ਮਨੋਰੰਜਨ ਜਗਤ

ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀ ਵੀਡੀਓ ਹੋ ਰਹੀ ਖੂਬ ਵਾਇਰਲ

By Jasmeet Singh -- January 19, 2022 4:47 pm -- Updated:January 19, 2022 5:23 pm

ਮੁੰਬਈ: ਹਾਸ ਕਲਾਕਾਰ ਕਪਿਲ ਸ਼ਰਮਾ ਨੂੰ ਕੌਣ ਨਹੀਂ ਜਾਣਦਾ? ਜ਼ਬਰਦਸਤ ਕਾਮੇਡੀ ਦੇ ਦਮ 'ਤੇ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਅੱਜ ਕਈ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਉੱਭਰੇ ਹਨ। ਗਿੰਨੀ ਚਤਰਥ ਨਾਲ ਵਿਆਹ ਕਰਨ ਤੋਂ ਬਾਅਦ ਅੱਜ ਕਪਿਲ ਦੇ ਦੋ ਪਿਆਰੇ ਬੱਚੇ ਹਨ।

ਇਹ ਵੀ ਪੜ੍ਹੋ: ਪਤਨੀ ਗਿੰਨੀ ਨੂੰ ਪ੍ਰਪੋਜ਼ ਕਰਨ ਤੋਂ ਪਹਿਲਾਂ ਲਗਾਉਣਾ ਪਿਆ ਸੀ ਪੈਗ - ਕਪਿਲ ਸ਼ਰਮਾ

ਹਾਲਾਂਕਿ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਕਪਿਲ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਪਸੰਦ ਕਰਦੇ ਹਨ, ਪਰ ਉਹ ਕਈ ਵਾਰ ਆਪਣੇ ਅਧਿਕਾਰਿਤ ਸੋਸ਼ਲ ਮੀਡਿਆ ਅਕਾਊਂਟ ਤੋਂ ਆਪਣੀ ਧੀ ਅਨਾਇਰਾ ਨਾਲ ਕੁਝ ਪਿਆਰੇ ਪਲ ਸਾਂਝੇ ਕਰਦੇ ਦਿਖਾਈ ਦਿੱਤੇ ਹਨ। ਇਸ ਕੜੀ 'ਚ ਉਨ੍ਹਾਂ ਦੀ ਧੀ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਡਰੱਮ ਸੈੱਟ ਵਜਾਉਂਦਿਆਂ ਕਾਫੀ ਕਿਊਟ ਨਜ਼ਰ ਆ ਰਹੀ ਹੈ। ਕਪਿਲ ਸ਼ਰਮਾ ਦੀ ਬੇਟੀ ਦਾ ਡਰੱਮ ਸੈੱਟ ਵਜਾਉਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵਾਇਰਲ ਭਿਆਨੀ ਨੇ ਵੀ ਸ਼ੇਅਰ ਕੀਤਾ ਹੈ।

ਵੀਡੀਓ ਵਿੱਚ ਅਨਾਇਰਾ ਸਫੇਦ ਰੰਗ ਦੀ ਹੂਡੀ ਅਤੇ ਜੀਨਸ ਪਹਿਨੀ ਨਜ਼ਰ ਆ ਰਹੀ ਹੈ। ਬਾਲਕੋਨੀ ਵਿੱਚ ਬੈਠੇ ਕਪਿਲ ਦੀ ਲਾਡਲੀ ਦੇ ਆਲੇ-ਦੁਆਲੇ ਇੱਕ ਡਰੱਮ ਸੈੱਟ ਦਿਖਾਈ ਦੇ ਰਿਹਾ ਹੈ। ਉਹ ਡਰੱਮ ਸੈੱਟ ਨਾਲ ਖੇਡ ਰਹੀ ਹੈ ਅਤੇ ਹਰ ਉਸ ਡਰੱਮ ਤੇ ਪਲੇਟ ਨੂੰ ਵੱਜਾ ਕੇ ਵੇਖ ਰਹੀ ਹੈ ਜਿਸ ਤੱਕ ਉਹ ਪਹੁੰਚ ਸਕਦੀ ਹੈ। ਖੇਡਣ ਤੋਂ ਬਾਅਦ, ਉਹ ਪਿਆਰ ਨਾਲ ਕਹਿੰਦੀ ਹੈ, "ਲੋ ਪਾਪਾ ਆਪ ਬਜਾਓ"। ਇਸਦਾ ਅਰਥ ਹੈ ਵੀ ਕਪਿਲ ਹੀ ਇਸ ਵੀਡੀਓ ਨੂੰ ਬਣਾ ਰਹੇ ਸਨ।

ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਕੈਪਸ਼ਨ ਦਿੱਤਾ ਗਿਆ ਹੈ, ''ਜਿਵੇਂ ਦਾ ਪਿਤਾ, ਉਵੇਂ ਦੀ ਧੀ''। ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ 12 ਦਸੰਬਰ 2018 ਨੂੰ ਵਿਆਹ ਦੇ ਰਿਸ਼ਤੇ ਵਿੱਚ ਬੱਜੇ ਸਨ। ਦੋਵਾਂ ਨੇ ਜਲਦੀ ਹੀ ਆਪਣੇ ਘਰ ਇੱਕ ਧੀ ਦਾ ਸੁਆਗਤ ਕੀਤਾ, ਜਿਸਦਾ ਨਾਮ ਉਨ੍ਹਾਂ ਨੇ ਅਨਾਇਰਾ ਰੱਖਿਆ। 2021 ਵਿੱਚ ਉਨ੍ਹਾਂ ਨੂੰ ਇੱਕ ਹੋਰ ਬੱਚੇ ਦੀ ਬਖਸ਼ਿਸ਼ ਹੋਈ ਤੇ ਇਸ ਜੋੜੇ ਨੂੰ ਦੋ ਸੁੰਦਰ ਬੱਚਿਆਂ ਦੇ ਮਾਤਾ-ਪਿਤਾ ਹੋਣ ਦਾ ਸੁਭਾਗ ਹਾਸਿਲ ਹੈ।

 

View this post on Instagram

 

A post shared by PTC News (@ptc_news)

ਇਹ ਵੀ ਪੜ੍ਹੋ: ਪਾਣੀ ਦੇ ਤੇਜ਼ ਵਹਾਅ ਕਾਰਨ ਪੁੱਲ ਸਮੇਤ ਰੁੜੇ ਕਈ ਲੋਕ, ਵੀਡੀਓ ਵਾਇਰਲ

-PTC News

  • Share