Thu, Apr 25, 2024
Whatsapp

ਮਸ਼ਹੂਰ ਕਮੇਡੀਅਨ Kiku Sharda 'ਤੇ ਲੱਗਾ ਧੋਖਾਧੜੀ ਦਾ ਦੋਸ਼..!

Written by  Jashan A -- August 06th 2019 04:19 PM
ਮਸ਼ਹੂਰ ਕਮੇਡੀਅਨ Kiku Sharda 'ਤੇ ਲੱਗਾ ਧੋਖਾਧੜੀ ਦਾ ਦੋਸ਼..!

ਮਸ਼ਹੂਰ ਕਮੇਡੀਅਨ Kiku Sharda 'ਤੇ ਲੱਗਾ ਧੋਖਾਧੜੀ ਦਾ ਦੋਸ਼..!

ਮਸ਼ਹੂਰ ਕਮੇਡੀਅਨ Kiku Sharda 'ਤੇ ਲੱਗਾ ਧੋਖਾਧੜੀ ਦਾ ਦੋਸ਼..!,ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਬੱਚਾ ਯਾਦਵ ਉਰਫ਼ ਕਾਮੇਡੀ ਕਲਾਕਾਰ ਕੀਕੂ ਸ਼ਾਰਦਾ ਮੁਸ਼ਕਿਲ 'ਚ ਫਸਦੇ ਨਜ਼ਰ ਆ ਰਹੇ ਹਨ। ਕੀਕੂ ਸ਼ਾਰਦਾ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਕੀਕੂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ, ਬਾਲੀਵੁੱਡ ਦੇ ਆਰਟ ਡਾਇਰੈਕਟਰ ਨਿਤਿਨ ਕੁਲਕਰਨੀ ਨੇ ਕਾਮੇਡੀਅਨ ਕੀਕੂ ਸ਼ਾਰਦਾ ਅਤੇ ਚੈਰੀਟੇਬਲ ਟਰੱਸਟ (ਮੁੰਬਈ ਫੇਸਟ) ਵਿਰੁੱਧ ਪੁਲਿਸ ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਨਿਤਿਨ ਦਾ ਦੋਸ਼ ਹੈ ਕਿ ਉਸ ਨਾਲ 50 ਲੱਖ ਦੀ ਠੱਗੀ ਕੀਤੀ ਗਈ ਹੈ। ਮੁੰਬਈ ਦੇ ਅੰਬੋਲੀ ਥਾਣੇ ਵਿੱਚ ਪੰਜ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਹੈ। ਹੋਰ ਪੜ੍ਹੋ:ਅਜਿਹੀ ਡਰੈੱੱਸ 'ਚ ਸਟੇਜ਼ 'ਤੇ ਪੁਹੰਚੀ ਪੌਪ ਸਟਾਰ,ਪੁਲੀਸ ਨੇ ਕੀਤਾ ਕੇਸ ਦਰਜ਼,ਦੇਖੋ ਤਸਵੀਰਾਂ ਉਹਨਾਂ ਦਾ ਕਹਿਣਾ ਹੈ ਕਿ ਕੀਕੂ ਸ਼ਾਰਦਾ ਇਸ ਟਰੱਸਟ ਨਾਲ ਜੁੜੇ ਹੋਏ ਹਨ ਅਤੇ ਇਸ ਲਈ ਉਸ ਦਾ ਨਾਮ ਮੁੱਖ ਤੌਰ 'ਤੇ ਇਸ ਵਿਚ ਸ਼ਾਮਲ ਹੈ। ਕੁਲਕਰਨੀ ਅਨੁਸਾਰ, ਕੰਪਨੀ ਨੇ ਉਸ ਨੂੰ ਚੈੱਕ ਵੀ ਦਿੱਤੇ ਜੋ ਬਾਊਂਸ ਹੋ ਗਏ ਅਤੇ ਇਸ ਲਈ ਉਨ੍ਹਾਂ ਨੇ ਉਸ ਚੈਰੀਟੇਬਲ ਸੰਸਥਾ ਵਿਰੁਧ ਕੇਸ ਦਰਜ ਕੀਤਾ ਹੈ। ਹਾਲਾਂਕਿ ਕੀਕੂ ਸ਼ਾਰਦਾ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਚੈਰੀਟੇਬਲ ਟਰੱਸਟ ਨਾਲ ਜੁੜਿਆ ਨਹੀਂ ਹਾਂ। ਦੋਸ਼ਾਂ 'ਤੇ ਕੀਕੂ ਨੇ ਕਿਹਾ, ''ਮੈਂ ਬਾਕੀ ਸੈਲੀਬ੍ਰਿਟੀਜ਼ ਵਾਂਗ ਈਵੈਂਟ ਅਟੈਂਡ ਕੀਤਾ ਸੀ। ਮੈਂ ਮੁੰਬਈ ਫੇਸਟ ਦਾ ਮੈਂਬਰ ਨਹੀਂ ਹਾਂ। ਹਾਲਾਂਕਿ ਮੇਰੇ ਪਾਪਾ ਸੈਕਟਰੀ ਸਨ। ਬਿਨਾਂ ਕਿਸੇ ਕਾਰਨ ਮੇਰਾ ਨਾਂ ਇਸ ਮਾਮਲੇ 'ਚ ਜੋੜਿਆ ਜਾ ਰਿਹਾ ਹੈ।'' -PTC News


Top News view more...

Latest News view more...