ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ , ਪੜ੍ਹੋ ਪੂਰੀ ਖ਼ਬਰ

By Shanker Badra - May 22, 2021 1:05 pm

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ 'ਤੇ ਮੁੰਬਈ ਪੁਲਿਸ ਨੇ ਬਲਾਤਕਾਰ ਦਾਮੁਕੱਦਮਾ ਦਰਜ ਕੀਤਾ ਹੈ। ਉਸ 'ਤੇ ਮੁੰਬਈ ਦੀ ਇਕ ਮੇਕਅਪ ਆਰਟਿਸਟ ਨੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਹੈ। ਕੁਮਾਰ ਹੇਗੜੇ ਖਿਲਾਫ਼ ਮੁੰਬਈ ਦੇ ਡੀਐਨ ਨਗਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਹੇਗੜੇ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ ਹੈ।

Kangana Ranaut's personal bodyguard accused of rape and unnatural sex, booked by Mumbai Police ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ , ਪੜ੍ਹੋ ਪੂਰੀ ਖ਼ਬਰ

ਪੜ੍ਹੋ ਹੋਰ ਖ਼ਬਰਾਂ : ਸੰਯੁਕਤ ਕਿਸਾਨ ਮੋਰਚੇ ਵੱਲੋਂ PM ਮੋਦੀ ਨੂੰ ਚਿੱਠੀ ਲਿੱਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ   

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਲੜਕੀ ਨੇ ਦੋਸ਼ ਲਾਇਆ ਹੈ ਕਿ ਕੁਮਾਰ ਹੇਗੜੇ ਨੇ ਪਹਿਲਾਂ ਵਿਆਹ ਦਾ ਬਹਾਨਾ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਫਿਰ 50,000 ਰੁਪਏ ਲੈ ਕੇ ਸ਼ਹਿਰ ਤੋਂ ਭੱਜ ਗਿਆ।ਪੀੜਤ ਨੇ ਹੇਗੜੇ 'ਤੇ ਉਸ ਦੇ ਘਰ 'ਚ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਗਾਏ ਗਏ ਹਨ। ਖ਼ਬਰਾਂ ਅਨੁਸਾਰ ਕੁਮਾਰ ਹੇਗੜੇ 8 ਸਾਲ ਪਹਿਲਾਂ ਪੀੜਤ ਦੇ ਸੰਪਰਕ 'ਚ ਆਇਆ ਸੀ।

Kangana Ranaut's personal bodyguard accused of rape and unnatural sex, booked by Mumbai Police ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ , ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ ਪਿਛਲੇ ਸਾਲ ਜੂਨ ਮਹੀਨੇ 'ਚ ਉਸਨੇ ਪੀੜਤ ਲੜਕੀ ਨੂੰ ਵਿਆਹ ਦਾ ਭਰੋਸਾ ਦਿੱਤਾ ਸੀ।ਇਸ ਤੋਂ ਬਾਅਦ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪਵਿੱਚ ਰਹਿ ਰਹੇ ਸਨ। ਮਹਿਲਾ ਨੂੰ ਪੂਰਾ ਵਿਸ਼ਵਾਸ ਸੀ ਕਿ ਦੋਵੇਂ ਵਿਆਹ ਕਰਵਾ ਲੈਣਗੇ। ਜੇਕਰ ਖਬਰਾਂ ਦੀ ਮੰਨੀਏ ਤਾਂ ਦੋਵੇਂ 8 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਪੀੜਤ ਔਰਤ ਨੇ ਕੁਮਾਰ ਨੂੰ ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕੀਤਾ ਸੀ।

Kangana Ranaut's personal bodyguard accused of rape and unnatural sex, booked by Mumbai Police ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ , ਪੜ੍ਹੋ ਪੂਰੀ ਖ਼ਬਰ

ਮੁਲਜ਼ਮ ਨੇ ਪੀੜਤਾਂ ਕੋਲੋਂ ਇਹ ਕਹਿ ਕੇ 50 ਹਜ਼ਾਰ ਰੁਪਏ ਵੀ ਲੈ ਲਏ ਕਿ ਉਸਦੀ ਮਾਂ ਬਿਮਾਰ ਹੈ ਅਤੇ ਇਸ ਤੋਂ ਬਾਅਦ ਉਹ ਆਪਣੇ ਪਿੰਡ ਚਲਾ ਗਿਆ ਸੀ, ਉਦੋਂ ਤੋਂ ਪੀੜਤ ਲੜਕੀ ਦਾ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਕੁਮਾਰ ਹੇਗੜੇ ਨੂੰ ਕਈ ਮੌਕਿਆਂ 'ਤੇ ਕੰਗਨਾ ਦੇਖਿਾ ਗਿਆ ਹੈ। ਉਨ੍ਹਾਂ 'ਤੇ ਧਾਰਾ 376 ਜਬਰ-ਜਨਾਹ, ਤੇ IPC ਦੀ ਧਾਰਾ 420 ਧੋਖਾਧੜੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Kangana Ranaut's personal bodyguard accused of rape and unnatural sex, booked by Mumbai Police ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ , ਪੜ੍ਹੋ ਪੂਰੀ ਖ਼ਬਰ

ਪੜ੍ਹੋ ਹੋਰ ਖ਼ਬਰਾਂ : ਜਲੰਧਰ 'ਚ  ਹੁਣ ਨਾਈਟ ਕਰਿਫਊ  ,ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ

ਕੰਗਨਾ ਰਣੌਤਅਕਸਰ ਹੀ ਵਿਵਾਦਾਂ ਵਿਚ ਰਹਿੰਦੀ ਹੈ। ਇਸ ਦੇ ਕਾਰਨ ਮੁੰਬਈ ਵਿਚ ਉਸ ਦਾ ਦਫਤਰ ਢਾਹ ਦਿੱਤਾ ਗਿਆ ਸੀ ,ਇਸ ਦੇ ਬਾਵਜੂਦ ਉਹ ਬਹੁਤ ਹਮਲਾਵਰ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖਦੀ ਹੈ। ਹਾਲ ਹੀ 'ਚ ਉਸ ਦਾ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਜਿਸ ਕਾਰਨ ਉਹ ਇੰਸਟਾਗ੍ਰਾਮ 'ਤੇ ਐਕਟਿਵ ਹੋ ਗਈ ਹੈ।
-PTCNews

adv-img
adv-img