ਮੁੱਖ ਖਬਰਾਂ

ਕਮੇਡੀ ਸਟਾਰ ਕਪਿਲ ਸ਼ਰਮਾ ਦੀ ਜੀਵਨੀ ਪੜ੍ਹ ਸਿੱਖਿਆ ਲੈਣਗੇ ਬੱਚੇ

By Jagroop Kaur -- April 09, 2021 8:05 pm -- Updated:April 09, 2021 8:05 pm

ਮੁੰਬਈ : ਟੀਵੀ ਇੰਡਸਟਰੀ ਦੇ ਜਾਣੇ ਮਾਣੇ ਕਲਾਕਾਰ ਕਪਿਲ ਸ਼ਰਮਾ ਜੋ ਕਿ ਹੁਣ ਤੱਕ ਟੀਵੀ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਸਨ। ਉਹ ਹੁਣ ਤੀਵੀਆਂ ਤੇ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣ ਗਏ ਹਨ। ਜੀ ਹਾਂ ਹੁਣ ਤਕ ਤੁਸੀਂ ਕੌਮਿਕਸ ਵਿਚ ਚਾਚਾ ਚੌਧਰੀ ਅਤੇ ਹੋਰਨਾਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਅਤੇ ਨਾਲ ਹੀ ਆਜ਼ਾਦੀ ਘੁਲਾਟੀਆਂ ਦੀ ਬਹਾਦਰੀ ਅਤੇ ਦਲੇਰੀ ਭਰੇ ਕਿੱਸੇ ਪੜ੍ਹੇ ਹੋਣ ਗੇ।The Kapil Sharma Show: Here's how much the comedian, Krushna Abhishek,  Bharti Singh and others charge per episode

Read More : ਗਾਇਕ ਦਿਲਜਾਨ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ,ਕਰਤਾਰਪੁਰ ਵਿਖੇ...

ਉਥੇ ਹੀ ਹੁਣ ਕਪਿਲ ਸ਼ਰਮਾ ਨੂੰ ਵੀ ਬੱਚੇ ਪੜ੍ਹਨਗੇ , ਦੱਸਣ ਯੋਗ ਹੈ ਕਿ ਕਪਿਲ ਚੌਥੀ ਜਮਾਤ ਵਿੱਚ ਜੀਕੇ ਦੇ ਇੱਕ ਚੈਪਟਰ ਵਿੱਚ ਆਪਣੀ ਜਿੰਦਗੀ ਤੋਂ ਪ੍ਰੇਰਨਾ ਲੈਣ ਦੇ ਯੋਗ ਹੋਣਗੇ। ਇਹ ਖੁਸ਼ਖਬਰੀ ਖੁਦ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਕਪਿਲ ਸ਼ਰਮਾ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਨੂੰ ਉਨ੍ਹਾਂ ਦੇ ਇੱਕ ਫੈਨ ਕਲੱਬ ਨੇ ਪੋਸਟ ਕੀਤਾ ਹੈ, ਜਿਸ ਵਿੱਚ ਕਪਿਲ ਦਾ ਚੈਪਟਰ ਕਿਤਾਬ ਵਿੱਚ ਛਾਪਿਆ ਹੋਇਆ ਦਿਖਾਇਆ ਗਿਆ ਹੈ। ਕਪਿਲ ਨੇ ਅਧਿਆਇ ਦਾ ਸਿਰਲੇਖ ਸਾਂਝਾ ਕੀਤਾ ਹੈ।kapil sharma in gk syllabus

kapil sharma in gk syllabusRead more : ਅਕਸ਼ੈ ਦੀ ਕੋ-ਸਟਾਰ ਕਟਰੀਨਾ ਨੂੰ ਹੋਇਆ ਕੋਰੋਨਾ, ਸੰਪਰਕ ‘ਚ ਆਉਣ ਵਾਲਿਆਂ...

ਜ਼ਿਕਰਯੋਗ ਹੈ ਕਿ ਕਪਿਲ ਨੇ ਆਪਣੀ ਜ਼ਿੰਦਗੀ ਵਿਚ ਸਖਤ ਮਿਹਨਤ ਕੀਤੀ ਹੈ। ਉਹ ਇਸ ਗੱਲ ਦਾ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕਾ ਹੈ। ਕਪਿਲ ਮਾਤਾ ਦੇ ਜਗਰਾਤਿਆਂ ਵਿੱਚ ਵੀ ਗਾਣੇ ਗਾਉਂਦੇ ਸਨ। ਟੀਵੀ 'ਤੇ ਕਾਫੀ ਜੱਦੋ ਜਹਿਦ ਤੋਂ ਬਾਅਦ, ਉਸਨੇ ਆਪਣਾ ਨਾਮ ਕਮਾਇਆ ਅਤੇ ਉਸਦਾ ਕੈਰੀਅਰ ਸਟੈਂਡ ਅਪ ਕਾਮੇਡੀ ਤੋਂ ਸ਼ੁਰੂ ਹੋਇਆ ਤੇ ਅੱਜ ਉਹ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ।बच्चों के लिए प्रेरणा बने कपिल शर्मा, सिलेबस में शामिल हुई काॅमेडियन की  स्टोरी - kapil-sharma-lifestory-mention-in-4th-class-syllabus - Nari Punjab  Kesari

ਕਪਿਲ ਨੇ ਵਿਸ਼ਵ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿਚ ਆਪਣੇ ਸ਼ੋਅ ਕੀਤੇ ਹਨ, ਜਿਸ ਲਈ ਉਹ ਭਾਰੀ ਫੀਸ ਲੈਂਦਾ ਹੈ। ਅੱਜ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਉਸਦੇ ਸ਼ੋਅ 'ਤੇ ਜਾਂਦੀਆਂ ਹਨ ਅਤੇ ਆਪਣੀ ਫਿਲਮ ਦਾ ਪ੍ਰਚਾਰ ਕਰਦੇ ਹਨ। ਕਪਿਲ ਸ਼ਰਮਾ ਦਾ ਮਸ਼ਹੂਰ ਟੀਵੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਇਸ ਸਾਲ ਫਰਵਰੀ ਤੋਂ ਬੰਦ ਹੋਇਆ ਸੀ। ਸ਼ੋਅ ਦੇ ਬੰਦ ਹੋਣ ਤੋਂ ਬਾਅਦ ਦਰਸ਼ਕ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ। ਉਮੀਦ ਹੈ ਕਿ ਜਲਦ ਹੀ ਸ਼ੋਅ ਮੁੜ ਤੋਂ ਆਨ ਏਅਰ ਹੋਵੇਗਾ।
  • Share