Wed, Apr 17, 2024
Whatsapp

"ਮੈਂ ਕਦੇ ਗ਼ਲਤ ਨਹੀਂ ਹਾਂ , ਇਹ ਮੇਰੇ ਦੁਸ਼ਮਣ ਵਾਰ-ਵਾਰ ਦਰਸਾ ਰਹੇ ਹਨ "- ਕੰਗਨਾ ਰਣੌਤ

Written by  Kaveri Joshi -- September 09th 2020 02:45 PM -- Updated: September 10th 2020 05:27 PM

"ਮੈਂ ਕਦੇ ਗ਼ਲਤ ਨਹੀਂ ਹਾਂ , ਇਹ ਮੇਰੇ ਦੁਸ਼ਮਣ ਵਾਰ-ਵਾਰ ਦਰਸਾ ਰਹੇ ਹਨ "- ਕੰਗਨਾ ਰਣੌਤ

ਮੁੰਬਈ: "ਮੈਂ ਕਦੇ ਗ਼ਲਤ ਨਹੀਂ ਹਾਂ , ਇਹ ਮੇਰੇ ਦੁਸ਼ਮਣ ਵਾਰ-ਵਾਰ ਦਰਸਾ ਰਹੇ ਹਨ "- ਕੰਗਨਾ ਰਣੌਤ: ਬਿੰਦਾਸ ਆਪਣੀ ਗੱਲ ਕਹਿਣ ਵਾਲੀ ਬਾਲੀਵੁੱਡ ਐਕਟ੍ਰੈੱਸ ਕੰਗਨਾ ਰਣੌਤ ਨੇ ਮੁੰਬਈ ਨੂੰ ਲੈ ਕੇ ਟਿੱਪਣੀ ਕੀ ਕੀਤੀ ਮਾਹੌਲ ਹੋਰ ਦਾ ਹੋਰ ਹੀ ਹੋ ਗਿਆ । ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਤੇ ਸ਼ਿਵ ਸੈਨਾ ਦੀਆਂ ਬਿਆਨਰੂਪੀ ਤਲਖਬਾਜ਼ੀਆਂ ਹੋਰ ਰੁਖ਼ ਅਖ਼ਤਿਆਰ ਕਰ ਚੁੱਕੀਆਂ ਹਨ। ਕੰਗਣਾ ਅਨੁਸਾਰ ਮਹਾਰਾਸ਼ਟਰ ਸਰਕਾਰ ਉਸ 'ਤੇ ਨਿਸ਼ਾਨਾ ਤਾਂ ਕੱਸ ਰਹੀ ਹੈ ਕਿਉਂਕਿ ਉਸਦੀ ਸ਼ਿਵ ਸੈਨਾ ਨਾਲ ਖਿੱਚੋਤਾਣ ਚੱਲ ਰਹੀ ਹੈ।

