ਕਾਮੇਡੀਅਨ ਕਪਿਲ ਸ਼ਰਮਾ ਨੇ ਬਾਲੀਵੁੱਡ ਸਿਤਾਰਿਆਂ ਲਈ ਜਲੰਧਰ ਤੋਂ ਭੇਜੀ ਵਿਆਹ ਦੀ ਪੰਜੀਰੀ ਅਤੇ ਮਿਠਾਈ

Kapil Sharma and Ginni Chatrath Jalandhar Sent Wedding sweets

ਕਾਮੇਡੀਅਨ ਕਪਿਲ ਸ਼ਰਮਾ ਨੇ ਬਾਲੀਵੁੱਡ ਸਿਤਾਰਿਆਂ ਲਈ ਜਲੰਧਰ ਤੋਂ ਭੇਜੀ ਵਿਆਹ ਦੀ ਪੰਜੀਰੀ ਅਤੇ ਮਿਠਾਈ:ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ।ਜੇਕਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਹਾਲ ‘ਚ 14-15 ਨਵੰਬਰ ਨੂੰ ਬਾਲੀਵੁੱਡ ਅਦਕਾਰਾ ਦੀਪਿਕਾ ਤੇ ਰਣਵੀਰ ਅਤੇ 1-2 ਦੰਸਬਰ ਨੂੰ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

Kapil Sharma and Ginni Chatrath Jalandhar Sent Wedding sweets
ਕਾਮੇਡੀਅਨ ਕਪਿਲ ਸ਼ਰਮਾ ਨੇ ਬਾਲੀਵੁੱਡ ਸਿਤਾਰਿਆਂ ਲਈ ਜਲੰਧਰ ਤੋਂ ਭੇਜੀ ਵਿਆਹ ਦੀ ਪੰਜੀਰੀ ਅਤੇ ਮਿਠਾਈ

ਉੱਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦੀ ਤਿਆਰੀਆਂ ਚੱਲ ਰਹੀਆਂ ਹਨ।ਕਪਿਲ ਸ਼ਰਮਾ ਆਪਣੀ ਬਚਪਨ ਦੀ ਦੋਸਤ ਪ੍ਰੇਮਿਕਾ ਗਿੰਨੀ ਚਤਰਥ ਨਾਲ ਦਸੰਬਰ ‘ਚ ਵਿਆਹ ਕਰਵਾ ਰਹੇ ਹਨ।

Kapil Sharma and Ginni Chatrath Jalandhar Sent Wedding sweets
ਕਾਮੇਡੀਅਨ ਕਪਿਲ ਸ਼ਰਮਾ ਨੇ ਬਾਲੀਵੁੱਡ ਸਿਤਾਰਿਆਂ ਲਈ ਜਲੰਧਰ ਤੋਂ ਭੇਜੀ ਵਿਆਹ ਦੀ ਪੰਜੀਰੀ ਅਤੇ ਮਿਠਾਈ

ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਦਾ ਵਿਆਹ ਗਿੰਨੀ ਚਤਰਥ ਨਾਲ 12 ਦਸੰਬਰ, 2018 ਨੂੰ ਜਲੰਧਰ ਵਿੱਚ ਹੋਵੇਗਾ।ਇਸ ਦੌਰਾਨ ਦੋਹਾਂ ਦੇ ਵਿਆਹ ਦੇ ਪ੍ਰੋਗਰਾਮਾਂ ਦੀ ਤਰੀਕ ਵੀ ਸਾਹਮਣੇ ਆ ਗਈ ਹੈ।ਕਪਿਲ ਸ਼ਰਮਾ ਪ੍ਰੇਮਿਕਾ ਗਿੰਨੀ ਨਾਲ 10 ਦਸੰਬਰ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਕਰਨਗੇ।

Kapil Sharma and Ginni Chatrath Jalandhar Sent Wedding sweets
ਕਾਮੇਡੀਅਨ ਕਪਿਲ ਸ਼ਰਮਾ ਨੇ ਬਾਲੀਵੁੱਡ ਸਿਤਾਰਿਆਂ ਲਈ ਜਲੰਧਰ ਤੋਂ ਭੇਜੀ ਵਿਆਹ ਦੀ ਪੰਜੀਰੀ ਅਤੇ ਮਿਠਾਈ

