Fri, Apr 26, 2024
Whatsapp

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਅੱਜ ਮਨਾਇਆ ਆਪਣਾ 38ਵਾਂ ਜਨਮ ਦਿਨ

Written by  Shanker Badra -- September 21st 2018 02:37 PM -- Updated: September 21st 2018 02:44 PM
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਅੱਜ ਮਨਾਇਆ ਆਪਣਾ 38ਵਾਂ ਜਨਮ ਦਿਨ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਅੱਜ ਮਨਾਇਆ ਆਪਣਾ 38ਵਾਂ ਜਨਮ ਦਿਨ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਅੱਜ ਮਨਾਇਆ ਆਪਣਾ 38ਵਾਂ ਜਨਮ ਦਿਨ:ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ।ਜਾਣਕਾਰੀ ਅਨੁਸਾਰ ਕਰੀਨਾ ਕਪੂਰ ਨੇ ਆਪਣੇ ਜਨਮ ਦਿਨ ਦਾ ਜਸ਼ਨ ਦੇਰ ਰਾਤ ਆਪਣੇ ਪਰਿਵਾਰ ਨਾਲ ਮਨਾਇਆ ਹੈ।Bollywood actress Kareena Kapoor Khan Today 38th Birthday Celebratedਇਸ ਸੈਲੀਬ੍ਰੈਸ਼ਨ 'ਚ ਸੈਫ ਅਲੀ ਖਾਨ ਅਤੇ ਕਰੀਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਜਿਸ 'ਚ ਦੋਹਾਂ ਦਾ ਰੋਮਾਂਟਿਕ ਅੰਦਾਜ਼ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ।ਇਸ ਪਾਰਟੀ 'ਚ ਕਰਿਸ਼ਮਾ ਕਪੂਰ ਅਤੇ ਸੈਫ ਦੀ ਭੈਣ ਸੋਹਾ ਅਲੀ ਖਾਨ ਵੀ ਕੁਨਾਲ ਖੇਮੂ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ ਹੈ।Bollywood actress Kareena Kapoor Khan Today 38th Birthday Celebratedਅਦਾਕਾਰਾ ਕਰੀਨਾ ਕਪੂਰ ਖਾਨ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ।ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਰੀਨਾ ਕਪੂਰ ਆਪਣੀ ਫਿਲਮਾਂ ,ਆਪਣੇ ਅਫੇਅਰ , ਆਪਣੇ ਵਿਆਹ ਅਤੇ ਆਪਣੇ ਪ੍ਰੈਗਨੈਂਸੀ ਤੋਂ ਲੈ ਕੇ ਕਰੀਨਾ ਲਗਭਗ ਹਰ ਚੀਜ਼ ਦੇ ਲਈ ਸੁਰਖੀਆਂ ਬਟੋਰਦੀ ਰਹਿੰਦੀ ਹੈ।ਕਰੀਨਾ ਨੇ ਇਸ ਸਾਲ ਫਿਲਮ 'ਵੀਰੇ ਦੀ ਵੈਡਿੰਗ' ਨਾਲ ਆਪਣਾ ਜ਼ਬਰਦਸਤ ਕਮਬੈਕ ਕੀਤਾ ਹੈ।Bollywood actress Kareena Kapoor Khan Today 38th Birthday Celebratedਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ ਸਾਲ 2007 ਤੋਂ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।ਦੋਵੇਂ 5 ਸਾਲ ਤੱਕ ਲਿਵਇਨ ਰਿਲੇਸ਼ਨਸ਼ਿਪ 'ਚ ਰਹੇ ਅਤੇ ਸਾਲ 2012 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ।Bollywood actress Kareena Kapoor Khan Today 38th Birthday Celebratedਦੱਸ ਦੇਈਏ ਕਿ ਸੈਫ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਕਰੀਨਾ ਸ਼ਾਹਿਦ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਸੀ।ਇਸ ਤੋਂ ਇਲਾਵਾ ਉਹ ਰਿਤਿਕ ਰੌਸ਼ਨ ਨੂੰ ਵੀ ਡੇਟ ਕਰ ਚੁੱਕੀ ਹੈ।ਫਿਲਹਾਲ ਉਸ ਦੇ ਵਿਆਹ ਨੂੰ 6 ਸਾਲ ਹੋ ਗਏ ਹਨ ਅਤੇ ਉਨ੍ਹਾਂ ਦਾ ਇਕ ਕਿਊਟ ਜਿਹਾ ਬੇਟਾ ਵੀ ਹੈ,ਜਿਸ ਦਾ ਨਾਂ ਤੈਮੂਰ ਅਲੀ ਖਾਨ ਹੈ।Bollywood actress Kareena Kapoor Khan Today 38th Birthday Celebratedਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ `ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਨਵੀਂਆਂ -ਨਵੀਂਆਂ ਤਸਵੀਰਾਂ ਦਾ ਇੰਤਜਾਰ ਵੀ ਰਹਿੰਦਾ ਹੈ। -PTCNews


Top News view more...

Latest News view more...