Thu, Apr 25, 2024
Whatsapp

ਕਰੀਨਾ ਕਪੂਰ ਪਤਲੀ ਦਿੱਖ ਲਈ ਕਸਰਤ ਪ੍ਰਤੀ ਹੋਈ ਬੇਹੱਦ ਗੰਭੀਰ , ਸ਼ੇਅਰ ਹੋਈ ਵੀਡੀਓ

Written by  Joshi -- August 12th 2018 09:25 AM -- Updated: August 12th 2018 11:44 AM
ਕਰੀਨਾ ਕਪੂਰ ਪਤਲੀ ਦਿੱਖ ਲਈ ਕਸਰਤ ਪ੍ਰਤੀ ਹੋਈ ਬੇਹੱਦ ਗੰਭੀਰ , ਸ਼ੇਅਰ ਹੋਈ ਵੀਡੀਓ

ਕਰੀਨਾ ਕਪੂਰ ਪਤਲੀ ਦਿੱਖ ਲਈ ਕਸਰਤ ਪ੍ਰਤੀ ਹੋਈ ਬੇਹੱਦ ਗੰਭੀਰ , ਸ਼ੇਅਰ ਹੋਈ ਵੀਡੀਓ

ਬੇਬੋ ਯਾਨੀ ਕਿ ਕਰੀਨਾ ਕਪੂਰ ਬੇਸ਼ੱਕ ਆਪਣੀ ਜ਼ਿੰਦਗੀ ਵਿੱਚ ਇੱਕ ਮਾਂ ਦਾ ਰੋਲ ਬਾਖੂਬੀ ਨਿਭਾ ਰਹੀ ਹੈ ਪਰ ਇਸਦੇ ਨਾਲ ਹੀ ਉਹ ਆਪਣੀ ਤੰਦਰੁਸਤੀ ਅਤੇ ਪਤਲੀ ਦਿੱਖ ਨੂੰ ਵੀ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਰੀਨਾ ਕਪੂਰ ਨੇ ਮਾਂ ਬਣਨ ਤੋਂ ਬਾਅਦ ਆਪਣਾ ਵਧਿਆ ਹੋਇਆ ਭਾਰ ਇਸ ਕਦਰ ਘਟਾ ਲਿਆ ਹੈ ਕਿ ਤੁਸੀਂ ਸਭ ਦੇਖ ਕੇ ਜ਼ਰੂਰ ਹੈਰਾਨ ਹੋਵੋਗੇ।

ਜ਼ਿਮ ਉਸਦੀ ਜ਼ਰੂਰਤ ਹੀ ਨਹੀਂ ਬਲਕਿ ਆਦਤ ਅਤੇ ਸ਼ੌਂਕ ਵੀ ਬਣਿਆ ਹੈ। ਅਸੀਂ ਹਮੇਸ਼ਾ ਉਸ ਨੁੰ ਜ਼ਿੰਮ ਵਿੱਚ ਕਸਰਤ ਕਰਦੇ ਜਾਂ ਜ਼ਿੰਮ ਦੇ ਬਾਹਰ ਦੇਖਦੇ ਹਾਂ ਜਿਸ ਤੋਂ ਸਾਫ਼ ਲੱਗਦਾ ਹੈ ਕਿ ਕਰੀਨਾ ਜ਼ਿੰਮ ਅਤੇ ਕਸਰਤ ਪ੍ਰਤੀ ਕਿੰਨੀ ਸ਼ਿੱਦਤ ਨਾਲ ਧਿਆਨ ਦਿੰਦੀ ਹੈ। ਇੰਸਟਾਗ੍ਰਾਮ 'ਤੇ ਉਸਦੀ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੀਆਂ ਸਾਥਣ ਦੋਸਤ ਮਲਾਇਕਾ ਅਰੋੜਾ ਨਾਲ ਕਸਰਤ ਕਰਦੀ ਦਿਖਾਈ ਦੇ ਰਹੀ ਹੈ। karina kapoor ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਆਪਣੀ ਦਿੱਖ ਅਤੇ ਫਿਟਨੈੱਸ ਨੂੰ ਲੈ ਕੇ ਬਹੁਤ ਗੰਭੀਰ ਹੈ। ਜਲਦ ਹੀ ਉਹ ਅਕਸ਼ੈ ਕੁਮਾਰ ਨਾਲ ਨਵੀਂ ਫਿਲਮ "ਗੁੱਡ ਨਿਊਜ਼" ਵਿੱਚ ਤੁਹਾਡਾ ਮਨੋਰੰਜਨ ਕਰਦੀ ਨਜ਼ਰ ਆਵੇਗੀ। —PTC News

Top News view more...

Latest News view more...