Thu, Apr 25, 2024
Whatsapp

ਹਫਤਾ ਸਕੂਲ ਨਾ ਗਏ ਬੱਚੇ ਦੀ ਅਧਿਆਪਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਾਲਤ ਗੰਭੀਰ

Written by  Jashan A -- July 21st 2019 10:16 AM
ਹਫਤਾ ਸਕੂਲ ਨਾ ਗਏ ਬੱਚੇ ਦੀ ਅਧਿਆਪਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਾਲਤ ਗੰਭੀਰ

ਹਫਤਾ ਸਕੂਲ ਨਾ ਗਏ ਬੱਚੇ ਦੀ ਅਧਿਆਪਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਾਲਤ ਗੰਭੀਰ

ਹਫਤਾ ਸਕੂਲ ਨਾ ਗਏ ਬੱਚੇ ਦੀ ਅਧਿਆਪਕ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਾਲਤ ਗੰਭੀਰ ,ਕਪੂਰਥਲਾ: ਕਪੂਰਥਲਾ ਦੇ ਪਿੰਡ ਤੋਤੀ ਵਾਲਾ ਤੋਂ ਗੁਰੂ ਚੇਲੇ ਦਾ ਰਿਸ਼ਤਾ ਤਾਰ-ਤਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਅਧਿਆਪਕ ਨੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਪਿੰਡੇ 'ਤੇ ਲਾਸ਼ਾਂ ਪਾ ਦਿੱਤੀਆਂ। ਪੀੜਤ ਬੱਚੇ ਦੀ ਪਹਿਚਾਣ ਰਾਜਬੀਰ ਸਿੰਘ ਵਜੋਂ ਹੋਈ ਹੈ, ਜੋ 8ਵੀਂ ਜਮਾਤ 'ਚ ਪੜਦਾ ਹੈ। ਬੱਚੇ ਦਾ ਕਸੂਰ ਸਿਰਫ ਇਹ ਸੀ ਕਿ ਉਹ ਬਿਮਾਰ ਹੋਣ ਕਰਕੇ ਕੁਝ ਦਿਨ ਸਕੂਲ ਨਹੀਂ ਸੀ ਆਇਆ। ਹੋਰ ਪੜ੍ਹੋ: ਬਹਿਬਲ ਕਲਾਂ ਮਾਮਲੇ 'ਤੇ ਐਸ ਆਈ ਟੀ ਦੇ ਗਠਨ ਨੂੰ ਹਾਈਕੋਰਟ 'ਚ ਚੁਣੌਤੀ: ਮਾਮਲੇ ਦੀ ਸੁਣਵਾਈ 2 ਨਵੰਬਰ ਨੂੰ ਫਿਲਹਾਲ ਬੱਚੇ ਨੂੰ ਹਸਪਤਾਲ ਦਾਖਲ ਕਰਵਾ ਕੇ ਇਲਾਜ਼ ਕਰਵਾਇਆ ਜਾ ਰਿਹਾ ਹੈ। ਇਸ ਘਟਨਾ ਦੇ ਬਾਰੇ ਜਦੋਂ ਬਲਾਕ ਸਿੱਖਿਆ ਅਫਸਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਦੀ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ। ਉਥੇ ਹੀ ਬੱਚੇ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। -PTC News


Top News view more...

Latest News view more...