ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਕਰੋੜਾਂ ਦੀ ਹੈਰੋਇਨ ਸਮੇਤ ਅਫਰੀਕੀ ਔਰਤ ਗ੍ਰਿਫਤਾਰ

heroin Women Arrested

ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਕਰੋੜਾਂ ਦੀ ਹੈਰੋਇਨ ਸਮੇਤ ਅਫਰੀਕੀ ਔਰਤ ਗ੍ਰਿਫਤਾਰ,ਕਪੂਰਥਲਾ: ਕਪੂਰਥਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਬੱਸ ਸਟੈਂਡ ਦੇ ਨੇੜਿਓਂ 10 ਕਰੋੜ ਦੀ ਹੈਰੋਇਨ ਸਣੇ 1 ਅਫਰੀਕੀ ਔਰਤ ਨੂੰ ਗ੍ਰਿਫਤਾਰ ਕੀਤਾ।

heroin Women Arrestedਮਿਲੀ ਜਾਣਕਾਰੀ ਮੁਤਾਬਕ ਇੰਸਪੈਕਟਰ ਬਲਵਿੰਦਰ ਪਾਲ ਸਿੰਘ ਇੰਚਾਰਜ ਸੀ. ਆਈ. ਏ. ਕਪੂਰਥਲਾ, ਇੰਸਪੈਕਟਰ ਹਰਮੀਕ ਸਿੰਘ ਅਤੇ ਏ. ਐੱਸ. ਆਈ. ਪਰਮਜੀਤ ਸਿੰਘ ਸੀ. ਆਈ. ਏ. ਫਗਵਾੜਾ ਨੇ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਨੇੜੇ ਨਾਕਾਬੰਦੀ ਕੀਤੀ ਗਈ ਸੀ ਇਸੇ ਦੌਰਾਨ ਇਥੇ ਇਕ ਔਰਤ ਆਟੋ ਤੋਂ ਉਤਰੀ ਅਤੇ ਪੁਲਿਸ ਨੇ ਸ਼ੱਕ ਪੈਣ ‘ਤੇ ਉਸ ਨੂੰ ਕਾਬੂ ਕੀਤਾ।

ਹੋਰ ਪੜ੍ਹੋ: ਭੇਦਭਰੇ ਹਾਲਾਤ ‘ਚ 16 ਸਾਲਾ ਲੜਕਾ ਲਾਪਤਾ, ਪਰਿਵਾਰ ਨੇ ਪੁਲਿਸ ‘ਤੇ ਲਾਏ ਇਲਜ਼ਾਮ

ਜਦੋਂ ਔਰਤ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 2 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ।ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਰੈਹਮਾ ਪਤਨੀ ਸਵਾਮਦੀ ਡਾਊਡੀ ਵਾਸੀ ਰਾਜਪੁਰਾ ਛਤਰਪੁਰ ਦਿੱਲੀ ਵਜੋ ਹੋਈ ਹੈ।

heroin Women Arrestedਮੂਲ ਰੂਪ ਨਾਲ ਔਰਤ ਤਨਜਾਨੀਆ ਦੇਸ਼ (ਪੂਰਵੀ ਅਫਰੀਕਾ) ਦੀ ਰਹਿਣ ਵਾਲੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News