Kanika Kapoor: ਕਨਿਕਾ ਕਪੂਰ ਦਾ ਚੌਥਾ ਕੋਰੋਨਾਟੈਸਟ ਵੀ ਪਾਜ਼ੀਟਿਵ,ਪਰਿਵਾਰ ਵਾਲੇ ਪ੍ਰੇਸ਼ਾਨ

Kanika Kapoor Coronavirus tests positive for fourth time, family member Upset
Kanika Kapoor: ਕਨਿਕਾ ਕਪੂਰ ਦਾ ਚੌਥਾ ਕੋਰੋਨਾਟੈਸਟ ਵੀ ਪਾਜ਼ੀਟਿਵ, ਪਰਿਵਾਰ ਵਾਲੇ ਪ੍ਰੇਸ਼ਾਨ   

Kanika Kapoor: ਕਨਿਕਾ ਕਪੂਰ ਦਾ ਚੌਥਾ ਕੋਰੋਨਾਟੈਸਟ ਵੀ ਪਾਜ਼ੀਟਿਵ,ਪਰਿਵਾਰ ਵਾਲੇ ਪ੍ਰੇਸ਼ਾਨ:ਨਵੀਂ ਦਿੱਲੀ: ਹਾਲ ਹੀ ਵਿੱਚ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਬਾਰੇ ਇੱਕ ਵੱਡੀ ਖਬਰ ਆਈ ਹੈ। ਹਾਲ ਹੀ ਵਿੱਚ ਉਸਦਾ ਚੌਥਾ ਮੈਡੀਕਲ ਟੈਸਟ ਹੋਇਆ ਹੈ,ਜੋ ਪਾਜ਼ੀਟਿਵ ਆਇਆ ਹੈ। ਇਸ ਤੋਂ ਪਹਿਲਾਂ ਕਨਿਕਾ ਕਪੂਰ ਦਾ ਤੀਜਾ ਮੈਡੀਕਲ ਟੈਸਟ ਵੀ ਸਕਾਰਾਤਮਕ ਆਇਆ ਸੀ। ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ 20 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਇਸ ਦੌਰਾਨ ਕਨਿਕਾ ਦੀ ਚੌਥੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਉਣ ਤੋਂ ਬਾਅਦ ਸਿੰਗਰ ਦੇ ਘਰਵਾਲਿਆਂ ਨੇ ਚਿੰਤਾ ਜਾਹਿਰ ਕੀਤੀ ਹੈ। ਕਨਿਕਾ ਅਜੇ ਸੰਜੈ ਗਾਂਧੀ ਪੋਸਟ ਗ੍ਰੇਜੂਏਟ ਇੰਸਟੀਚਿਊਂਟ ਆਫ ਮੈਡੀਕਲ ਸਾਈਂਸੇਜ ‘ਚ ਭਰਤੀ ਹੈ। ਇਸ ਰਿਪੋਰਟ ‘ਤੇ ਇਕ ਫੈਮਿਲੀ ਮੈਂਬਰ ਦਾ ਕਹਿਣਾ ਹੈ ਕਿ ਅਸੀਂ ਟੈਸਟ ਰਿਪੋਰਟ ਸਬੰਧੀ ਹੈਰਾਨ ਹਾਂ।

ਦੱਸ ਦੇਈਏ ਕਿ ਕਨਿਕਾ ਕਪੂਰ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ ਵਿੱਚ ਆਏ 262 ਲੋਕਾਂ ਵਿੱਚੋਂ 60 ਵਿਅਕਤੀਆਂ ਦੀਆਂ ਮੈਡੀਕਲ ਰਿਪੋਰਟਾਂ ਨੈਗਟਿਵ ਆਈਆਂ ਹਨ। ਬਾਲੀਵੁੱਡ ਗਾਇਕਾ 9 ਮਾਰਚ ਨੂੰ ਲੰਡਨ ਤੋਂ ਮੁੰਬਈ ਵਾਪਸ ਆਈ, ਇਸ ਤੋਂ ਦੋ ਦਿਨ ਬਾਅਦ ਉਹ ਲਖਨਾਊ ਗਈ ਅਤੇ ਕਈ ਪਾਰਟੀਆਂ ਵਿੱਚ ਵੀ ਸ਼ਿਰਕਤ ਕੀਤੀ। ਉੱਤਰ ਪ੍ਰਦੇਸ਼ ਵਿਚ ਕਨਿਕਾ ਕਪੂਰ ਦੇ ਖਿਲਾਫ ਉਸ ਦੀ ਲਾਪਰਵਾਹੀ ਲਈ ਕਈ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਤਹਿਤ ਗਾਇਕਾ ਕਨਿਕਾ ਕਪੂਰ ‘ਤੇ ਯੂਪੀ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਗਾਇਕਾ ਕਨਿਕਾ ਕਪੂਰ ਦਾ ਜਨਮ ਭਾਰਤ ਵਿੱਚ ਹੋਇਆ ਸੀ ਪਰ ਹੁਣ ਉਹ ਇੰਗਲੈਂਡ ਦੀ ਵਸਨੀਕ ਹੈ। 1997 ਵਿਚ ਜਦੋਂ ਕਨਿਕਾ 18 ਸਾਲਾਂ ਦੀ ਸੀ ਤਾਂ ਉਸ ਦਾ ਵਿਆਹ ਐਨਆਰਆਈ ਕਾਰੋਬਾਰੀ ਰਾਜ ਚੰਧੋਕ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਸਨ ਪਰ 2012 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਕਨਿਕਾ ਨੇ ‘ਚਿੱਟੀਆ ਕਲਾਈਆਂ’, ‘ਬੀਟ ਪੇ ਬੂਟੀ’ ਵਰਗੇ ਸੁਪਰਹਿੱਟ ਗੀਤਾਂ ਨਾਲ ਸਿਨੇਮਾ ‘ਚ ਆਪਣੀ ਪਛਾਣ ਬਣਾਈ ਹੈ।
-PTCNews