ਕੰਗਨਾ ਦੇ ਤਿੱਖੇ ਬਿਆਨਾਂ ਦੇ ਚਲਦੇ ਬੀ.ਐੱਮ.ਸੀ ਨੇ ਮੁੰਬਈ ਸਥਿੱਤ ਕੰਗਨਾ ਦੇ ਦਫ਼ਤਰ 'ਤੇ ਬੁਲਡੋਜ਼ਰ ਚਲਾ ਦਿੱਤਾ ।ਬੀ.ਐੱਮ ਸੀ ਵੱਲੋਂ ਇਸ ਕਾਰਵਾਈ ਤੋਂ ਬਾਅਦ ਕੰਗਨਾ ਟਵਿੱਟਰ 'ਤੇ ਲਗਾਤਾਰ ਬਣੀ ਹੋਈ ਹੈ ਅਤੇ ਉਸ ਵੱਲੋਂ ਮਹਾਰਾਸ਼ਟਰ 'ਚ ਜੋ ਕੁਝ ਚੱਲ ਰਿਹਾ ਹੈ ਉਸ ਬਾਰੇ ਆਪਣੇ ਭਾਵ ਵਿਅਕਤ ਕੀਤੇ ਜਾ ਰਹੇ ਹਨ । "ਲੋਕਤੰਤਰ ਦੀ ਮੌਤ" ਹੈਸ਼ਟੈਗ ਨਾਲ ਕੰਗਨਾ ਵੱਲੋਂ ਟਵਿੱਟਰ 'ਤੇ ਆਪਣੇ ਭਾਵਾਂ ਜ਼ਰੀਏ ਲੋਕਾਂ ਤੱਕ ਆਪਣੀ ਗੱਲ ਪੁੱਜਦੀ ਕੀਤੀ ਜਾ ਰਹੀ ਹੈ । ਇੱਕ ਟਵੀਟ 'ਚ ਕੰਗਨਾ ਲਿਖਦੀ ਹੈ " ਮੈਂ ਕਦੇ ਗਲਤ ਨਹੀਂ ਹਾਂ - ਇਹ ਮੇਰੇ ਦੁਸ਼ਮਣ ਵਾਰ-ਵਾਰ ਸਾਬਿਤ ਕਰ ਰਹੇ ਹਨ - ਇਸ ਲਈ ਮੁੰਬਈ ਹੁਣ POK ਹੈ - I am never wrong and my enemies prove again and again this is why my Mumbai is POK now #deathofdemocracy . ਆਪਣੇ ਦਫ਼ਤਰ ਦੀ ਮਹਾਰਾਸ਼ਟਰ ਦੇ ਮੁਲਾਜ਼ਮਾਂ ਵੱਲੋਂ ਭੰਨਤੋੜ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੰਗਨਾ ਲਿਖਦੀ ਹੈ ਕਿ - ਬਾਬਰ ਅਤੇ ਉਸਦੀ ਸੈਨਾ -Babur and his army #deathofdemocracy- ਇਸਦੇ ਨਾਲ ਹੀ ਇੱਕ ਹੋਰ ਟਵੀਟ ਸਾਂਝਾ ਕੀਤਾ ਗਿਆ ਜਿਸ 'ਚ ਤਸਵੀਰਾਂ ਦੇ ਨਾਲ ਕੈਪਸ਼ਨ 'ਚ ਪਾਕਿਸਤਾਨ ਲਿਖਿਆ ਹੈ । ਕੰਗਨਾ ਵੱਲੋਂ ਲਿਖੇ ਇੱਕ ਹੋਰ ਟਵੀਟ 'ਚ ਉਸਨੇ ਕਿਹਾ ਕਿ " ਮਨੀਕਰਨਿਕਾ ਫਿਲਮਜ਼ 'ਚ ਪਹਿਲੀ ਫ਼ਿਲਮ ਅਯੋਧਿਆ ਦੀ ਘੋਸ਼ਣਾ ਹੋਈ , ਇਹ ਮੇਰੇ ਲਈ ਇੱਕ ਇਮਾਰਤ ਨਹੀਂ ਬਲਕਿ ਰਾਮ ਮੰਦਿਰ ਹੀ ਹੈ , ਅੱਜ ਉੱਥੇ ਬਾਬਰ ਆਇਆ ਹੈ , ਅੱਜ ਇਤਿਹਾਸ ਫਿਰ ਖੁਦ ਨੂੰ ਦੁਹਰਾਏਗਾ , ਰਾਮ ਮੰਦਿਰ ਫਿਰ ਟੁੱਟੇਗਾ , ਪਰ ਯਾਦ ਰੱਖ ਬਾਬਰ , ਇਹ ਮੰਦਿਰ ਫਿਰ ਬਣੇਗਾ , ਇਹ ਮੰਦਿਰ ਫਿਰ ਬਣੇਗਾ , ਜੈ ਸ੍ਰੀ ਰਾਮ , ਜੈ ਸ੍ਰੀ ਰਾਮ , ਜੈ ਸ੍ਰੀ ਰਾਮ - (मणिकर्णिका फ़िल्म्ज़ में पहली फ़िल्म अयोध्या की घोषणा हुई, यह मेरे लिए एक इमारत नहीं राम मंदिर ही है, आज वहाँ बाबर आया है, आज इतिहास फिर खुद को दोहराएगा राम मंदिर फिर टूटेगा मगर याद रख बाबर यह मंदिर फिर बनेगा यह मंदिर फिर बनेगा, जय श्री राम , जय श्री राम , जय श्री राम)। ਦੱਸ ਦੇਈਏ ਕਿ ਮੁੰਬਈ ਤੁਰਨ ਤੋਂ ਪਹਿਲਾਂ ਹਵਾਈ ਅੱਡੇ ਦੇ ਰਾਹ ਤੇ ਉਸ ਵੱਲੋਂ ਟਵੀਟ 'ਚ ਲਿਖਿਆ ਗਿਆ ਕਿ - " ਜਿਵੇਂ ਕਿ ਮੈਂ ਹਵਾਈ ਅੱਡੇ ਦੇ ਰਸਤੇ 'ਤੇ ਮੁੰਬਈ ਦਰਸ਼ਨ ਲਈ ਤਿਆਰ ਹਾਂ, ਮਹਾਂ ਸਰਕਾਰ ਅਤੇ ਉਨ੍ਹਾਂ ਦੇ ਗੁੰਡੇ ਮੇਰੀ ਜਾਇਦਾਦ' ਤੇ ਗੈਰ ਕਾਨੂੰਨੀ ਢੰਗ ਨਾਲ ਭੰਨਤੋੜ ਕਰਨ ਲਈ ਤਿਆਰ ਹਨ, ਜਾਓ! ਮੈਂ ਮਹਾਰਾਸ਼ਟਰ ਦੇ ਮਾਣ ਲਈ ਖੂਨ ਦੇਣ ਦਾ ਵਾਅਦਾ ਕੀਤਾ ਸੀ, ਇਹ ਸਭ ਕੁਝ ਮੇਰਾ ਕੁਝ ਨਹੀਂ ਲੈ ਕੇ ਜਾਂਦਾ ਪਰ ਮੇਰੀ ਭਾਵਨਾ ਸਿਰਫ ਉੱਚੀ ਅਤੇ ਉੱਚੀ ਹੋਵੇਗੀ-As I am all set for Mumbai Darshan on my way to the airport,Maha government and their goons are at my property all set to illegally break it down, go on! I promised to give blood for Maharashtra pride this is nothing take everything but my spirit will only rise higher and higher. ਟਵਿੱਟਰ 'ਤੇ ਭਾਵਨਾਤਮਕ ਸੰਦੇਸ਼ ਰਾਹੀਂ ਕੰਗਨਾ ਲਿਖਦੀ ਹੈ - ਇਸ ਮੁੰਬਈ 'ਚ ਮੇਰਾ ਘਰ ਹੈ , ਮੈਂ ਮੰਨਦੀ ਹਾਂ ਕਿ ਮਹਾਰਾਸ਼ਟਰ ਨੇ ਮੈਨੂੰ ਸਭ ਕੁਝ ਦਿੱਤਾ ਹੈ , ਪਰ ਮੈਂ ਵੀ ਮਹਾਰਾਸ਼ਟਰ ਨੂੰ ਆਪਣੀ ਭਗਤੀ , ਪ੍ਰੇਮ ਨਾਲ ਐਸੀ ਬੇਟੀ ਭੇਤ ਕੀਤੀ ਹੈ , ਜੋ ਮਹਾਰਾਸ਼ਟਰਾ ਸ਼ਿਵਾਜੀ ਮਹਾਰਾਜ ਦੀ ਜਨਮ-ਭੂਮੀ 'ਚ ਇਸਤਰੀ ਸਨਮਾਨ ਅਤੇ ਅਸਮਿਤਾ - ਮਾਣ ਲਈ ਆਪਣਾ ਖੂਨ ਵੀ ਦੇ ਸਕਦੀ ਹੈ - (ये मुंबई में मेरा घर है,मैं मानती हूँ महाराष्ट्रा ने मुझे सब कुछ दिया है, मगर मैंने भी महाराष्ट्रा को अपनी भक्ति और प्रेम से एक ऐसी बेटी की भेंट दी है जो महाराष्ट्रा शिवाजी महाराज की जन्मभूमि में स्त्री सम्मान और अस्मिता केलिए अपना ख़ून भी दे सकती है, जय महाराष्ट्रा ) ਇਸ ਤਰ੍ਹਾਂ ਲਗਾਤਾਰ ਕੰਗਨਾ ਵੱਲੋਂ ਟਵਿੱਟਰ ਤੇ ਆਪਣੇ ਫੈਨਸ ਆਪਣੇ ਪ੍ਰਸ਼ੰਸਕਾਂ ਨਾਲ ਟਵੀਟ ਜ਼ਰੀਏ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ । ਬੇਸ਼ਕ ਮਹਾਰਾਸ਼ਟਰ ਸਰਕਾਰ ਵੱਲੋਂ ਅਧਿਅਨ ਸੁਮਨ ਵੱਲੋਂ ਲਗਾਏ ਦੋਸ਼ਾਂ 'ਤੇ ਅਧਾਰ 'ਤੇ ਕੰਗਨਾ ਦੇ ਖ਼ਿਲਾਫ਼ ਡਰਗਜ਼ ਲੈਣ ਦੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਗਈ ਹੈ , ਪਰ ਬੇਬਾਕੀ ਨਾਲ ਕੰਗਨਾ ਵੱਲੋਂ ਹਰ ਗੱਲ ਦਾ ਜਵਾਬ ਦਿਤਾ ਜਾ ਰਿਹਾ ਹੈ , ਸਿਰਫ਼ ਇਹੀ ਨਹੀਂ ਕੰਗਨਾ ਦੇ ਚਾਹੁਣ ਵਾਲੇ ਉਸਨੂੰ ਪੂਰੀ ਸਪੋਰਟ ਦੇ ਰਹੇ ਹਨ - ਉਸਦੇ ਹਰ ਟਵੀਟ 'ਤੇ ਵੱਡੀ ਗਿਣਤੀ 'ਚ ਹੌਸਲਾ-ਅਫ਼ਜ਼ਾਈ ਭਰੇ ਅਲਫਾਜ਼ ਵਰਤ ਕੇ ਕੰਗਨਾ ਦੇ ਪ੍ਰਸ਼ੰਸਕ ਉਸਨੂੰ ਹਿੰਮਤ ਨਾ ਹਾਰਨ ਲਈ ਆਖ ਰਹੇ ਹਨ ।

Top News view more...

Latest News view more...