Thu, Apr 25, 2024
Whatsapp

ਸਾਬਕਾ ਫ਼ੌਜੀ ਨੇ ਆਪਣੇ ਗੁਆਂਢ 'ਚ ਚਾੜਿਆ ਨਵਾਂ ਚੰਦ, ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼

Written by  Shanker Badra -- January 19th 2019 09:06 AM -- Updated: January 19th 2019 04:57 PM
ਸਾਬਕਾ ਫ਼ੌਜੀ ਨੇ ਆਪਣੇ ਗੁਆਂਢ 'ਚ ਚਾੜਿਆ ਨਵਾਂ ਚੰਦ, ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼

ਸਾਬਕਾ ਫ਼ੌਜੀ ਨੇ ਆਪਣੇ ਗੁਆਂਢ 'ਚ ਚਾੜਿਆ ਨਵਾਂ ਚੰਦ, ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼

ਸਾਬਕਾ ਫ਼ੌਜੀ ਨੇ ਆਪਣੇ ਗੁਆਂਢ 'ਚ ਚਾੜਿਆ ਨਵਾਂ ਚੰਦ, ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼। ਕਪੂਰਥਲਾ : ਕਪੂਰਥਲਾ ਦੇ ਭੁਲੱਥ ਹਲਕੇ ਵਿੱਚ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਜਿਥੇ ਫ਼ੌਜ ਤੋਂ ਰਿਟਾਇਰ ਵਿਅਕਤੀ ਇੱਕ ਵਿਆਹੁਤਾ ਨੂੰ ਨਸ਼ੇੜੀ ਬਣਾ ਕੇ ਉਸ ਨਾਲ ਡੇਢ ਸਾਲ ਤੋਂ ਲਗਾਤਾਰ ਬਲਾਤਕਾਰ ਕਰਦਾ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਦੀ ਇੱਕ ਹੋਰ ਗੰਦੀ ਕਰਤੂਤ ਸਾਹਮਣੇ ਆਈ ਹੈ ਕਿ ਮੁਲਜ਼ਮ ਵਿਆਹੁਤਾ ਦੇ ਵਿਦੇਸ਼ 'ਚ ਰਹਿੰਦੇ ਪਤੀ ਅਤੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਜਿਸ ਤੋਂ ਬਾਅਦ ਥਾਣਾ ਭੁਲੱਥ ਦੀ ਪੁਲਿਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_242358" align="aligncenter" width="300"]Kapurthala Bholath Area Ex-soldier Woman Rape ਸਾਬਕਾ ਫ਼ੌਜੀ ਨੇ ਆਪਣੇ ਗੁਆਂਢ 'ਚ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼[/caption] ਇਸ ਸਬੰਧੀ ਪੀੜਤ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸਦਾ ਪਤੀ ਇਟਲੀ 'ਚ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਉਹ ਆਪਣੇ ਸਹੁਰਿਆਂ ਤੋਂ ਵੱਖ ਪਿੰਡ 'ਚ ਆਪਣੇ ਬੱਚਿਆਂ ਨਾਲ ਰਹਿੰਦੀ ਹੈ, ਅਤੇ ਓਥੇ ਹੀ ਇੱਕ ਰਿਟਾਇਰ ਨੌਜਵਾਨ ਫੌਜੀ ਘਰ ਬਣਾ ਕੇ ਰਹਿ ਰਿਹਾ ਸੀ। ਇਸ ਦੌਰਾਨ ਉਸਦਾ ਉਨ੍ਹਾਂ ਘਰੇ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। [caption id="attachment_242359" align="aligncenter" width="300"]Kapurthala Bholath Area Ex-soldier Woman Rape ਸਾਬਕਾ ਫ਼ੌਜੀ ਨੇ ਆਪਣੇ ਗੁਆਂਢ 'ਚ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼[/caption] ਇੱਕ ਦਿਨ ਮੁਲਜ਼ਮ ਨੇ ਉਸਨੂੰ ਨਸ਼ਾ ਖਵਾ ਕੇ ਜ਼ਬਰਦਸਤੀ ਕੀਤੀ ਅਤੇ ਇਸਦਾ ਵਿਰੋਧ ਕਰਨ 'ਤੇ ਮੁਲਜ਼ਮ ਨੇ ਉਸਦੇ ਬੱਚਿਆਂ ਅਤੇ ਪਤੀ ਨੂੰ ਵਿਦੇਸ਼ 'ਚ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਔਰਤ ਨੇ ਦੱਸਿਆ ਕਿ ਇਹ ਸਾਬਕਾ ਫ਼ੌਜੀ ਹਰੇਕ 15 ਦਿਨਾਂ ਮਗਰੋਂ ਉਸ ਨਾਲ ਬਲਾਤਕਾਰ ਕਰਦਾ ਸੀ। [caption id="attachment_242356" align="aligncenter" width="300"]Kapurthala Bholath Area Ex-soldier Woman Rape ਸਾਬਕਾ ਫ਼ੌਜੀ ਨੇ ਆਪਣੇ ਗੁਆਂਢ 'ਚ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼[/caption] ਜਦੋਂ ਉਸ ਪੀੜਤ ਔਰਤ ਦਾ ਪਤੀ ਘਰ ਆਇਆ ਤਾਂ ਉਸ ਔਰਤ ਨੇ ਆਪਣੇ ਨਾਲ ਬੀਤੀ ਸਾਰੀ ਗੱਲ ਦੱਸ ਦਿੱਤੀ। ਜਿਸ ਤੋਂ ਬਾਅਦ ਪੀੜਤ ਔਰਤ ਨੇ ਥਾਣਾ ਭੁਲੱਥ ਦੀ ਪੁਲਿਸ ਕੋਲ ਲਿਖ਼ਤੀ ਸ਼ਿਕਾਇਤ ਦਿੱਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਉਕਤ ਰਿਟਾਇਰ ਫ਼ੌਜੀ ਨੌਜਵਾਨ ਨੇ ਉਸ ਕੋਲੋਂ ਲੱਖਾਂ ਰੁਪਏ ਵੀ ਖਾ ਲਏ ਹਨ। ਇਸ ਤੋਂ ਬਾਅਦ ਥਾਣਾ ਭੁਲੱਥ ਦੀ ਪੁਲਿਸ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...