Fri, Apr 26, 2024
Whatsapp

ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ

Written by  Shanker Badra -- February 06th 2019 12:04 PM
ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ

ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ

ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ:ਕਾਨਪੁਰ : ਕਾਨਪੁਰ ਵਿੱਚ ਹੋਏ 1984 ਦੇ ਸਿੱਖ ਦੰਗਿਆਂ ਦੀ ਜਾਂਚ ਨੂੰ ਲੈ ਕੇ ਯੋਗੀ ਸਰਕਾਰ ਨੇ ਐਸਆਈਟੀ ਬਣਾਈ ਹੈ।ਇਸ ਦੌਰਾਨ ਬਣਾਈ ਗਈ ਐਸਆਈਟੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਕੀਤੀ ਜਾਵੇਗੀ।ਜਾਣਕਾਰੀ ਅਨੁਸਾਰ ਇਹ ਐਸਆਈਟੀ ਸਾਬਕਾ ਡੀ.ਜੀ. ਅਤੁਲ ਦੀ ਅਗਵਾਈ ਐਸਆਈਟੀ ਬਣਾਈ ਹੈ। [caption id="attachment_251997" align="aligncenter" width="300"]Kanpur Sikh massacre Investigation UP Government Created SIT ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ[/caption] ਦਰਅਸਲ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।ਜਿਸ ਮਗਰੋਂ ਕਾਨਪੁਰ ਵਿੱਚ ਹੋਏ 1984 ਦੇ ਸਿੱਖ ਵਿਰੋਧੀ ਹਿੰਸਾ ਦੇ ਪੀੜਤਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ SIT ਜਾਂਚ ਦੀ ਮੰਗ ਕੀਤੀ ਸੀ।ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਨਵੰਬਰ ਵਿੱਚ ਸੁਣਵਾਈ ਦੌਰਾਨ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। [caption id="attachment_251993" align="aligncenter" width="300"]Kanpur Sikh massacre Investigation UP Government Created SIT ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ[/caption] ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਕਿਹਾ ਸੀ ਕਿ ਕਾਨਪੁਰ ਵਿੱਚ 1984 ਦੇ ਸਿੱਖ ਵਿਰੋਧੀ ਹਿੰਸਾ ਦੀ ਜਾਂਚ SIT ਤੋਂ ਕਰਾਈ ਜਾਵੇ ਜਾਂ ਨਹੀਂ ਪਰ ਇਹ ਉੱਤਰ ਪ੍ਰਦੇਸ਼ ਸਰਕਾਰ ਤੈਅ ਕਰੇ।ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਕਾਨੂੰਨ ਵਿਵਸਥਾ ਯੂਪੀ ਸਰਕਾਰ ਦਾ ਵਿਸ਼ਾ ਹੈ।ਅਜਿਹੇ ਵਿੱਚ SIT ਜਾਂਚ ਦਾ ਫ਼ੈਸਲਾ ਸੂਬਾ ਸਰਕਾਰ ਕਰੇ। [caption id="attachment_251995" align="aligncenter" width="300"]Kanpur Sikh massacre Investigation UP Government Created SIT ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ[/caption] ਜ਼ਿਕਰਯੋਗ ਹੈ ਕਿ ਕਾਨਪੁਰ ਵਿੱਚ ਹੋਏ 1984 ਦੇ ਸਿੱਖ ਦੰਗਿਆਂ ਵਿੱਚ 127 ਲੋਕਾਂ ਦੀ ਮੌਤ ਹੋਈ ਸੀ।ਜ਼ਿਆਦਾਤਰ ਮਾਮਲੇ ਸਬੂਤਾਂ ਦੀ ਕਮੀ ਕਾਰਨ ਬੰਦ ਕੀਤੇ ਜਾ ਚੁੱਕੇ ਹਨ।ਇੱਥੋਂ ਤੱਕ ਕਿ ਜਿਸ ਇਲਾਕੇ ਵਿੱਚ ਸਿੱਖਾਂ ਦਾ ਕਤਲ ਹੋਇਆ ਉੱਥੋਂ ਦੇ ਸਬੰਧਿਤ ਥਾਣੇ ਇਹ ਕਹਿੰਦੇ ਹਨ ਕਿ ਇੱਥੇ ਕੋਈ ਮੌਤ ਨਹੀਂ ਹੋਈ, ਨਾ ਹੀ ਦੰਗਾ ਹੋਇਆ ਹੈ ਜਦਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਦੰਗਿਆਂ ਬਾਬਤ ਕੁੱਲ 2800 FIR ਦਰਜ ਹੋਈਆਂ ਸਨ। -PTCNews


Top News view more...

Latest News view more...