Sat, Apr 20, 2024
Whatsapp

ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਸ਼ੂਟਿੰਗ ਲਈ ਪਹੁੰਚੀ ਮੁੰਬਈ

Written by  Shanker Badra -- June 11th 2020 02:44 PM -- Updated: June 11th 2020 02:45 PM
ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਸ਼ੂਟਿੰਗ ਲਈ ਪਹੁੰਚੀ ਮੁੰਬਈ

ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਸ਼ੂਟਿੰਗ ਲਈ ਪਹੁੰਚੀ ਮੁੰਬਈ

ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਸ਼ੂਟਿੰਗ ਲਈ ਪਹੁੰਚੀ ਮੁੰਬਈ:ਮੁੰਬਈ : ਸਰਕਾਰ ਨੇ ਨਵੀਆਂ ਗਾਈਡਲਾਈਨਾਂ ਦੇ ਨਾਲ ਫ਼ਿਲਮ ਸ਼ੂਟਿੰਗ ਕਰਨ ਦੀ ਆਗਿਆ ਦਿੱਤੀ ਹੈ। ਟੀਵੀ ਸੀਰੀਅਲਜ਼ ਦੇ ਬਹੁਤ ਸਾਰੇ ਕਲਾਕਾਰਾਂ ਜੋ ਆਪਣੇ ਸ਼ਹਿਰਾਂ ਵਿਚ ਚਲੇ ਗਏ ਸਨ, ਉਹ ਸ਼ੂਟਿੰਗ ਕਰਕੇ ਫਿਰ ਮੁੰਬਈ ਵਾਪਿਸ ਆ ਰਹੇ ਹਨ। ਉਨ੍ਹਾਂ ਦੇ ਵਿਚੋਂ ਇਕ ਸੀਰੀਅਲ 'ਗੁੱਡਨ ਤੁਮ ਸੇ ਨਾ ਹੋ ਪਾਏਗਾ' ਦੀ ਗੁੱਡਨ ਯਾਨੀ ਕੀ ਕਨਿਕਾ ਮਾਨ ਜੋ ਪਾਣੀਪਤ ਤੋਂ ਹੁਣੇ ਮੁੰਬਈ ਆ ਗਈ ਹੈ ਆਪਣੀ ਮੰਮੀ ਦੇ ਨਾਲ। ਆਉਂਦੇ ਹੀ ਉਨ੍ਹਾਂ ਨੇ ਆਪਣੇ ਮੋਬਾਈਲ ਤੋਂ ਘਰ ਬੈਠੇ ਹੀ ਸੀਰੀਅਲ ਗੁੱਡਨ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਦਾ ਕਹਿਣਾ ਹੈ ਕਿ ਰੇਂਟ ਵਾਲੇ ਫਲੈਟ ਵਿੱਚ ਆਉਣਾ ਸੌਖਾ ਨਹੀਂ ਸੀ ਕਿਉਂਕਿ ਸੋਸਾਇਟੀ ਵਾਲਿਆਂ ਨੇ ਉਹਨਾਂ ਦੀ ਮੰਮੀ ਨੂੰ ਅੰਦਰ ਜਾਣ ਤੋਂ ਮਨਾਂ ਕਰ ਦਿੱਤਾ ਸੀ। ਕਨਿਕਾ ਨੇ ਆਪਣੀ ਸੋਸਾਇਟੀ ਵਾਲਿਆਂ ਨੂੰ ਸਮਝਾਇਆ ਕਿ ਉਹ ਲਾਕਡਾਊਨ ਦੇ ਚੱਲਦਿਆਂ ਆਪਣੇ ਘਰ ਪਾਨੀਪਤ ਵਿੱਚ ਸੀ। ਜਦੋਂ ਉਹ ਵਾਪਿਸ ਮੁੰਬਈ ਆਈ ਤਾਂ ਆਪਣੇ ਮੰਮੀ ਨੂੰ ਨਾਲ ਲੈ ਕੇ ਆਈ ਕਿਉਂਕਿ ਉਹਨਾਂ ਦੀ ਮੰਮੀ ਤੋਂ ਜ਼ਿਆਦਾ ਉਹਨਾਂ ਦਾ ਖਿਆਲ ਕੋਈ ਹੋਰ ਨਹੀਂ ਸੀ ਰੱਖ ਸਕਦਾ। [caption id="attachment_411042" align="aligncenter" width="300"]Kanika Mann returns to Mumbai with mother ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਸ਼ੂਟਿੰਗ ਲਈ ਪਹੁੰਚੀ ਮੁੰਬਈ[/caption] ਦਰਅਸਲ 'ਚ ਕਨਿਕਾ ਮਾਨਨਹੀਂ ਚੁਹੰਦੀ ਸੀ ਕਿ ਉਸਦੇ ਮਾਤਾ-ਪਿਤਾ ਉਸਦੇ ਬਾਰੇ ਸੋਚ ਸੋਚ ਕੇ ਪਰੇਸ਼ਾਨ ਹੋਣ, ਇਸ ਲਈ ਉਹ ਆਪਣੀ ਮੰਮੀ ਨੂੰ ਨਾਲ ਲੈ ਕੇ ਆਈ। ਉਸਨੇ ਇਹ ਵੀ ਕਿਹਾ ਕਿ ਪਾਨੀਪਤ ਸੈਫ ਜ਼ੋਨ ਵਿਚ ਆਉਂਦਾ ਹੈ, 'ਤੇ ਉਹ ਢਾਈ ਮਹੀਨੇ ਆਪਣੇ ਸ਼ਹਿਰ ਪਾਨੀਪਤ ਵਿਚ ਰਹਿ ਕੇ ਆਈ ਹੈ ਪਰ ਜਦੋਂ ਉਹ ਆਪਣੀ ਸੋਸਾਇਟੀ ਵਿਚ ਪੁਹੰਚੀ ਤਾਂ ਉੱਥੇ ਨਿਯਮ ਬੁਹਤ ਸਖ਼ਤ ਹੋ ਗਏ ਸਨ ,ਉਹਨਾਂ ਨੂੰ ਪਹਿਲਾਂ ਤਾਂ ਅੰਦਰ ਨਹੀਂ ਆਉਣ ਦਿੱਤਾ ਗਿਆ,ਫਿਰ ਕਿਹਾ ਗਿਆ ਕਿ ਜਿਸਦਾ ਨਾਮ ਐਗਰੀਮੈਂਟ ਉੱਪਰ ਹੈ ਸਿਰਫ ਉਹ ਹੀ ਸੋਸਾਇਟੀ ਵਿਚ ਰਹਿ ਸਕਦਾ ਹੈ। ਕਨਿਕਾ ਨੇ ਕਿਹਾ ਕਿ ਉਹ ਆਪਣੇ ਮੰਮੀ ਨੂੰ ਵਾਪਿਸ ਨਹੀਂ ਭੇਜ ਸਕਦੀ। ਉਸਦਾ ਕਹਿਣਾ ਸੀ ਕਿ ਜਦੋਂ ਉਹ ਮੁੰਬਈ ਏਅਰਪੋਰਟ ਵਿਚ ਦਾਖ਼ਿਲ ਹੋਈ ਤਾਂ ਉਹਨਾਂ ਦੀ ਥਰਮਲ ਸਕਰੀਨਿੰਗ ਕੀਤੀ ਗਈ ਸੀ। ਉਸਦੇ ਫੋਨ ਵਿਚ  "ਅਰਗਸੇਤੂ'' ਐਪ ਵੀ ਹੈ ਅਤੇ ਉਹਨਾਂ ਨੇ ਹਿਊਮਨ ਹੈਲਥ ਡਿਕਲੇਰਸ਼ਨ ਫਾਰਮ ਵੀ ਭਰਿਆ ਹੈ ਅਤੇ ਉਹ 15 ਦਿਨਾਂ ਲਈ ਇਕਾਂਤਵਾਸ ਨੂੰ ਵੀ ਫ਼ੋੱਲੋ ਕਰਨਗੇ। ਬੁਹਤ ਕੋਸ਼ਿਸ਼ਾਂ ਤੋਂ ਬਾਅਦ ਜਾ ਕੇ ਸੋਸਾਇਟੀ ਵਾਲੇ ਉਹਨਾਂ ਨੂੰ ਰੱਖਣ ਵਾਸਤੇ ਰਾਜ਼ੀ ਹੋਏ ਹਨ। -PTCNews


Top News view more...

Latest News view more...