲਾ ਦੀ ਅਗਵਾਈ ਵਾਲੇ ਬੈਂਚ ਨੇ ਫਿਰ BMC ਦੀ ਕਾਰਵਾਈ ‘ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਇਹ ਅਦਕਾਰਾ ਖਿਲਾਫ ਅਜਿਹਾ ਕਰਨਾ ਬੇਹੱਦ ‘ਮੰਦਭਾਗਾ’ ਹੈ, ਅਤੇ ਕਾਨੂੰਨ ਦੇ ਖਿਲਾਫ ਵੀ ਹੈ। ਹੋਰ ਖ਼ਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : [caption id="attachment_431316" align="aligncenter" width="284"] ਕੰਗਨਾ ਰਣੌਤ ਨੇ BMC ਵੱਲੋਂ ਦਫ਼ਤਰ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਪਾਈ ਪਟੀਸ਼ਨ[/caption] ਕੰਗਨਾ ਨੇ ਪਟੀਸ਼ਨ ਵਿਚ ਇਹ ਵੀ ਦਲੀਲ ਦਿੱਤੀ ਕਿ ਬੰਗਲੇ ਵਿਚ ਮੁਰੰਮਤ ਲਈ ਬੀ. ਐੱਮ. ਸੀ. ਤੋਂ ਬਕਾਇਦਾ ਅਨੁਮਤੀ ਲਈ ਸੀ ਅਤੇ ਸਾਲ 2018 ਵਿਚ ਵੀ ਮਨਜ਼ੂਰ ਕਰ ਲਈ ਗਈ ਸੀ। ਜਿਸ ਤੋਂ ਬਾਅਦ ਇਸ ਦਾ ਨਿਰਮਾਣ ਕੀਤਾ ਗਿਆ ਸੀ ਫਿਰ ਹੁਣ ਇਹ ਨਜਾਇਜ਼ ਕਿਵੇਂ ਕਹਿ ਸਕਦੇ ਹਨ। ਜ਼ਿਕਰਯੋਗ ਹੈ ਕਿ ਪਟੀਸ਼ਨ 'ਚ ਅਦਾਲਤ ਨੂੰ ਬੀ.ਐੱਮ.ਸੀ. ਦੀ ਕਾਰਵਾਈ ਨੂੰ ਗੈਰਕਾਨੂੰਨੀ ਕਰਾਰ ਦੇਣ ਅਤੇ ‘ਸਬੰਧਤ ਅਧਿਕਾਰੀਆਂ’ ਨੂੰ ਦੋ ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕੀਤੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਰੱਖੀ ਗਈ ਹੈ। ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 22 ਤਰੀਕ ਨੂੰ ਕੋਰਟ ਵੱਲੋਂ ਕਿ ਫੈਸਲਾ ਲਿਆ ਜਾਂਦਾ ਹੈ। -PTCNews


Top News view more...

Latest News view more...