Thu, Apr 25, 2024
Whatsapp

ਅੰਤਰਰਾਜ਼ੀ ਡਰੱਗ ਰੈਕੇਟ ਦਾ ਪਰਦਾਫਾਸ਼ , 15500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ

Written by  Shanker Badra -- September 04th 2021 06:01 PM
ਅੰਤਰਰਾਜ਼ੀ ਡਰੱਗ ਰੈਕੇਟ ਦਾ ਪਰਦਾਫਾਸ਼ , 15500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ

ਅੰਤਰਰਾਜ਼ੀ ਡਰੱਗ ਰੈਕੇਟ ਦਾ ਪਰਦਾਫਾਸ਼ , 15500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ

ਫਗਵਾੜਾ : ਪੰਜਾਬ ਸਰਕਾਰ ਵੱਲੋਂ ਨਸ਼ਿਆ ਨੂੰ ਖ਼ਤਮ ਕਰਨ ਦੀ ਆਪਣੀ ਵਚਨਬੱਧਤਾ ਦੇ ਤਹਿਤ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਵਿੱਚ ਕਪੂਰਥਲਾ ਪੁਲਿਸ ਨੇ ਹਾਲ ਹੀ ਵਿੱਚ ਥਾਣਾ ਸਦਰ ਫਗਵਾੜਾ ਦੇ ਖੇਤਰ ਵਿੱਚ ਇੱਕ ਅਪਰੇਸ਼ਨ '2 ਐਸ ਸੀਜ ਐਂਡ ਸਰਚ' ਆਪਰੇਸ਼ਨ ਸ਼ੁਰੂ ਕੀਤਾ ਹੈ। ਪੁਲਿਸ ਵੱਲੋਂ ਫਗਵਾੜਾ ਵਿਖੇ ਵਿਸ਼ੇਸ਼ ਟੀਮਾਂ ਦੁਆਰਾ ਨਸ਼ਾ ਤਸਕਰਾਂ 'ਤੇ ਛਾਪੇਮਾਰੀ ਕੀਤੀ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਐਸਐਸਪੀ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਐਸਪੀ ਸਰਬਜੀਤ ਸਿੰਘ ਫਗਵਾੜਾ ਦੀ ਨਿਗਰਾਨੀ ਵਿੱਚ ਵੱਖ -ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀਆਈਏ ਸਟਾਫ ਇੰਚਾਰਜ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਸ਼ੱਕੀ ਵਿਅਕਤੀਆਂ ਦੀ ਵਿਸ਼ੇਸ਼ ਚੈਕਿੰਗ ਦੇ ਸਿਲਸਿਲੇ ਵਿੱਚ ਪਿੰਡ ਭੂਲਾ ਰਾਏ ਤੋਂ ਫਗਵਾੜਾ ਵੱਲ ਆ ਰਹੀ ਸੀ। [caption id="attachment_530183" align="aligncenter" width="225"] ਅੰਤਰਰਾਜ਼ੀ ਡਰੱਗ ਰੈਕੇਟ ਦਾ ਪਰਦਾਫਾਸ਼ , 15500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ[/caption] ਉਨ੍ਹਾਂ ਨੇ ਇੱਕ ਵਿਅਕਤੀ ਨੂੰ ਦੇਖਿਆ, ਜਿਸ ਦੇ ਹੱਥ ਵਿੱਚ ਸੂਟਕੇਸ ਸੀ, ਉਹ ਪਿੰਡ ਭੁੱਲਾ ਰਾਏ ਵੱਲ ਆ ਰਿਹਾ ਸੀ। ਸ਼ੱਕ ਹੋਣ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਰੋਕਿਆ ਅਤੇ ਉਸ ਤੋਂ ਉਸਦਾ ਨਾਮ ਅਤੇ ਪਤਾ ਪੁੱਛਿਆ ਅਤੇ ਉਸਦੇ ਸੂਟਕੇਸ ਦੀ ਜਾਂਚ ਕਰਨ 'ਤੇ ਪੁਲਿਸ ਨੇ ਉਸਦੇ ਕਬਜ਼ੇ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ ਦੋਸ਼ੀ ਤੋਂ 15520 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਫਗਵਾੜਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਗਜਨ ਸਿੰਘ ਵਾਸੀ ਅਜੀਤ ਨਗਰ, ਲੁਧਿਆਣਾ ਹੁਣ ਪਿੰਡ ਭੁੱਲਾ ਰਾਏ, ਸ਼ਿਵ ਮੰਦਰ ਦੇ ਨੇੜੇ ਫਗਵਾੜਾ, ਕਪੂਰਥਲਾ ਵਿਖੇ ਰਹਿ ਰਿਹਾ ਹੈ। [caption id="attachment_530182" align="aligncenter" width="300"] ਅੰਤਰਰਾਜ਼ੀ ਡਰੱਗ ਰੈਕੇਟ ਦਾ ਪਰਦਾਫਾਸ਼ , 15500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ[/caption] ਐਸਐਸਪੀ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਹੈ ਕਿ ਉਹ ਇਹ ਨਸ਼ੀਲੀ ਗੋਲੀਆਂ ਕਲਿਆੜ ਸ਼ਰੀਫ ਜ਼ਿਲ੍ਹਾ ਰੁੜਕੀ, ਉੱਤਰਾਖੰਡ ਤੋਂ ਬੱਸ ਰਾਹੀਂ ਸੂਟਕੇਸ ਵਿੱਚ ਲੈ ਕੇ ਆਇਆ ਹੈ। ਉਸਨੇ ਇਹ ਗੋਲੀਆਂ ਕਲਿਆੜ ਸ਼ਰੀਫ ਤੋਂ 20/- ਰੁਪਏ ਪ੍ਰਤੀ ਸਟ੍ਰਿਪ ਤੇ ਖਰੀਦੀਆਂ ਸਨ ਅਤੇ ਇਸ ਨੂੰ 150/- ਰੁਪਏ ਪ੍ਰਤੀ ਪੱਟੀ 'ਤੇ ਵੇਚਣਾ ਸੀ, ਜੋ ਕਿ 23 ਲੱਖ ਦੀ ਭਾਰੀ ਰਕਮ ਦੇ ਬਰਾਬਰ ਬਣਦੀ ਹੈ। ਗੋਲੀਆਂ ਦੀ ਇਹ ਖੇਪ ਫਗਵਾੜਾ ਅਤੇ ਇਸਦੇ ਆਸ ਪਾਸ ਦੇ ਪਿੰਡਾਂ ਵਿੱਚ ਸਪਲਾਈ ਕੀਤੀ ਜਾਣੀ ਸੀ, ਜਿਸ ਨਾਲ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਜਾਣੇ ਸੀ। [caption id="attachment_530181" align="aligncenter" width="225"] ਅੰਤਰਰਾਜ਼ੀ ਡਰੱਗ ਰੈਕੇਟ ਦਾ ਪਰਦਾਫਾਸ਼ , 15500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ[/caption] ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਕਿਹਾ, “ਜ਼ਬਤ ਕੀਤੇ ਨਸ਼ੀਲੇ ਪਦਾਰਥ ਜ਼ਿਆਦਾਤਰ ਫਾਰਮਾਸਿਟੀਕਲ ਓਪੀਡੀ ਦੁਆਰਾ ਵਰਤੇ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਫਾਰਮਾਸਿਟੀਕਲ ਉਤਪਾਦਾਂ ਦੀ ਜਾਇਜ਼ ਅਤੇ ਮਹੱਤਵਪੂਰਣ ਡਾਕਟਰੀ ਵਰਤੋਂ ਹੈ, ਹਾਲਾਂਕਿ ਇਹ ਉਤਪਾਦ ਕਿਸੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਜਾ ਵੈਧ ਡਾਕਟਰੀ ਨੁਸਖੇ ਤੋਂ ਬਿਨਾਂ ਨਹੀਂ ਵੇਚੇ ਜਾ ਸਕਦੇ। ਦੋਸ਼ੀ ਇਨ੍ਹਾਂ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਦੀ ਤਸਕਰੀ ਕਰ ਰਿਹਾ ਸੀ, ਜੋ ਡਾਕਟਰੀ ਤੌਰ 'ਤੇ ਦਰਦ ਤੋਂ ਰਾਹਤ ਅਤੇ ਓਪੀਡੀ ਨਿਰਭਰਤਾ ਦੇ ਇਲਾਜ ਲਈ,ਡਾਕਟਰਾਂ ਦੁਆਰਾਂ ਵਰਤੀਆਂ ਜਾਂਦੀਆਂ ਹਨ, ਜਿਸ ਦੀ ਜ਼ਿਆਦਾ ਮਾਤਰਾ ਤੇ ਮੌਤ ਵੀ ਹੋ ਸਕਦੀ ਹੈ। [caption id="attachment_530183" align="aligncenter" width="225"] ਅੰਤਰਰਾਜ਼ੀ ਡਰੱਗ ਰੈਕੇਟ ਦਾ ਪਰਦਾਫਾਸ਼ , 15500 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ[/caption] ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਨੂੰ ਪੁਲਿਸ ਵੱਲੋਂ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਦੋਸ਼ੀ ਦੇ ਅੱਗੇ ਦੇ ਸਬੰਧਾਂ ਦੀ ਹੋਰ ਜਾਂਚ ਕੀਤੀ ਜਾ ਸਕੇ ਤਾਂ ਜੋ ਇਨ੍ਹਾਂ ਤਸਕਰਾਂ ਨਾਲ ਜੁੜੇ ਲੋਕਾਂ ਦੀ ਹੋਰ ਗ੍ਰਿਫਤਾਰੀ ਕੀਤੀ ਜਾ ਸਕੇ। ਜਲਦੀ ਹੀ ਸਾਰੀ ਸਪਲਾਈ ਲਾਈਨ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਨੈਟਵਰਕ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਐਸਐਸਪੀ ਨੇ ਦੁਹਰਾਇਆ ਕਿ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਜ਼ੀਰੋ ਟੌਲਰੈਂਸ ਅਪਣਾਇਆ ਜਾਵੇਗਾ ਅਤੇ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਹੋਰ ਕਾਰਜ ਸ਼ੁਰੂ ਕੀਤੇ ਜਾਣਗੇ। -PTCNews


Top News view more...

Latest News view more...