Thu, Apr 18, 2024
Whatsapp

ਪੰਜਾਬੀ ਮੁਟਿਆਰ ਦੁਬਈ ’ਚ ਫ਼ਸੀ , ਮਹਿਲਾ ਟਰੈਵਲ ਏਜੰਟ ਨੇ ਦਫ਼ਤਰ 'ਚ ਕੀਤਾ ਕੈਦ

Written by  Shanker Badra -- August 03rd 2019 01:49 PM
ਪੰਜਾਬੀ ਮੁਟਿਆਰ ਦੁਬਈ ’ਚ ਫ਼ਸੀ , ਮਹਿਲਾ ਟਰੈਵਲ ਏਜੰਟ ਨੇ ਦਫ਼ਤਰ 'ਚ ਕੀਤਾ ਕੈਦ

ਪੰਜਾਬੀ ਮੁਟਿਆਰ ਦੁਬਈ ’ਚ ਫ਼ਸੀ , ਮਹਿਲਾ ਟਰੈਵਲ ਏਜੰਟ ਨੇ ਦਫ਼ਤਰ 'ਚ ਕੀਤਾ ਕੈਦ

ਪੰਜਾਬੀ ਮੁਟਿਆਰ ਦੁਬਈ ’ਚ ਫ਼ਸੀ , ਮਹਿਲਾ ਟਰੈਵਲ ਏਜੰਟ ਨੇ ਦਫ਼ਤਰ 'ਚ ਕੀਤਾ ਕੈਦ:ਕਪੂਰਥਲਾ : ਪੰਜਾਬ ਦੇ ਕਪੂਰਥਲਾ ਦੀ ਜਿਓਤੀ ਇਸ ਵੇਲੇ ਦੁਬਈ ’ਚ ਫਸੀ ਹੋਈ ਹੈ। ਇਸ ਸਬੰਧੀ ਉਸਦੀ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ। ਜਿਓਤੀ ਨੂੰ ਕਥਿਤ ਤੌਰ ’ਤੇ ਕਪੂਰਥਲਾ ਦੀ ਇੱਕ ਮਹਿਲਾ ਟ੍ਰੈਵਲ ਏਜੰਟ ਨੇ ਦੁਬਈ ਭੇਜਿਆ ਸੀ। [caption id="attachment_325173" align="aligncenter" width="300"]Kapurthala Woman Dubai women travel agent Prison office ਪੰਜਾਬੀ ਮੁਟਿਆਰ ਦੁਬਈ ’ਚ ਫ਼ਸੀ , ਮਹਿਲਾ ਟਰੈਵਲ ਏਜੰਟ ਨੇ ਦਫ਼ਤਰ 'ਚ ਕੀਤਾ ਕੈਦ[/caption] ਇਸ ਵੀਡੀਓ ਵਿੱਚ ਜਿਓਤੀ ਕਹਿੰਦੀ ਦਿਸਦੀ ਹੈ ,‘ਪਲੀਜ਼ ਮੈਨੂੰ ਘਰ ਪਹੁੰਚਾ ਦਿਓ, ਨਹੀਂ ਤਾਂ ਮੈਂ ਮਰ ਜਾਣਾ ਕੁਝ ਖਾ ਕੇ, ਮੈਂ ਦੋ ਲੱਖ ਨਹੀਂ ਦੇ ਸਕਦੀ।ਇਸ ਵੀਡੀਓ ’ਚ ਰੋਂਦਿਆਂ ਜਿਓਤੀ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਭਾਰਤ ਪਹੁੰਚਾਇਆ ਜਾਵੇ ਕਿਉਂਕਿ ਉੱਥੇ ਉਸ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। [caption id="attachment_325171" align="aligncenter" width="300"]Kapurthala Woman Dubai women travel agent Prison office ਪੰਜਾਬੀ ਮੁਟਿਆਰ ਦੁਬਈ ’ਚ ਫ਼ਸੀ , ਮਹਿਲਾ ਟਰੈਵਲ ਏਜੰਟ ਨੇ ਦਫ਼ਤਰ 'ਚ ਕੀਤਾ ਕੈਦ[/caption] ਇਸ 1.04 ਮਿੰਟ ਦੀ ਵੀਡੀਓ ਵਿੱਚ ਜਿਓਤੀ ਨੇ ਕਪੂਰਥਲਾ ਦੇ ਸੰਤਪੁਰਾ ’ਚ ਨਿਵਾਸੀ ਮਹਿਲਾ ਟ੍ਰੈਵਲ ਏਜੰਟ ਸੀਮਾ ਤੇ ਉਸ ਦੇ ਪਤੀ ਰਾਜਕੁਮਾਰ ਰਾਹੀਂ ਦੁਬਈ ਵਿੱਚ ਘਰੇਲੂ ਨੌਕਰਾਣੀ ਵਜੋਂ ਭੇਜਣ ਦੀ ਗੱਲ ਆਖੀ ਹੈ।