Advertisment

ਦਿਨ-ਦਿਹਾੜੇ BPDO ਦਫ਼ਤਰ 'ਚ ਖੜਕੀ ਗਲਾਸੀ, ਸ਼ਰੇਆਮ ਸ਼ਰਾਬ ਪੀਂਦੇ ਦਿਸੇ ਸਰਕਾਰੀ ਬਾਬੂ, ਦੇਖੋ ਤਸਵੀਰਾਂ

author-image
Jashan A
Updated On
New Update
ਦਿਨ-ਦਿਹਾੜੇ BPDO ਦਫ਼ਤਰ 'ਚ ਖੜਕੀ ਗਲਾਸੀ, ਸ਼ਰੇਆਮ ਸ਼ਰਾਬ ਪੀਂਦੇ ਦਿਸੇ ਸਰਕਾਰੀ ਬਾਬੂ, ਦੇਖੋ ਤਸਵੀਰਾਂ
Advertisment
ਦਿਨ-ਦਿਹਾੜੇ BPDO ਦਫ਼ਤਰ 'ਚ ਖੜਕੀ ਗਲਾਸੀ, ਸ਼ਰੇਆਮ ਸ਼ਰਾਬ ਪੀਂਦੇ ਦਿਸੇ ਸਰਕਾਰੀ ਬਾਬੂ, ਦੇਖੋ ਤਸਵੀਰਾਂ ,ਕਪੂਰਥਲਾ: ਕਪੂਰਥਲਾ ਦੇ ਨਡਾਲਾ ਦਾ BDPO ਦਫ਼ਤਰ ਸਵਾਲਾਂ ਦੇ ਘੇਰੇ 'ਚ ਹੈ। ਜਿਥੇ ਸ਼ਾਮ ਹੁੰਦੇ ਹੀ ਇਹ ਮਹਿਖਾਨਾ ਬਣ ਜਾਂਦਾ ਹੈ, ਕਿਉਂਕਿ ਇਸ ਦਫ਼ਤਰ 'ਚ ਦਿਨ-ਦਿਹਾੜੇ ਗਲਾਸੀ ਜੋ ਖੜ੍ਹਕਦੀ ਹੈ। ਸਰਕਾਰੀ ਦਫਤਰ 'ਚ ਸਰਕਾਰੀ ਬਾਬੂ ਮੇਜ਼ 'ਤੇ ਸ਼ਰ੍ਹੇਆਮ ਸ਼ਰਾਬ ਦਾ ਮਜ਼ਾ ਲੈਂਦੇ ਦਿੱਸਦੇ ਹਨ। publive-imageਦਫ਼ਤਰ ਦੇ ਮੁਲਾਜ਼ਮਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦਫ਼ਤਰ ਦੇ ਅੰਦਰ ਹੀ ਦਾਰੂ ਦੀ ਗਲਾਸੀ ਖੜ੍ਹਕਾਉਂਦੇ ਨਜ਼ਰ ਆ ਰਹੇ ਹਨ। ਟੇਬਲ ਤੇ ਗਲਾਸ ਸਜੇ ਹੋਏ ਹਨ। ਹੋਰ ਪੜ੍ਹੋ: 
Advertisment
ਭਾਜਪਾ ਸੰਸਦ ਮੈਂਬਰ ਓਮ ਬਿਰਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ publive-imageਇਸਰਕਾਰੀ ਦਫਤਰ 'ਚ ਸ਼ਰਾਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲਾ ਨੋਟਿਸ 'ਚ ਲਿਆ ਅਤੇ ਸਬੰਧਤ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ ਗਈ ਹੈ। publive-imageਕਪੂਰਥਲਾ ਦੇ ਬੀ. ਡੀ. ਪੀ. ਓ. ਐੱਚ. ਐੱਸ. ਸੰਧੂ ਮੁਤਾਬਕ ਉਨ੍ਹਾਂ ਦੇ ਪੱਖ ਰੱਖਣ ਤੋਂ ਬਾਅਦ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। -PTC News-
punjabi-news latest-punjabi-news kapurthala-news latest-kapurthala-news kapurthala-news-in-punjabi ptc-news-latest-news-in-punjabi bpdo-office-drinking-wine
Advertisment

Stay updated with the latest news headlines.

Follow us:
Advertisment