ਹੋਰ ਖਬਰਾਂ

ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ , ਜਾਂਚ 'ਚ ਜੁਟੀ ਪੁਲਿਸ

By Shanker Badra -- November 20, 2019 3:05 pm

ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ , ਜਾਂਚ 'ਚ ਜੁਟੀ ਪੁਲਿਸ:ਕਪੂਰਥਲਾ : ਕਪੂਰਥਲਾ 'ਚ ਪੈਂਦੇ ਪਿੰਡ ਰਾਏਪੁਰ ਅਰਾਈਆ 'ਚ ਤਿੰਨ ਬੰਬ ਨੁਮਾ ਸੈੱਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਿੰਡ ਵਿੱਚ ਬੰਬ ਮਿਲਣ ਨਾਲ ਸਨਸਨੀ ਫੈਲ ਗਈ ਹੈ। ਇਸ ਤੋਂ ਬਾਅਦ ਬੰਬ ਰੋਕੂ ਦਸਤੇ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Kapurthala Village Raipur Araiya Found bomb Cell , Police investigation ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ , ਜਾਂਚ 'ਚ ਜੁਟੀ ਪੁਲਿਸ

ਮਿਲੀ ਜਾਣਕਾਰੀ ਅਨੁਸਾਰ ਪਿੰਡ 'ਚ ਸਰਕਾਰੀ ਜ਼ਮੀਨ 'ਤੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਓਥੇ ਸੁੱਟੀ ਗਈ ਮਿੱਟੀ 'ਚੋਂ ਮਜ਼ਦੂਰਾਂ ਨੂੰ ਤਿੰਨ ਬੰਬ ਨੁਮਾ ਸੈੱਲ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।

Kapurthala Village Raipur Araiya Found bomb Cell , Police investigation ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ , ਜਾਂਚ 'ਚ ਜੁਟੀ ਪੁਲਿਸ

ਇਸ ਮੌਕੇ 'ਤੇ ਪਹੁੰਚੇ ਐੱਸਐੱਚਓ ਪਰਮਜੀਤ ਸਿੰਘ ਥਾਣਾ ਢਿਲਵਾਂ ਨੇ ਇਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਸੰਬੰਧੀ ਮਾਹਰਾਂ ਦੀ ਜਾਣਕਾਰੀ ਲਈ ਜਾ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਕ ਇਹ ਮਿੱਟੀ ਕਿਸ ਸਥਾਨ ਤੋਂ ਲਿਆਂਦੀ ਗਈ ਹੈ ਅਤੇ ਉਥੇ ਇਹ ਬੰਬ ਕਿਵੇਂ ਪਹੁੰਚੇ।
-PTCNews

  • Share