ਜਿਸ ਵਿਅਕਤੀ ਦੇ ਕੋਲ ਸੀਮਾ ਨੇ ਉਸ ਨੂੰ ਹਾਊਸਮੇਡ ਦੇ ਕੰਮ ਤੇ ਰਖਵਾਇਆ ਸੀ। ਉਸ ਦੀ ਪਤਨੀ ਸਾਰਾ ਦਿਨ ਉਸ ਕੋਲੋਂ ਕੰਮ ਕਰਾਉਂਦੀ ਅਤੇ ਬਦਲੇ ਵਿਚ ਖਾਣ ਲਈ ਖਾਣਾ ਢੰਗ ਸਿਰ ਨਹੀਂ ਦਿੰਦੀ। ਉਸ ਨੇ ਤਰਲੇ ਮਿੰਨਤਾਂ ਕਰ ਕੇ ਵੀਜ਼ਾ ਰੱਦ ਕਰਵਾਇਆ ਸੀ ਪਰ ਹੁਣ ਉਸ ਨੂੰ ਸਰਕਾਰੀ ਦਫ਼ਤਰ ਵਿੱਚ ਕੈਦ ਕਰ ਕੇ ਰੱਖਿਆ ਗਿਆ ਹੈ ਤੇ ਉਸ ਤੋਂ ਦੋ ਲੱਖ ਰੁਪਏ ਮੰਗੇ ਜਾ ਰਹੇ ਹਨ। [caption id="attachment_325172" align="aligncenter" width="300"]Kapurthala Woman Dubai women travel agent Prison office ਪੰਜਾਬੀ ਮੁਟਿਆਰ ਦੁਬਈ ’ਚ ਫ਼ਸੀ , ਮਹਿਲਾ ਟਰੈਵਲ ਏਜੰਟ ਨੇ ਦਫ਼ਤਰ 'ਚ ਕੀਤਾ ਕੈਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੌਮਾਂਤਰੀ ਨਗਰ ਕੀਰਤਨ ਅੱਜ ਤੀਜੇ ਦਿਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ ਇੱਧਰ ਕਪੂਰਥਲਾ ’ਚ ਧੀ ਦਾ ਦੁੱਖ ਦੇਖਣ ਤੋਂ ਬਾਅਦ ਮਾਂ ਸੁਦੇਸ਼ ਰਾਣੀ ਮੁਹੱਲਾ ਸ਼ੇਰਗੜ੍ਹ ਨੇ ਕਪੂਰਥਲਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਧੀ ਨੂੰ ਵਾਪਸ ਲਿਆਉਣ ਤੇ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸੁਦੇਸ਼ ਰਾਣੀ ਨੇ ਦੱਸਿਆ ਕਿ ਉਸ ਦੀ 23 ਸਾਲਾ ਧੀ ਪਹਿਲਾਂ ਵੀ ਦੋ ਵਾਰ ਦੁਬਈ ਜਾ ਚੁੱਕੀ ਹੈ। ਹੁਣ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ। ਐਸਐਸਪੀ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਥਾਣਾ ਸਿਟੀ ਦੇ ਐਸਐਚਓ ਨੂੰ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। -PTCNews


Top News view more...

Latest News view more...