ਡਰੱਗ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਮ ਸਾਹਮਣੇ ਆਉਣ ਤੇ ਕੰਗਨਾ ਨੇ ਮਾਰਿਆ ਤਾਅਨਾ

By Kaveri Joshi - September 22, 2020 5:09 pm

ਮੁੰਬਈ - ਡਰੱਗ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਮ ਸਾਹਮਣੇ ਆਉਣ ਤੇ ਕੰਗਨਾ ਨੇ ਮਾਰਿਆ ਤਾਅਨਾ : ਅਦਾਕਾਰਾ ਕੰਗਨਾ ਰਣੌਤ ਕਿਸੇ ਨਾ ਕਿਸੇ ਗੱਲੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਅੱਜਕੱਲ੍ਹ ਕੰਗਨਾ ਰਣੌਤ ਦੀ ਅੱਖ ਬਾਲੀਵੁੱਡ ਫਿਲਮ ਇੰਡਸਟਰੀ ਦੇ ਸਿਤਾਰਿਆਂ 'ਤੇ ਟਿਕੀ ਹੋਈ ਹੈ। ਬਾਲੀਵੁੱਡ 'ਚ ਜ਼ਰਾ ਕੁ ਕਿਸੇ ਵਿਸ਼ੇਸ ਮੁੱਦੇ 'ਤੇ ਕੋਈ ਗੱਲ ਬਾਹਰ ਨਿਕਲਦੀ ਹੈ ਤਾਂ ਕੰਗਨਾ ਦਾ ਟਵੀਟ ਸੁਰਖ਼ੀਆਂ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ । ਜੀ ਹਾਂ ਹਾਲ ਹੀ 'ਚ ਡਰੱਗ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਮ ਆਉਣ 'ਤੇ ਕੰਗਨਾ ਵੱਲੋਂ ਜ਼ਬਰਦਸਤ ਟਵੀਟ ਕੀਤਾ ਗਿਆ ਹੈ ।

Kangana's taunt on Deepika padukone

ਦੱਸ ਦੇਈਏ ਕਿ ਕੰਗਨਾ ਰਣੌਤ ਨੇ ਡਰੱਗਜ਼ ਮਾਮਲੇ ਨੂੰ ਲੈ ਕੇ ਦੀਪਿਕਾ 'ਤੇ ਨਿਸ਼ਾਨਾ ਸਾਧਿਆ ਹੈ। ਜਿਵੇਂ ਕਿ ਪਹਿਲਾਂ ਵੀ ਕੰਗਨਾ ਵੱਲੋਂ ਦੀਪਿਕਾ ਨੂੰ ਲੈ ਕੇ ਆਲੋਚਨਾ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਡਰੱਗ ਕੇਸ 'ਚ ਦੀਪਿਕਾ ਪਾਦੂਕੋਨ ਦਾ ਨਾਂ ਸਾਹਮਣੇ ਆਉਣ ਕਾਰਨ ਕੰਗਨਾ ਨੇ ਟਵੀਟ ਕਰਕੇ ਦੀਪਿਕਾ 'ਤੇ ਤੰਜ ਕੱਸਿਆ ਅਤੇ ਬਿਨ੍ਹਾਂ ਨਾਮ ਲਏ "ਮਾਲ ਹੈ ਕਿਆ" ਆਖ ਕੇ ਸੰਬੋਧਨ ਕੀਤਾ।

Kangana's taunt on Deepika padukone

ਹਾਲਾਂਕਿ, ਡਰਗਜ਼ ਮਾਮਲੇ 'ਤੇ ਅਜੇ ਤਕ ਦੀਪਿਕਾ ਤੇ ਜਾਂਚ ਏਜੰਸੀ ਨੇ ਅਧਿਕਾਰਤ ਤੌਰ 'ਤੇ ਕੁਝ ਵੀ ਨਹੀਂ ਕਿਹਾ ਹੈ, ਪਰ ਕੰਗਨਾ ਨੇ ਇਸ ਮੁੱਦੇ ਨੂੰ ਹੱਥੋਂ ਨਾ ਜਾਣ ਦਿੰਦਿਆਂ ਹੋਇਆਂ ਟਵੀਟ ਕੀਤਾ ਅਤੇ ਦੀਪਿਕਾ ਪਾਦੂਕੋਣ ਨੂੰ ਹਾਈ-ਸੁਸਾਇਟੀ ਦੀ ਅਮੀਰ ਸਟਾਰ-ਕਿਡ ਦੱਸਦੇ ਹੋਏ ਡਰਗਜ਼ ਲੈਣ ਦਾ ਦੋਸ਼ ਲਗਾਇਆ ।

ਦੱਸ ਦੇਈਏ ਕਿ ਜਦੋਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਡਰਗਜ਼ ਦਾ ਐਂਗਲ ਵੀ ਉਭਰ ਕੇ ਆਇਆ ਹੈ , ਓਦੋਂ ਤੋਂ ਹੀ ਕੰਗਨਾ ਵੱਲੋਂ ਟਵਿੱਟਰ ਜ਼ਰੀਏ ਇਸ ਮੁੱਦੇ ਨੂੰ ਉਠਾਇਆ ਜਾ ਰਿਹਾ ਹੈ । ਕੰਗਨਾ ਨੇ ਆਪਣੇ ਟਵੀਟ ਚ ਲਿਖਿਆ। ' ਮੇਰੇ ਬਾਅਦ ਦੁਹਰਾਓ , ਡਿਪ੍ਰੈਸ਼ਨ ਨਸ਼ੀਲੀ ਦਵਾਈਆਂ ਦੇ ਦੁਰਉਪਯੋਗ ਦਾ ਇੱਕ ਨਤੀਜਾ ਹੈ।

ਇਸ ਲਈ ਹਾਈ ਸੋਸਾਇਟੀ ਦੇ ਅਮੀਰ ਸਟਾਰ ਕਿਡ, ਜੋ ਆਲਾ ਦਰਜੇ ਅਤੇ ਚੰਗੀ ਪਰਵਰਿਸ਼ ਹੋਣ ਦਾ ਦਾਅਵਾ ਕਰਦੇ ਹਨ , ਆਪਣੇ ਮੈਨੇਜ਼ਰ ਨੂੰ ਪੁੱਛਦੇ ਹਨ , ਮਾਲ ਹੈ ਕਿਆ ? ਇਸਦੇ ਨਾਲ ਹੀ ਕੰਗਨਾ ਨੇ ਆਪਣੇ ਟਵੀਟ 'ਚ ਲਿਖਿਆ #boycottBollywoodDruggies #DeepikaPadukone -Repeat after me, depression is a consequence of drug abuse. So called high society rich star children who claim to be classy and have a good upbringing ask their manager ,” MAAL HAI KYA?”

Kangana's taunt on Deepika padukone

ਕੁਝ ਵੀ ਕਹੋ, ਸੁਸ਼ਾਂਤ ਕੇਸ ਨਾਲ ਡਰਗਜ਼ ਕੇਸ ਹੋਰ ਦਾ ਹੋਰ ਹੀ ਰੁਖ਼ ਅਖ਼ਤਿਆਰ ਕਰਦਾ ਜਿਹਾ ਹੈ । ਕੰਗਨਾ ਵੱਲੋਂ ਕੀਤਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

adv-img
adv-img