ਇਸ ਦੌਰਾਨ ਕਪਿਲ ਸ਼ਰਮਾ ਨੇ ਆਪਣੇ ਵਿਆਹ ਲਈ ਜਲੰਧਰ ਦੀ ਮਸ਼ਹੂਰ ਅਤੇ ਪੁਰਾਣੀ ਸ਼ੌਪ ‘ਲਵਲੀ ਸਵੀਟਸ’ ਤੋਂ ਬਾਲੀਵੁੱਡ ਸਿਤਾਰਿਆਂ ਤੇ ਸਿਆਸਤਦਾਨਾਂ ਲਈ ਖਾਸ ਤੌਰ ‘ਤੇ ਮਿਠਾਈ ਦੇ ਕਰੀਬ 400 ਡੱਬੇ ਪੈਕ ਕਰਾ ਕੇ ਵੰਡ ਰਹੇ ਹਨ।ਇਸ ਤੋਂ ਇਲਾਵਾ ਪੰਜਾਬ ਦੀ ਮਿਠਾਈ ‘ਚ ਪੰਜੀਰੀ ਅਤੇ ਸਾਊਥ ਇੰਡੀਅਨ ਮਿਠਾਈਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਇਸ ਦੇ ਨਾਲ ਹੀ ਦੋਹਾਂ ਦੇ ਵਿਆਹ ਸਮਾਗਮ ਲਈ ਸ਼ੁੱਕਰਵਾਰ ਨੂੰ ਚੀਨੀ ਰਸੋਈਏ ਪਹੁੰਚ ਰਹੇ ਹਨ ਜੋ ਕਿ ਉਚੇਚੇ ਤੌਰ ‘ਤੇ ਭਾਰਤੀ ਤੇ ਚੀਨੀ ਖਾਣਾ ਤਿਆਰ ਕਰਨਗੇ।

Kapil Sharma and Ginni Chatrath Jalandhar Sent Wedding sweets
ਕਾਮੇਡੀਅਨ ਕਪਿਲ ਸ਼ਰਮਾ ਨੇ ਬਾਲੀਵੁੱਡ ਸਿਤਾਰਿਆਂ ਲਈ ਜਲੰਧਰ ਤੋਂ ਭੇਜੀ ਵਿਆਹ ਦੀ ਪੰਜੀਰੀ ਅਤੇ ਮਿਠਾਈ

ਦੱਸ ਦੇਈਏ ਕਿ ਕਪਿਲ ਦੀ ਭੈਣ ਵਲੋਂ ਆਪਣੇ ਭਰਾ ਦੇ ਵਿਆਹ ਤੋਂ ਪਹਿਲਾਂ ਮਾਤਾ ਦਾ ਜਾਗਰਣ ਕਰਵਾਇਆ ਜਾਵੇਗਾ।ਅਗਲੇ ਦਿਨ ਗਿਨੀ ਦੇ ਹੋਮ ਟਾਊਨ ‘ਚ ਸੰਗੀਤ ਤੇ ਮਹਿੰਦੀ ਦੀ ਸੈਰੇਮਨੀ ਕੀਤੀ ਜਾਵੇਗੀ।

Kapil Sharma and Ginni Chatrath Jalandhar Sent Wedding sweets
ਕਾਮੇਡੀਅਨ ਕਪਿਲ ਸ਼ਰਮਾ ਨੇ ਬਾਲੀਵੁੱਡ ਸਿਤਾਰਿਆਂ ਲਈ ਜਲੰਧਰ ਤੋਂ ਭੇਜੀ ਵਿਆਹ ਦੀ ਪੰਜੀਰੀ ਅਤੇ ਮਿਠਾਈ

12 ਦਸੰਬਰ ਨੂੰ ਵਿਆਹ ਵਾਲੇ ਦਿਨ ਮਹਿਮਾਨਾਂ ਲਈ ਫਾਈਵ ਸਟਾਰ ਹੋਟਲ ਬੁੱਕ ਕਰਵਾਇਆ ਗਿਆ ਹੈ।ਇਸ ਤੋਂ ਬਾਅਦ 14 ਦਸੰਬਰ ਨੂੰ ਅੰਮ੍ਰਿਤਸਰ ‘ਚ ਰਿਸੈਪਸ਼ਨ ਪਾਰਟੀ ਹੋਵੇਗੀ।
-PTCNews