Sat, Apr 20, 2024
Whatsapp

ਕਾਨਪੁਰ ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ , 14 ਲੋਕ ਜ਼ਖਮੀ

Written by  Shanker Badra -- April 20th 2019 01:28 PM -- Updated: April 20th 2019 01:34 PM
ਕਾਨਪੁਰ ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ , 14 ਲੋਕ ਜ਼ਖਮੀ

ਕਾਨਪੁਰ ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ , 14 ਲੋਕ ਜ਼ਖਮੀ

ਕਾਨਪੁਰ ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ , 14 ਲੋਕ ਜ਼ਖਮੀ:ਕਾਨਪੁਰ : ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਭਿਆਨਕ ਰੇਲ ਹਾਦਸਾ ਵਾਪਰਿਆ ਸੀ।ਇਸ ਦੌਰਾਨ ਹਾਵੜਾ ਤੋਂ ਦਿੱਲੀ ਜਾ ਰਹੀ ਪੂਰਵ ਐਕਸਪ੍ਰੈਸ ਰੇਲ ਗੱਡੀ ਰੂਮਾ ਸਟੇਸ਼ਨ ਨੇੜੇ ਬੀਤੀ ਰਾਤ ਕਰੀਬ 12.50 ਵਜੇ ਪਟੜੀ ਤੋਂ ਉਤਰ ਗਈ ਸੀ। [caption id="attachment_285164" align="aligncenter" width="300"]Kanpur near Howrah-New Delhi Poorva Express derails 14 injured ਕਾਨਪੁਰ ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ , 14 ਲੋਕ ਜ਼ਖਮੀ[/caption] ਜਾਣਕਾਰੀ ਅਨੁਸਾਰ ਪੂਰਵ ਐਕਸਪ੍ਰੈਸ ਰੇਲ ਗੱਡੀ ਦੇ 12 ਡੱਬੇ ਲੀਹੋਂ ਲੱਥ ਗਏ ਸਨ ਜਦਕਿ 4 ਡੱਬੇ ਪਲਟ ਗਏ ਸਨ।ਇਸ ਹਾਦਸੇ 'ਚ ਕਰੀਬ 14 ਲੋਕ ਜ਼ਖਮੀ ਹੋਏ ਹਨ ਪਰ ਐਚਐਚਬੀ ਕੋਚ ਹੋਣ ਕਾਰਨ ਵੱਡੀ ਅਣਹੋਣੀ ਤੋਂ ਬਚ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ ਦੀਆਂ ਕਪਲਿੰਗ ਟੁੱਟਣ ਕਾਰਨ ਵਾਪਰਿਆ ਹੈ। [caption id="attachment_285163" align="aligncenter" width="300"]Kanpur near Howrah-New Delhi Poorva Express derails 14 injured ਕਾਨਪੁਰ ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ , 14 ਲੋਕ ਜ਼ਖਮੀ[/caption] ਇਸ ਹਾਦਸੇ ਬਾਅਦ ਕਰੀਬ ਇਕ ਦਰਜਨ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ।ਉਧਰ ਇਸ ਹਾਦਸੇ ਕਾਰਨ ਕਾਨਪੁਰ ਤੋਂ ਦਿੱਲੀ ਹਾਵੜਾ ਰੂਟ ਦੀ ਫਤਿਹਪੁਰ ਪੈਸੇਂਜਰ ਸਮੇਤ 10 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। [caption id="attachment_285161" align="aligncenter" width="300"]Kanpur near Howrah-New Delhi Poorva Express derails 14 injured ਕਾਨਪੁਰ ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ , 14 ਲੋਕ ਜ਼ਖਮੀ[/caption] ਇਸ ਦੌਰਾਨ ਰੇਲਵੇ ਵਲੋਂ 033-26402241, 033-26402242, 033-26402243 ਤੇ 033-26413660 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਇਸ ਹਾਦਸੇ ਤੋਂ ਬਾਅਦ ਦਿੱਲੀ ਹਾਵੜਾ ਰੇਲ ਰੂਟ 'ਤੇ 13 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ ਤੇ 11 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਦੇ ਸਟਾਰ ਸੰਨੀ ਦਿਓਲ ਹੋ ਸਕਦੇ ਨੇ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ -PTCNews


Top News view more...

Latest News view more...