ਮਨੋਰੰਜਨ ਜਗਤ

Karwa Chauth 'ਤੇ ਬੇਹੱਦ ਖੂਬਸੂਰਤ ਨਜ਼ਰ ਆਈ ਕਪਿਲ ਸ਼ਰਮਾ ਦੀ ਪਤਨੀ ਗਿੰਨੀ, ਵੇਖੋ ਤਸਵੀਰਾਂ

By Riya Bawa -- October 25, 2021 1:10 pm -- Updated:Feb 15, 2021

ਮੁੰਬਈ : ਬੀਤੇ ਦਿਨੀਂ ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਗਿਆ। ਉਥੇ ਹੀ ਬਾਲੀਵੁੱਡ ਅਤੇ ਟੀ. ਵੀ. ਹਸਤੀਆਂ ਨੇ ਵੀ ਇਸ ਦੌਰਾਨ ਆਪਣੀਆਂ ਖੂਬਸੂਰਤ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ। ਇਸ ਦੌਰਾਨ ਕਾਮੇਡੀਅਨ, ਹੋਸਟ ਅਤੇ ਐਕਟਰ ਕਪਿਲ ਸ਼ਰਮਾ ਨੇ ਵੀ ਆਪਣੀ ਪਤਨੀ ਗਿੰਨੀ ਦੇ ਨਾਲ ਇਹ ਤਿਉਹਾਰ ਮਨਾਇਆ।

ਕਪਿਲ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦੀ ਪਤਨੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਚੰਦਰਮਾ ਦੇ ਦਰਸ਼ਨ ਕਰਕੇ ਗਿੰਨੀ ਨੇ ਕਰਵਾ ਚੌਥ ਦਾ ਵਰਤ ਪੂਰਾ ਕੀਤਾ।

ਇਹ ਤਸਵੀਰਾਂ ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਹਨ। ਉਨ੍ਹਾਂ 'ਚ ਗਿੰਨੀ ਲਾਲ ਸਲਵਾਰ ਸੂਟ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਮੱਥੇ 'ਤੇ ਟੀਕਾ ਲਗਾਇਆ ਹੋਇਆ ਹੈ ਅਤੇ ਗਲੇ 'ਚ ਚੋਕਰ ਦਾ ਹਾਰ ਪਾਇਆ ਹੋਇਆ ਹੈ।

ਇਨ੍ਹਾਂ ਤਸਵੀਰਾਂ 'ਚ ਗਿੰਨੀ ਦੁਲਹਨ ਵਾਂਗ ਨਜ਼ਰ ਆ ਰਹੀ ਹੈ। ਜਦਕਿ ਕਪਿਲ ਨੇ ਸਫੇਦ ਜੈਕੇਟ ਅਤੇ ਨੀਲੇ ਡੈਨੀਮ ਨਾਲ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਪ੍ਰਸ਼ੰਸਕਾਂ ਨੇ ਗਿੰਨੀ ਨਾਲ ਕਪਿਲ ਸ਼ਰਮਾ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਹਨ। ਪ੍ਰਸ਼ੰਸਕਾਂ ਨੇ ਕਰਵਾ ਚੌਥ ਦੀ ਵਧਾਈ ਦਿੱਤੀ ਅਤੇ ਦੋਹਾਂ ਦੀ ਖੂਬ ਤਾਰੀਫ਼ ਕੀਤੀ।

-PTC News

  • Share