ਖੇਤੀਬਾੜੀ

ਬਾਲੀਵੁੱਡ ਵਾਲੀ ਨੇ ਮੁੜ ਲਿਆ ਦੁਸਾਂਝਾਂ ਵਾਲੇ ਨਾਲ ਪੰਗਾ , PC ਨੂੰ ਵੀ ਲਿਆ ਘੇਰੇ 'ਚ

By Jagroop Kaur -- December 11, 2020 7:12 pm -- Updated:Feb 15, 2021

ਬਾਲੀਵੁੱਡ ਦੀ ਪੰਗਾ ਕਵੀਨ ਕਹਿਣ ਜਾਣ ਵਾਲੀ ਕੰਗਨਾ ਰਣੌਤ ਬੀਤੇ ਕੁਝ ਦਿਨਾਂ ਤੋਂ ਕਿਸਾਨ ਅੰਦੋਲਨ 'ਤੇ ਕਈ ਟਵੀਟਸ ਕਰ ਚੁੱਕੀ ਹੈ। ਜਿਸ ਦਾ ਉਸ ਨੂੰ ਖਮਿਆਜਾ ਵੀ ਭੁਗਤਣਾ ਪਿਆ ਹੈ , ਕਿਓਂਕਿ ਇਹ ਟਵੀਟ ਕੰਗਨਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਤਾਂ ਕੀਤੇ ਹੀ , ਪਰ ਨਾਲ ਹੀ ਉਸਨੇ ਆਪਣੇ ਟਵੀਟਸ ਵਿਚ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੀਆਂ ਬਜ਼ੁਰਗ ਮਾਤਾਵਾਂ ਦਾ ਅਪਮਾਨ ਵੀ ਕੀਤਾ ਸੀ ਜਿਸ 'ਤੇ ਪੰਜਾਬ ਦੇ ਕਲਾਕਾਰਾਂ ਨੇ ਉਸ ਦੀ ਰੇਲ ਬਣਾ ਦਿਤੀ। ਕਿਓਂਕਿ ਉਸ ਦਾ ਸਟੈਂਡ ਲਗਾਤਾਰ ਹੀ ਸਰਕਾਰ ਵੱਲ ਨਰਮ ਅਤੇ ਵਿਰੋਧ ਪ੍ਰਦਰਸ਼ਨ ਦੇ ਵਿਰੋਧ 'ਚ ਵੇਖਿਆ ਗਿਆ ਹੈ। ਹੁਣ ਕੰਗਨਾ ਨੇ ਮੁੜ ਤੋਂ ਕੁਝ ਟਵੀਟਸ ਕੀਤੇ ਹਨ, ਜੋ ਕਾਫ਼ੀ ਵਾਇਰਲ ਹੋ ਰਹੇ ਹਨ।

 

ਕੰਗਨਾ ਨੇ ਤਿੰਨਾ ਖ਼ੇਤੀ ਬਿੱਲਾਂ ਦੀ ਤਾਰੀਫ਼ ਕਰਦੇ ਹੋਏ ਇਸ ਨੂੰ ਦੇਸ਼ ਲਈ ਜ਼ਰੂਰੀ ਦੱਸਿਆ ਹੈ। ਉਸ ਦੀਆਂ ਨਜ਼ਰਾਂ 'ਚ ਇਨ੍ਹਾਂ ਖ਼ੇਤੀ ਬਿੱਲਾਂ ਨਾਲ ਕਿਸਾਨਾਂ ਨੂੰ ਫਾਇਦਾ ਹੀ ਹੋਣ ਵਾਲਾ ਹੈ। ਉਸ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਕੰਗਨਾ ਨੇ ਟਵੀਟ 'ਚ ਲਿਖਿਆ 'ਜ਼ਿਆਦਾ ਵੱਡੀ ਮੁਸ਼ਕਿਲ ਤਾਂ ਇਹ ਹੈ ਕਿ ਜਿਹੜੇ ਲੋਕ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ ਅਤੇ ਇਨ੍ਹਾਂ ਖ਼ੇਤੀ ਬਿੱਲਾਂ ਦਾ ਵਿਰੋਧ। ਸਾਰਿਆਂ ਨੂੰ ਪਤਾ ਹੈ ਕਿ ਇਹ ਖ਼ੇਤੀ ਬਿੱਲ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਪਰ ਫ਼ਿਰ ਵੀ ਉਨ੍ਹਾਂ ਨੂੰ ਭੜਕਾਇਆ ਜਾ ਰਿਹਾ ਹੈ, ਨਫ਼ਰਤ ਫੈਲਾਈ ਜਾ ਰਹੀ ਹੈ। ਇਸ ਤੋਂ ਬਾਅਦ ਉਸ ਨੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ 'ਤੇ ਟਿੱਪਣੀ ਕਰ ਦਿੱਤੀ ।

'ਦਿਲਜੀਤ ਤੇ ਪ੍ਰਿਯੰਕਾ ਕਿਸਾਨਾਂ ਨੂੰ ਕਰ ਰਹੇ ਗੁੰਮਰਾਹ'

ਕੰਗਨਾ ਨੇ ਦਿਲਜੀਤ ਤੇ ਪ੍ਰਿਯੰਕਾ ਚੋਪੜਾ 'ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਟਵੀਟ 'ਚ ਲਿਖਿਆ 'ਕਿਸਾਨਾਂ ਨੂੰ ਗੁਮਰਾਹ ਕਰਨ ਲਈ ਪ੍ਰਿਯੰਕਾ ਚੋਪੜਾ ਤੇ ਦਿਲਜੀਤ ਦੋਸਾਂਝ ਨੂੰ ਲੇਫਟ ਮੀਡੀਆ ਵਲੋਂ ਤਾਰੀਫ਼ ਮਿਲੇਗੀ, ਭਾਰਤ ਵਿਰੋਧੀ ਇੰਡਸਟਰੀ ਉਨ੍ਹਾਂ ਨੂੰ ਆਫ਼ਰ ਦੇਵੇਗੀ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ।

 

ਇਕ ਹੋਰ ਟਵੀਟ 'ਚ ਕੰਗਨਾ ਨੇ ਲਿਖਿਆ 'ਪਿਆਰੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਜੇਕਰ ਅਸਲ 'ਚ ਕਿਸਾਨਾਂ ਦੀ ਚਿੰਤਾ ਹੈ, ਜੇਕਰ ਸੱਚੀ 'ਚ ਆਪਣੀਆਂ ਮਾਵਾਂ ਦਾ ਆਦਰ ਸਨਮਾਨ ਕਰਦੇ ਹੋ ਤਾਂ ਸੁਣ ਤਾਂ ਲਵੋ ਆਖ਼ਿਰ ਖ਼ੇਤੀ ਬਿੱਲ ਹੈ ਕੀ! ਜਾਂ ਸਿਰਫ਼ ਆਪਣੀਆਂ ਮਾਵਾਂ, ਭੈਣਾਂ ਅਤੇ ਕਿਸਾਨਾਂ ਦਾ ਇਸਤੇਮਾਲ ਕਰਕੇ ਦੇਸ਼ਦ੍ਰੋਹੀਆਂ ਦੀ ਗੁੱਡ ਬੁਕਸ 'ਚ ਆਉਣਾ ਚਾਹੁੰਦੇ ਹੋ? ਵਾਹ ਰੇ ਦੁਨੀਆ ਵਾਹ।'

  • Share