ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੀ ਮੌਤ, ਇਲਾਕਾ ਸੀਲ

Karachi Terror Attack: 6 Killed In Attack On Pak Stock Exchange In Karachi, 4 Gunmen Shot Dead
ਪਾਕਿਸਤਾਨ ਸਟਾਕ ਐਕਸਚੇਂਜ 'ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੀ ਮੌਤ, ਇਲਾਕਾ ਸੀਲ 

ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੀ ਮੌਤ, ਇਲਾਕਾ ਸੀਲ:ਕਰਾਚੀ : ਪਾਕਿਸਤਾਨ ਦੇ ਕਰਾਚੀ ‘ਚ ਸਟਾਕ ਐਕਸਚੇਂਜ ਬਿਲਡਿੰਗ ‘ਤੇ ਇੱਕ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਇਸ ਅੱਤਵਾਦੀਆਂ ਹਮਲੇ ਵਿੱਚ 5 -6 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਇਸ ਹਮਲੇ ਵਿਚ ਸ਼ਾਮਲ ਅੱਤਵਾਦੀ ਮੁਠਭੇੜ ਵਿਚ ਮਾਰੇ ਗਏ ਹਨ। ਦੱਸਿਆ ਗਿਆ ਹੈ ਕਿ ਚਾਰ ਅੱਤਵਾਦੀਆਂ ਨੇ ਇਹ ਹਮਲਾ ਕੀਤਾ ਹੈ।

ਪਾਕਿਸਤਾਨ ਮੀਡੀਆ ਮੁਤਾਬਕ ਸਟਾਕ ਐਕਸਚੇਂਜ ਦੀ ਇਮਾਰਤ ‘ਚ ਚਾਰ ਅੱਤਵਾਦੀ ਦਾਖ਼ਲ ਹੋਏ ਹਨ ਅਤੇ ਉਨ੍ਹਾਂ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ 6 ਲੋਕ ਮਾਰੇ ਗਏ ਹਨ। ਫਿਲਹਾਲ ਇਮਾਰਤ ‘ਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪਾਕਿਸਤਾਨ ਮੀਡੀਆ ਅਨੁਸਾਰ ਚਾਰ ਅੱਤਵਾਦੀ ਮਾਰੇ ਗਏ ਹਨ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰੇਂਜਰਾਂ ਦੇ ਜਵਾਨ ਮੌਕੇ ‘ਤੇ ਪਹੁੰਚ ਗਏ ਹਨ। ਪਾਕਿਸਤਾਨ ਸਟਾਕ ਐਕਸਚੇਂਜ ਦੇ ਆਸ-ਪਾਸ ਦਾ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸਦੇ ਨਾਲ ਸਟਾਕ ਐਕਸਚੇਂਜ ਵਿੱਚ ਫਸੇ ਕਰਮਚਾਰੀਆਂ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢ ਲਿਆ ਗਿਆ ਹੈ।
-PTCNews