ਲੋਕ ਸਭਾ ਚੋਣਾਂ ਦੌਰਾਨ VVPAT ਮਸ਼ੀਨ ‘ਚੋਂ ਨਿਕਲਿਆ ਸੱਪ, ਵੋਟਰਾਂ ਤੇ ਅਧਿਕਾਰੀਆਂ ਦੇ ਸੁੱਕੇ ਸਾਹ

vvpat
ਲੋਕ ਸਭਾ ਚੋਣਾਂ ਦੌਰਾਨ VVPAT ਮਸ਼ੀਨ 'ਚੋਂ ਨਿਕਲਿਆ ਸੱਪ, ਵੋਟਰਾਂ ਤੇ ਅਧਿਕਾਰੀਆਂ ਦੇ ਸੁੱਕੇ ਸਾਹ

ਲੋਕ ਸਭਾ ਚੋਣਾਂ ਦੌਰਾਨ VVPAT ਮਸ਼ੀਨ ‘ਚੋਂ ਨਿਕਲਿਆ ਸੱਪ, ਵੋਟਰਾਂ ਤੇ ਅਧਿਕਾਰੀਆਂ ਦੇ ਸੁੱਕੇ ਸਾਹ,ਕਨੂੰਰ: ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ 15 ਸੂਬਿਆਂ ਦੀਆਂ 117 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਾਂ ਨੂੰ ਲੈ ਕੇ ਵੋਟਰਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਦੌਰਾਨ ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ ‘ਚ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਲੱਗੇ ਹੋਏ ਹਨ।

vvpat
ਲੋਕ ਸਭਾ ਚੋਣਾਂ ਦੌਰਾਨ VVPAT ਮਸ਼ੀਨ ‘ਚੋਂ ਨਿਕਲਿਆ ਸੱਪ, ਵੋਟਰਾਂ ਤੇ ਅਧਿਕਾਰੀਆਂ ਦੇ ਸੁੱਕੇ ਸਾਹ

ਹੋਰ ਪੜ੍ਹੋ:ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ

ਚੋਣ ਕਮਿਸ਼ਨ ਵੱਲੋਂ ਸਾਰੇ ਹੀ ਪੁਲਿਸ ਬੂਥਾਂ ‘ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।

ਪਰ ਅੱਜ ਕਨੂੰਰ ਚੋਣ ਖੇਤਰ ‘ਚ ਇਕ ਵੋਟਿੰਗ ਕੇਂਦਰ ‘ਤੇ ਉਸ ਸਮੇਂ ਭੱਜ-ਦੌੜ ਦੀ ਸਥਿਤੀ ਪੈਦਾ ਹੋ ਗਈ, ਜਦੋਂ ਵੀਵੀਪੈਟ ਮਸ਼ੀਨ ‘ਚੋਂ ਅਚਾਨਕ ਸੱਪ ਨਿਕਲ ਆਇਆ ਅਤੇ ਵੋਟਿੰਗ ਕੁਝ ਸਮੇਂ ਲਈ ਰੋਕੀ ਗਈ।

 

vvpat
ਲੋਕ ਸਭਾ ਚੋਣਾਂ ਦੌਰਾਨ VVPAT ਮਸ਼ੀਨ ‘ਚੋਂ ਨਿਕਲਿਆ ਸੱਪ, ਵੋਟਰਾਂ ਤੇ ਅਧਿਕਾਰੀਆਂ ਦੇ ਸੁੱਕੇ ਸਾਹ

ਹੋਰ ਪੜ੍ਹੋ:ਪੰਜਾਬ ਦੇ ਸਾਂਸਦਾਂ ਨੇ ਸਦਨ ਵਿਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਮੰਗ

ਹਾਲਾਂਕਿ ਸੱਪ ਨੂੰ ਜਲਦ ਹੀ ਉੱਥੋਂ ਹਟਾ ਦਿੱਤਾ ਗਿਆ ਅਤੇ ਵੋਟਿੰਗ ਕੇਂਦਰ ‘ਤੇ ਵੋਟਿੰਗ ਕੁਝ ਸਮੇਂ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋ ਗਈ। ਕਨੂੰਰ ਚੋਣ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਪੀ.ਕੇ. ਸ਼੍ਰੀਮਤੀ (ਮਾਕਪਾ-ਐੱਲ.ਡੀ.ਐੱਫ.), ਕੇ. ਸੁਰੇਂਦਰਨ (ਕਾਂਗਰਸ-ਯੂ.ਡੀ.ਐੱਫ.) ਅਤੇ ਸੀ.ਕੇ. ਪਦਮਾਨਾਭਨ (ਭਾਜਪਾ-ਰਾਜਗ) ਆਪਣੀ ਕਿਸਮਤ ਅਜਮਾ ਰਹੇ ਹਨ।

-PTC News