ਕੋਵਿਡ-19 - ਬੇਬੀ ਡੌਲ ਕਨਿਕਾ ਕਪੂਰ 'donate' ਕਰਨਾ ਚਾਹੁੰਦੀ ਹੈ ਪਲਾਜ਼ਮਾ, ਪਰ ਰਿਪੋਰਟ ਕਹਿੰਦੀ ਹੈ ਕੁਝ ਹੋਰ !

By Kaveri Joshi - April 28, 2020 8:04 pm

ਕੋਵਿਡ-19 - ਬੇਬੀ ਡੌਲ ਕਨਿਕਾ ਕਪੂਰ 'donate' ਕਰਨਾ ਚਾਹੁੰਦੀ ਹੈ ਪਲਾਜ਼ਮਾ, ਪਰ ਰਿਪੋਰਟ ਕਹਿੰਦੀ ਹੈ ਕੁਝ ਹੋਰ : ਬੇਬੀ ਡੌਲ ਮਸ਼ਹੂਰ ਸਿੰਗਰ ਕਨਿਕਾ ਕਪੂਰ ਕੋਰੋਨਾਵਾਇਰਸ ਦੀ ਜੰਗ ਜਿੱਤਣ ਤੋਂ ਬਾਅਦ ਬਿਮਾਰ ਲੋਕਾਂ ਦੀ ਸੇਵਾ ਲਈ ਐਕਟਿਵ ਨਜ਼ਰ ਆ ਰਹੀ ਹੈ । ਦੱਸ ਦੇਈਏ ਕਿ ਮਸ਼ਹੂਰ ਸਿੰਗਰ ਕਨਿਕਾ ਕਪੂਰ ਨੇ ਕੋਵਿਡ-19 ਮਰੀਜ਼ਾਂ ਵਾਸਤੇ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ ਦਿੱਤੀ ਹੈ । ਗਾਇਕਾ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਆਪਣਾ ਪਲਾਜ਼ਮਾ ਦਾਨ ਕਰ ਕੇ ਕੋਰੋਨਾ ਵਾਇਰਸ ਦੇ ਸ਼ਿਕਾਰ ਲੋਕਾਂ ਦੇ ਇਲਾਜ ਵਾਸਤੇ ਮਦਦ ਕਰੇਗੀ।

ਗੌਰਤਲਬ ਹੈ ਕਿ ਕਨਿਕਾ ਦੀ ਇਸ ਇੱਛਾ ਨੂੰ ਪੁਗਾਉਣ ਵਾਸਤੇ ਸੋਮਵਾਰ ਸ਼ਾਮ ਨੂੰ ਕੇਜੀਐਮਯੂ ਦੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਨੇ ਮੈਟਰੋਪੋਲਿਸ ਦੇ ਫਲੈਟ 'ਤੇ ਕਨਿਕਾ ਕਪੂਰ ਦੇ ਖੂਨ ਦੇ ਨਮੂਨੇ ਨੂੰ ਪਲਾਜ਼ਮਾ ਟੈਸਟ ਲਈ ਲਿਆ ਸੀ , ਜਿਸਦੀ ਰਿਪੋਰਟ 'ਚ ਕੁਝ ਕਮਜ਼ੋਰੀ ਨਜ਼ਰ ਆਉਣ ਕਾਰਨ ਪਲਾਜ਼ਮਾ ਦਾਨ ਕਰਨ ਵਾਸਤੇ ਉਸ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ ।

ਰਿਪੋਰਟ ਮੁਤਾਬਿਕ ਕਨਿਕਾ ਕਪੂਰ ਦੇ ਪਲਾਜ਼ਮਾ ਵਿੱਚ ਮੌਜੂਦ ਐਂਟੀਬਾਡੀਜ਼ ਤੱਤ ਕਮਜ਼ੋਰ ਪਾਏ ਗਏ ਹਨ। ਕੇਜੀਐਮਯੂ ਦੇ ਸੂਤਰਾਂ ਅਨੁਸਾਰ, ਕਨਿਕਾ ਕਪੂਰ ਦੀਆਂ ਐਂਟੀਬਾਡੀਜ਼ ਨੂੰ (ਪਲਾਜ਼ਮਾ) ਨੂੰ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੇ ਇਲਾਜ ਵਾਸਤੇ ਨਹੀਂ ਵਰਤਿਆ ਜਾ ਸਕਦਾ।

ਭਾਰਤੀ ਮੀਡੀਆ ਅਨੁਸਾਰ ਬੇਬੀ ਡੌਲ ਗਾਇਕਾ ਨੇ ਮਰੀਜ਼ਾਂ ਨੂੰ ਠੀਕ ਕਰਨ ਲਈ ਪਲਾਜ਼ਮਾ ਦਾਨ ਕਰਨ ਦੀ ਇੱਛਾ ਓਦੋਂ ਹੀ ਪੂਰੀ ਹੋ ਸਕਦੀ ਹੈ ਜਦੋਂ ਤੱਕ ਉਸਦੇ ਟੈਸਟ ਠੀਕ ਨਹੀਂ ਆ ਜਾਂਦੇ । ਡਾਕਟਰਾਂ ਦੀ ਟੀਮ ਉਸ ਦੀ ਸਿਹਤ ਦਾ ਮੁਆਇਨਾ ਕਰੇਗੀ ਅਤੇ ਜੇਕਰ ਉਹ ਜਾਂਚ ਕਰਨ ਉਪਰੰਤ ਤੰਦਰੁਸਤ ਪਾਈ ਗਈ ਤਾਂ ਲੋਕ-ਸੇਵਾ 'ਚ ਆਪਣਾ ਹਿੱਸਾ ਪਾ ਸਕੇਗੀ ।

ਦੱਸ ਦੇਈਏ ਕਿ ਮਾਰਚ ਦੇ ਮਹੀਨੇ 'ਚ ਕਨਿਕਾ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ , ਜਿਸ ਉਪਰੰਤ ਉਹ ਜੇਰੇ ਇਲਾਜ ਰਹੀ ਅਤੇ ਹਾਲ ਹੀ ਵਿੱਚ ਕੋਰੋਨਵਾਇਰਸ ਤੋਂ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

adv-img
adv-img