ਨੌਜਵਾਨ ਨੇ ਨਸ਼ੀਲੀ ਚਾਹ ਪਿਲਾ ਕੇ ਕੀਤਾ ਅਧਿਆਪਕਾ ਨਾਲ ਬਲਾਤਕਾਰ, ਅਸ਼ਲੀਲ ਤਸਵੀਰਾਂ ਵੀ ਖਿੱਚੀਆਂ !

rape
ਨੌਜਵਾਨ ਨੇ ਨਸ਼ੀਲੀ ਚਾਹ ਪਿਲਾ ਕੇ ਕੀਤਾ ਅਧਿਆਪਕਾ ਨਾਲ ਬਲਾਤਕਾਰ, ਅਸ਼ਲੀਲ ਤਸਵੀਰਾਂ ਵੀ ਖਿੱਚੀਆਂ !

ਨੌਜਵਾਨ ਨੇ ਨਸ਼ੀਲੀ ਚਾਹ ਪਿਲਾ ਕੇ ਕੀਤਾ ਅਧਿਆਪਕਾ ਨਾਲ ਬਲਾਤਕਾਰ, ਅਸ਼ਲੀਲ ਤਸਵੀਰਾਂ ਵੀ ਖਿੱਚੀਆਂ !,ਕਪੂਰਥਲਾ: ਪੰਜਾਬ ‘ਚ ਲਗਾਤਾਰ ਜਬਰ-ਜਨਾਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਪੰਜਾਬ ਦੀਆਂ ਕਈ ਧੀਆਂ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ।

rape
ਨੌਜਵਾਨ ਨੇ ਨਸ਼ੀਲੀ ਚਾਹ ਪਿਲਾ ਕੇ ਕੀਤਾ ਅਧਿਆਪਕਾ ਨਾਲ ਬਲਾਤਕਾਰ, ਅਸ਼ਲੀਲ ਤਸਵੀਰਾਂ ਵੀ ਖਿੱਚੀਆਂ !

ਹੋਰ ਪੜ੍ਹੋ:ਪਟਿਆਲਾ ‘ਚ ਪੀ.ਆਰ.ਟੀ.ਸੀ ਬੱਸ ਨੇ ਬੱਚਿਆਂ ਦੇ ਸਕੂਲੀ ਆਟੋ ਨੂੰ ਮਾਰੀ ਟੱਕਰ, 7 ਬੱਚੇ ਜ਼ਖਮੀ

ਅਜਿਹਾ ਹੀ ਇਕ ਹੋਰ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਅਧਿਆਪਕਾ ਨੂੰ ਚਾਹ ’ਚ ਨਸ਼ੇ ਵਾਲਾ ਪਦਾਰਥ ਪਾ ਕੇ ਉਸ ਨੂੰ ਬੇਹੋਸ਼ ਕਰਨ ਦੇ ਬਾਅਦ ਜਬਰ-ਜ਼ਨਾਹ ਕਰਨ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਗਈਆਂ।

ਮਿਲੀ ਜਾਣਕਾਰੀ ਮੁਤਾਬਕ ਅਧਿਆਪਕਾ ਕਪੂਰਥਲਾ ਸ਼ਹਿਰ ਦੇ ਇਕ ਮੁਹੱਲੇ ’ਚ ਕਿਰਾਏ ’ਤੇ ਰਹਿੰਦੀ ਹੈ। ਪੀੜਤਾ ਦਾ ਕਹਿਣਾ ਹੈ ਕਿ ਇੱਕ ਅਧਿਆਪਕ ਨੇ ਸਾਜ਼ਿਸ਼ ਦੇ ਤਹਿਤ ਚਾਹ ’ਚ ਨਸ਼ੇ ਵਾਲਾ ਪਦਾਰਥ ਪਾ ਦਿੱਤਾ, ਜਿਸ ਦੇ ਕਾਰਨ ਉਹ ਬੇਹੋਸ਼ ਹੋ ਗਈ, ਜਿਸ ਦੇ ਬਾਅਦ ਮੁਲਜ਼ਮ ਨੇ ਉਸ ਦੇ ਨਾਲ ਬੇਹੋਸ਼ੀ ਦੀ ਹਾਲਤ ’ਚ ਜਬਰ-ਜ਼ਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਫੋਟੋ ਖਿੱਚ ਲਈ ਅਤੇ ਇਸ ਫੋਟੋ ਦੀ ਮਦਦ ਨਾਲ ਮੁਲਜ਼ਮ ਉਸ ਨੂੰ ਬਲੈਕਮੇਲ ਕਰਕੇ ਉਸ ਦੇ ਨਾਲ ਜ਼ਬਰਦਸਤੀ ਕਰਦਾ ਰਿਹਾ।

ਹੋਰ ਪੜ੍ਹੋ:ਮੋਗਾ ਪੁਲਿਸ ਨੇ ਡਰੱਗ ਮਨੀ ‘ਚ ਕੀਤੀ ਹੇਰਾਫੇਰੀ ,ਇੰਸਪੈਕਟਰ ਗ੍ਰਿਫ਼ਤਾਰ

rape
ਨੌਜਵਾਨ ਨੇ ਨਸ਼ੀਲੀ ਚਾਹ ਪਿਲਾ ਕੇ ਕੀਤਾ ਅਧਿਆਪਕਾ ਨਾਲ ਬਲਾਤਕਾਰ, ਅਸ਼ਲੀਲ ਤਸਵੀਰਾਂ ਵੀ ਖਿੱਚੀਆਂ !

ਜਿਸ ਕਾਰਨ ਉਸ ਨੂੰ ਤੰਗ ਆ ਕੇ ਇਨਸਾਫ ਲਈ ਐੱਸ. ਐੱਸ. ਪੀ. ਦੇ ਸਾਹਮਣੇ ਗੁਹਾਰ ਲਗਾਉਣੀ ਪਈ। ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ ਜਾਂਚ ਦੇ ਹੁਕਮ ਦਿੱਤੇ। ਜਾਂਚ ਦੇ ਦੌਰਾਨ ਮੁਲਜ਼ਮ ਦੇ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੌਰਾਨ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ।

-PTC News