ਮਨੋਰੰਜਨ ਜਗਤ

ਅਗਲੀ ਫ਼ਿਲਮ 'ਚ ਕੁਝ ਇਸ ਤਰ੍ਹਾਂ ਦੇ ਅੰਦਾਜ਼ 'ਚ ਨਜ਼ਰ ਆਵੇਗੀ ਕੰਗਨਾ ਰਣੌਤ, ਸਾਹਮਣੇ ਆਈਆਂ ਤਸਵੀਰਾਂ

By Rajan Nath -- October 11, 2020 5:10 pm -- Updated:Feb 15, 2021

Kangana Ranaut Shares Picture From Thalaivi Film, Based on late Tamil Nadu leader Jayaram Jayalalithaa: ਲਗਾਤਾਰ ਵੱਖ-ਵੱਖ ਵਿਵਾਦਾਂ ਅਤੇ ਟਿੱਪਣੀਆਂ ਨੂੰ ਲੈ ਕੇ ਸੁਰਖ਼ੀਆਂ 'ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਅੱਜਕੱਲ੍ਹ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ 'ਚ ਰੁਝੀ ਹੋਈ ਹੈ ।

ਦੱਸ ਦੇਈਏ ਕਿ ਕੋਰੋਨਾ ਤੋੰ ਬਚਾਅ ਹਿੱਤ ਫ਼ਿਲਮਾਂ ਦੀ ਸ਼ੂਟਿੰਗ 'ਤੇ ਲੱਗੀ ਪਾਬੰਦੀ ਕਾਰਨ ਕੰਗਨਾ ਨੇ ਤਕਰੀਬਨ 7 ਮਹੀਨੇ ਬਾਅਦ ਕੰਮ 'ਤੇ ਵਾਪਸੀ ਕੀਤੀ ਹੈ ।ਕੰਗਨਾ ਆਪਣੇ ਅਗਾਮੀ ਪ੍ਰੋਜੈਕਟ Thalaivi 'ਤੇ ਕੰਮ ਕਰ ਰਹੀ ਹੈ ।

ਮਿਲੀ ਜਾਣਕਰੀ ਮੁਤਾਬਿਕ ਇਹ ਫਿਲਮ ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ ਦੀ ਜ਼ਿੰਦਗੀ 'ਤੇ ਫਿਲਮਾਈ ਜਾ ਰਹੀ ਹੈ ।ਕੰਗਨਾ ਨੇ ਮਹਿਜ਼ ਕੁਝ ਚਿਰ ਪਹਿਲਾਂ ਮਨਾਲੀ ਤੋਂ ਹੈਦਰਾਬਾਦ ਵਾਪਸੀ ਕੀਤੀ ਤਾਂ ਜੋ ਇਸ ਫਿਲਮ 'ਤੇ ਕੰਮ ਕਰ ਸਕੇ , ਹੁਣ ਤੱਕ ਇਸ ਫ਼ਿਲਮ ਦਾ ਇੱਕ ਹੋਰ ਪੜਾਅ ਮੁਕੰਮਲ ਕਰ ਲਿਆ ਗਿਆ ਹੈ ।

ਹੋਰ ਪੜ੍ਹੋ: "ਮੈਂ ਕਦੇ ਗ਼ਲਤ ਨਹੀਂ ਹਾਂ , ਇਹ ਮੇਰੇ ਦੁਸ਼ਮਣ ਵਾਰ-ਵਾਰ ਦਰਸਾ ਰਹੇ ਹਨ "- ਕੰਗਨਾ ਰਣੌਤ

Kangana Ranaut Shares Picture From Thalaivi Film Based on Tamil Nadu leader Jayaram Jayalalithaa:

ਦੱਸ ਦੇਈਏ ਕਿ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ , ਜਿਸ 'ਚ ਉਸਨੇ ਸਾੜੀ ਪਹਿਨੀ ਹੈ ਅਤੇ ਮੱਥੇ 'ਤੇ ਵੱਡੀ ਬਿੰਦੀ ਲਗਾਈ ਹੋਈ ਹੈ , ਕੰਗਨਾ ਇਸ ਕਾਸਟਿਊਮ 'ਚ ਹੂ-ਬ-ਹੂ ਜੈਲਲਿਤਾ ਵਾਂਗ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ: ਡਰੱਗ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਮ ਸਾਹਮਣੇ ਆਉਣ ਤੇ ਕੰਗਨਾ ਨੇ ਮਾਰਿਆ ਤਾਅਨਾ

