ਉੱਘੇ ਫ਼ਿਲਮ ਨਿਰਮਾਤਾ ਕਰਨ ਜੌਹਰ ਦੇ ਘਰ ਤੱਕ ਅੱਪੜਿਆ ਕੋਰੋਨਾ , ਦੋ ਮੈਂਬਰ ਨਿਕਲੇ ਪਾਜ਼ਿਟਿਵ

https://www.ptcnews.tv/wp-content/uploads/2020/05/WhatsApp-Image-2020-05-26-at-11.06.45-AM.jpeg

ਮੁੰਬਈ: ਉੱਘੇ ਫ਼ਿਲਮ ਨਿਰਮਾਤਾ ਕਰਨ ਜੌਹਰ ਦੇ ਘਰ ਤੱਕ ਅੱਪੜਿਆ ਕੋਰੋਨਾ , ਦੋ ਮੈਂਬਰ ਨਿਕਲੇ ਪਾਜ਼ਿਟਿਵ:  ਬਾਲੀਵੁੱਡ ‘ਚ ਪਹਿਲਾਂ ਕਨਿਕਾ ਕਪੂਰ , ਕਰੀਮ ਮੋਰਾਨੀ ਦਾ ਪਰਿਵਾਰ , ਕਿਰਨ ਕੁਮਾਰ ਅਤੇ ਹੁਣ ਉੱਘੇ ਨਿਰਮਾਤਾ ,ਅਦਾਕਾਰ, ਨਿਰਦੇਸ਼ਕ, ਸਕ੍ਰੀਨਪਲੇ ਰਾਈਟਰ , ਅਤੇ ਟੈਲੀਵੀਜ਼ਨ ਹੋਸਟ ‘ਕਰਨ ਜੌਹਰ’ ਦੇ ਘਰ ਦੇ ਮੈਂਬਰਾਂ ਨੂੰ ਕੋਰੋਨਾ ਨੇ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ। ਜੀ ਹਾਂ ਕਰਨ ਜੌਹਰ ਘਰ ਕੰਮ ਕਰਦੇ 2 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ , ਇਸਦੀ ਜਾਣਕਾਰੀ ਕਰਨ ਜੌਹਰ ਵੱਲੋਂ ਇੱਕ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ।

ਆਪਣੇ ਟਵਿੱਟਰ ਅਕਾਉਂਟ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ ਹੈ ਕਿ ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਸਟਾਫ ਦੇ 2 ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ । ਜਿਸ ਤਰ੍ਹਾਂ ਹੀ ਉਹਨਾਂ ਦੇ ਕੋਰੋਨਾ ਪਾਜ਼ਿਟਿਵ ਹੋਣ ਦਾ ਪਤਾ ਲੱਗਾ ਉਹਨਾਂ ਨੂੰ ਇੱਕ ਕੁਆਰੰਟੀਨ ਕੇਂਦਰ ‘ਚ ਸ਼ਿਫਟ ਕਰ ਦਿੱਤਾ ਗਿਆ ਹੈ । ਨਾਲ ਹੀ ਬੀ.ਐੱਮ.ਸੀ ਨੂੰ ਵੀ ਇਤਲਾਹ ਦੇ ਦਿੱਤੀ ਗਈ । ਬੀ.ਐੱਮ.ਸੀ ਨੇ ਪੂਰੀ ਬਿਲਡਿੰਗ ਨੂੰ ਰੋਗਾਣੂ-ਮੁਕਤ ਕਰ ਦਿੱਤਾ ਹੈ ।

ਉਹਨਾਂ ਲਿਖਿਆ ਕਿ ਅੱਜ ਸਵੇਰੇ ਹੀ ਉਹਨਾਂ ਸਾਰਿਆਂ ਦੇ ਟੈਸਟ ਹੋਏ ਜੋ ਕਿ ਨੈਗੇਟਿਵ ਆਏ ਹਨ । ਉਹਨਾਂ ਕਿਹਾ ਕਿ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਸਾਰੇ 14 ਦਿਨਾਂ ਵਾਸਤੇ ਕੁਆਰੰਟੀਨ ਅਧੀਨ ਹਾਂ ਅਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਖੁਦ ਨੂੰ ਘਰ ‘ਚ ਕੈਦ ਕਰ ਲਿਆ ਹੈ , ਜਿਸ ਨਾਲ ਕਿ ਬਾਕੀ ਦੇ ਲੋਕ ਸੁਰੱਖਿਅਤ ਰਹਿ ਸਕਣ ।

ਮਿਲੀ ਜਾਣਕਾਰੀ ਮੁਤਾਬਿਕ  ਉਹਨਾਂ ਦੀ ਮਾਂ ਹੀਰੂ ਜੌਹਰ ਅਤੇ ਜੁੜਵਾ ਬੱਚੇ ਯਸ਼ ਅਤੇ ਰੂਹੀ ਬਿਲਕੁਲ ਠੀਕ ਠਾਕ ਹਨ ਪਰ ਸੈਲਫ਼ ਆਈਸੋਲੇਸ਼ਨ ‘ਤੇ ਹਨ ਅਤੇ ਬਾਕੀ ਦਾ ਸਟਾਫ ਵੀ ਸੁਰੱਖਿਅਤ ਹੈ ਕਿਸੇ ‘ਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ ।

https://www.ptcnews.tv/wp-content/uploads/2020/05/EY36Ec1UwAAPtag.jpg

‘ਕਰਨ’ ਅੱਗੇ ਲਿਖਦੇ ਹਨ ਕਿ ਉਹ ਵਾਅਦਾ ਕਰਦੇ ਹਨ ਕਿ ਜੋ ਲੋਕ ਪਾਜ਼ਿਟਿਵ ਪਾਏ ਗਏ ਹਨ ਉਹਨਾਂ ਦੀ ਵਧੀਆ ਢੰਗ ਨਾਲ ਦੇਖਭਾਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਚੰਗਾ ਇਲਾਜ ਮੁਹਈਆ ਕਰਵਾਇਆ ਜਾਵੇਗਾ ।ਉਮੀਦ ਕਰਦਾ ਹਾਂ ਕਿ ਉਹ ਜਲਦੀ ਠੀਕ ਹੋ ਕੇ ਵਾਪਸ ਆਉਣ ।

ਇਹ ਮੁਸ਼ਕਿਲ ਸਮਾਂ ਹੈ , ਪਰ ਜੇਕਰ ਅਸੀਂ ਘਰ ‘ਚ ਰਹਿ ਕੇ ਹੀ ਅਹਿਤਿਆਤ ਵਰਤਦੇ ਹਾਂ ਤਾਂ ਅਸੀਂ ਸਾਰੇ ਮਿਲਕੇ ਇਸ ਵਾਇਰਸ ਤੋਂ ਜਿੱਤ ਜਾਵਾਂਗੇ । ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਘਰ ‘ਚ ਰਹੋ ਅਤੇ ਸੁਰੱਖਿਅਤ ਰਹੋ ।

ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਇਸ ਵੇਲੇ ਪਾਜ਼ਿਟਿਵ ਕੇਸਾਂ ਦੀ ਸੰਖਿਆ 50,231 ਹੈ ਅਤੇ ਮੌਤਾਂ ਦਾ ਅੰਕੜਾ 1635 ਦਰਜ ਕੀਤਾ ਗਿਆ ਹੈ।