Wed, Apr 24, 2024
Whatsapp

ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ 'ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ

Written by  Shanker Badra -- March 23rd 2019 09:54 AM
ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ 'ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ

ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ 'ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ

ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ 'ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ:ਲੁਧਿਆਣਾ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ 'ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ।ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ।ਹੁਣ ਘਰੇਲੂ ਔਰਤਾਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ 'ਚ ਨਸ਼ਾ ਸਮੱਗਲਿੰਗ ਦੀ ਦਲਦਲ 'ਚ ਧਸ ਚੁੱਕੀਆਂ ਹਨ।ਪੰਜਾਬ 'ਚ ਜਿਥੇ ਮਰਦ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।ਓਥੇ ਹੀ ਹੁਣ ਔਰਤਾਂ ਵੀ ਇਸ ਧੰਦੇ ਨੂੰ ਚਲਾ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਦੇ ਪਿੰਡ ਸੈਂਚਾ 'ਚ ਸਾਹਮਣੇ ਆਇਆ ਹੈ।ਜਿੱਥੇ ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਕੇ ਇਕ ਔਰਤ ਨੂੰ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥ, ਨਸ਼ੇ ਵਾਲੇ ਟੀਕਿਆਂ ਅਤੇ ਡਰੱਗਜ਼ ਵੇਚ ਕੇ ਕਮਾਈ ਗਈ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ।ਜਿਸ ਤੋਂ ਬਾਅਦ ਉਕਤ ਔਰਤ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। [caption id="attachment_273014" align="aligncenter" width="300"]Kapurthala Police One Woman heavy drug addiction Including Arrested ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ 'ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ[/caption] ਇਸ ਸਬੰਧੀ ਕਪੂਰਥਲਾ ਦੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੁਲਿਸ ਨੇ ਪਿੰਡ ਸੈਂਚਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਸੈਂਚਾ 'ਚ ਜਸਪਾਲ ਕੌਰ ਉਰਫ ਸੁਮਨ ਪਤਨੀ ਸਰਬਜੀਤ ਸਿੰਘ ਆਪਣੇ ਘਰ 'ਚ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥਾਂ ਦੀ ਵਿਕਰੀ ਕਰ ਰਹੀ ਹੈ ਅਤੇ ਸ਼ਰੇਆਮ ਇਲਾਕੇ ਵਿੱਚ ਘੁੰਮ ਰਹੀ ਹੈ।ਜਿਸ ਤੋਂ ਬਾਅਦ ਕਪੂਰਥਲਾ ਦੀ ਪੁਲਿਸ ਨੇ ਮਹਿਲਾ ਪੁਲਿਸ ਦੀ ਮਦਦ ਨਾਲ ਮੁਲਜ਼ਮ ਔਰਤ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ ਹੈ। [caption id="attachment_273013" align="aligncenter" width="300"]Kapurthala Police One Woman heavy drug addiction Including Arrested ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ 'ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ[/caption] ਜਦੋਂ ਮਹਿਲਾ ਪੁਲਿਸ ਨੇ ਮੁਲਜ਼ਮ ਔਰਤ ਦੀ ਤਲਾਸ਼ੀ ਲਈ ਤਾਂਉਸ ਕੋਲੋਂ 270 ਗ੍ਰਾਮ ਨਸ਼ੇ ਵਾਲਾ ਪਦਾਰਥ, 11 ਨਸ਼ੇ ਵਾਲੇ ਟੀਕਿਆਂ ਅਤੇ ਡਰੱਗਜ਼ ਦੇ ਧੰਦੇ ਤੋਂ ਕਮਾਈ ਗਈ 70 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ।ਉਕਤ ਔਰਤ ਨੇ ਪੁਲਿਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗਜ਼ ਦਾ ਧੰਦਾ ਕਰ ਰਹੀ ਹੈ ਅਤੇ ਉਹ ਬਰਾਮਦ ਡਰੱਗਜ਼ ਆਪਣੇ ਖਾਸ ਗਾਹਕਾਂ ਨੂੰ ਦੇਣ ਜਾ ਰਹੀ ਸੀ।ਦੱਸ ਦੇਈਏ ਕਿ ਮੁਲਜ਼ਮ ਔਰਤ ਦਾ ਪਤੀ ਡਰੱਗਜ਼ ਸਮੱਗਲਿੰਗ ਦੇ ਮਾਮਲੇ 'ਚ 10 ਸਾਲ ਦੀ ਸਜ਼ਾ ਕੱਟ ਰਿਹੈ ਹੈ।ਮੁਲਜ਼ਮ ਔਰਤ ਦਾ ਪਤੀ ਸਰਬਜੀਤ ਸਿੰਘ ਭਾਰੀ ਮਾਤਰਾ 'ਚ ਡਰੱਗਜ਼ ਦੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। [caption id="attachment_273010" align="aligncenter" width="300"]Kapurthala Police One Woman heavy drug addiction Including Arrested ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , ਭਾਰੀ ਮਾਤਰਾ 'ਚ ਨਸ਼ੇ ਸਮੇਤ ਔਰਤ ਗ੍ਰਿਫ਼ਤਾਰ[/caption] ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।ਇਸ ਤਹਿਤ ਪੁਲਸ ਵੱਲੋਂ ਰੋਜ਼ਾਨਾ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਤੋਂ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ ਪਰ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਔਰਤਾਂ ਵੀ ਮਰਦਾਂ ਨਾਲੋਂ ਘੱਟ ਨਹੀਂ ਹਨ।ਜਿਥੇ ਪਹਿਲਾਂ ਔਰਤਾਂ ਵੱਲੋਂ ਨਸ਼ੇ ਨੂੰ ਹੱਥ ਲਾਉਣਾ ਵੀ ਪਾਪ ਸਮਝਿਆ ਜਾਂਦਾ ਸੀ, ਉਥੇ ਹੁਣ ਔਰਤਾਂ ਵੱਡੇ ਪੱਧਰ 'ਤੇ ਨਸ਼ਿਆਂ ਦਾ ਕਾਰੋਬਾਰ ਕਰ ਰਹੀਆਂ ਹਨ। -PTCNews


Top News view more...

Latest News view more...