Kangana Ranaut Shares Picture From Thalaivi Film Based on Tamil Nadu leader Jayaram Jayalalithaa:

ਕੰਗਨਾ ਰਣੌਤ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ ਇੱਕ ਸ਼ਡਿਊਲ ਮੁਕੰਮਲ ਹੋ ਚੁੱਕਾ ਹੈ ਅਤੇ ਜੈਲਲਿਤਾ ਦਾ ਆਸ਼ੀਰਵਾਦ ਉਸ ਦੇ ਨਾਲ ਹੈ । ਉਸਨੇ ਅੱਗੇ ਲਿਖਿਆ ਹੈ ਕਿ ਕੋਰੋਨਾ ਕਾਲ' 'ਚ ਕਾਫ਼ੀ ਕੁਝ ਬਦਲ ਗਿਆ ਹੈ ਪਰ ਐਕਸ਼ਨ ਕੱਟ ਚ ਬਦਲਾਵ ਨਹੀਂ ਆਇਆ । ਪੂਰੀ ਟੀਮ ਦਾ ਸ਼ੁਕਰੀਆ । ਕੰਗਨਾ ਨੇ ਇਸਤੋਂ ਪਹਿਲਾਂ ਵੀ ਇਸ ਫਿਲਮ ਦੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਫ਼ਿਲਮ ਬਾਰੇ ਜ਼ਿਕਰ ਕੀਤਾ ਸੀ ।

ਆਪਣੇ ਰੋਜ਼-ਮਰ੍ਹਾ ਦੇ ਰੁਟੀਨ ਅਨੁਸਾਰ ਆਪਣੀਆਂ ਗਤੀਵਿਧੀਆਂ ਬਾਰੇ ਕੰਗਨਾ ਦਾ ਰਾਬਤਾ ਆਪਣੇ ਚਾਹੁਣ ਵਾਲੇ ਫੈਨਸ ਨਾਲ ਬਣਿਆ ਰਹਿੰਦਾ ਹੈ , ਗੱਲ ਕੋਈ ਦਿਲ ਦੀ ਹੋਵੇ , ਕਿਸੇ ਵਿਵਾਦ ਦੀ ਜਾਂ ਫਿਰ ਫਿਲਮੀ ਕੰਮ ਕਾਰ ਦੀ , ਦਰਸ਼ਕਾਂ ਤੱਕ ਕੰਗਨਾ ਵੱਲੋਂ ਆਪਣੀ ਗੱਲ ਸੋਸ਼ਲ ਮੀਡੀਆ ਰਾਹੀਂ ਪੁੱਜਦਾ ਕੀਤੀ ਜਾਂਦੀ ਰਹੀ ਹੈ ।

ਦੱਸ ਦੇਈਏ ਕਿ ਆਪਣੇ ਕੰਮ-ਕਾਰ ਨੂੰ ਲੈ ਕੇ ਕੰਗਨਾ ਬਹੁਤ ਮਿਹਨਤ ਕਰਦੀ ਹੈ , ਫ਼ਿਲਮ ਜੈਲਲਿਤਾ 'ਚ ਵੀ ਉਹਨਾਂ ਦੀ ਮਿਹਨਤ ਸਾਫ਼ ਝਲਕਦੀ ਹੈ ।ਇਸਤੋਂ ਪਹਿਲਾਂ ਮਣੀਕਰਨਿਕਾ 'ਚ ਉਹਨਾਂ ਦਰਸ਼ਕਾਂ ਦੀ ਵਾਹ-ਵਾਹ ਕਬੂਲੀ ਸੀ , ਉਮੀਦ ਹੈ ਕਿ ਇਹ ਫ਼ਿਲਮ ਵੀ ਦਰਸ਼ਕਾਂ ਦੇ ਮਨਾਂ 'ਤੇ ਛਾਪ ਛੱਡੇਗੀ।

educareKangana Ranaut shares a picture from Thalaivi film, based on Tamil Nadu leader Jayaram Jayalalithaa.

-PTC News