Sat, Apr 20, 2024
Whatsapp

ਇਸ ਇਲਾਕੇ 'ਚ ਮਿਲਿਆ ਕੰਕਾਲ, ਲੋਕਾਂ 'ਚ ਸਹਿਮ ਦਾ ਮਾਹੌਲ

Written by  Jashan A -- December 06th 2018 04:06 PM -- Updated: December 06th 2018 04:07 PM
ਇਸ ਇਲਾਕੇ 'ਚ ਮਿਲਿਆ ਕੰਕਾਲ, ਲੋਕਾਂ 'ਚ ਸਹਿਮ ਦਾ ਮਾਹੌਲ

ਇਸ ਇਲਾਕੇ 'ਚ ਮਿਲਿਆ ਕੰਕਾਲ, ਲੋਕਾਂ 'ਚ ਸਹਿਮ ਦਾ ਮਾਹੌਲ

ਇਸ ਇਲਾਕੇ 'ਚ ਮਿਲਿਆ ਕੰਕਾਲ, ਲੋਕਾਂ 'ਚ ਸਹਿਮ ਦਾ ਮਾਹੌਲ,ਨਵੀਂ ਦਿੱਲੀ: ਪੁਲਸ ਥਾਣਾ ਦੇਹਰਾ ਦੀ ਸੰਸਾਰਪੁਰ ਪੁਲਸ ਚੌਕੀ ਦੇ ਅਧੀਨ ਪਿੰਡ ਪੰਚਾਇਤ ਰੀਡੀ ਕੁਠੇਡਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਪਿੰਡ ਦੇ ਜੰਗਲਾਂ ਤੋਂ ਮਨੁੱਖੀ ਕੰਕਾਲ ਮਿਲਿਆ। [caption id="attachment_225798" align="aligncenter" width="300"]kangra news ਇਸ ਇਲਾਕੇ 'ਚ ਮਿਲਿਆ ਕੰਕਾਲ, ਲੋਕਾਂ 'ਚ ਸਹਿਮ ਦਾ ਮਾਹੌਲ[/caption] ਕੰਕਾਲ ਬਾਰੇ ਉਸ ਸਮੇਂ ਪਤਾ ਲੱਗਿਆ ਜਦੋ ਪਿੰਡ ਦਾ ਇੱਕ ਵਿਅਕਤੀ ਕੁਟ ਦੇ ਜੰਗਲ 'ਚ ਘਾਹ ਕੱਟਣ ਗਿਆ ਤਾਂ ਉਸ ਨੂੰ ਕੁਟ ਦੇ ਜੰਗਲ 'ਚ ਪਹਾੜੀ 'ਤੇ ਮਨੁੱਖੀ ਕੰਕਾਲ ਪਿਆ ਮਿਲਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ। [caption id="attachment_225797" align="aligncenter" width="300"]kangra news ਇਸ ਇਲਾਕੇ 'ਚ ਮਿਲਿਆ ਕੰਕਾਲ, ਲੋਕਾਂ 'ਚ ਸਹਿਮ ਦਾ ਮਾਹੌਲ[/caption] ਦੂਜੇ ਪਾਸੇ ਮੌਕੇ 'ਤੇ ਪਏ ਕੰਕਾਲ ਦੇ ਕੱਪੜਿਆਂ ਤੋਂ ਸੁਖਵੰਤ ਸਿੰਘ ਨੇ ਉਸ ਨੂੰ ਪਛਾਣ ਕੇ ਦੱਸਿਆ ਕਿ ਉਸ ਦਾ ਭਰਾ ਸੰਪੂਰਨ ਸਿੰਘ ਪੁੱਤਰ ਕਰਤਾਰ ਚੰਦ ਨਿਵਾਸੀ ਰੀਡੀ ਕੁਟ ਹੈ।ਉਹ ਕਰੀਬ ਸਤੰਬਰ ਮਹੀਨੇ ਤੋਂ ਗਾਇਬ ਸੀ ਜਿਸ ਦੀ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਦੇਹਰਾ 'ਚ ਲਿਖਵਾਈ ਹੋਈ ਹੈ। [caption id="attachment_225796" align="aligncenter" width="300"]kangra news ਇਸ ਇਲਾਕੇ 'ਚ ਮਿਲਿਆ ਕੰਕਾਲ, ਲੋਕਾਂ 'ਚ ਸਹਿਮ ਦਾ ਮਾਹੌਲ[/caption] ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। -PTC News


Top News view more...

Latest News view more...