ਮੁੱਖ ਖਬਰਾਂ

ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰੇਗੰਢ ਮੌਕੇ PM ਮੋਦੀ ,ਰਾਜਨਾਥ , ਰਾਸ਼ਟਰਪਤੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

By Shanker Badra -- July 26, 2019 12:48 pm

ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰੇਗੰਢ ਮੌਕੇ PM ਮੋਦੀ ,ਰਾਜਨਾਥ , ਰਾਸ਼ਟਰਪਤੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ :ਨਵੀਂ ਦਿੱਲੀ : ਅੱਜ ਪੂਰਾ ਦੇਸ਼ ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰੇਗੰਢ ਮਨਾ ਰਿਹਾ ਹੈ। ਇਸ ਨੂੰ ਲੈ ਕੇ ਥਾਂ- ਥਾਂ 'ਤੇ ਸ਼ਹੀਦ ਸੈਨਿਕਾਂ ਦੀ ਯਾਦ ਵਿਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਸਮੁੱਚੇ ਦੇਸ਼ ਵਾਸੀਆਂ ਵੱਲੋਂ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਹੈ। ਕਾਰਗਿਲ ਵਿਜੇ ਦਿਵਸ ਨੂੰ ਅੱਜ 20 ਸਾਲ ਹੋ ਗਏ ਹਨ। ਭਾਰਤੀ ਸੈਨਾ ਨੇ 20 ਸਾਲ ਪਹਿਲਾਂ ਕਾਰਗਿਲ ਦੀ ਚੋਟੀ 'ਤੇ ਪਾਕਿਸਤਾਨ ਨੂੰ ਹਰਾ ਕੇ ਕਾਰਗਿਲ ਦੀਆਂ ਪਹਾੜੀਆਂ 'ਤੇ ਤਿਰੰਗਾ ਲਹਿਰਾਇਆ ਸੀ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨੈਸ਼ਨਲ ਵਾਰ ਮੈਮੋਰੀਅਲ 'ਚ ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਸਾਰਾ ਦੇਸ਼ ਉਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ ,ਜਿਨ੍ਹਾਂ ਨੇ ਵਿਰੋਧੀ ਪਰਸਥਿਤੀਆਂ ਦੇ ਬਾਵਜੂਦ ਬਹਾਦੁਰੀ ਨਾਲ ਲੜਦੇ ਹੋਏ ਭਾਰਤ ਦੇ ਸਨਮਾਨ ਦੀ ਰੱਖਿਆ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਯੁੱਧ ਦੌਰਾਨ ਖਿੱਚੀਆਂ ਆਪਣੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ 1999 ਕਾਰਗਿਲ ਯੁੱਧ ਦੌਰਾਨ ਮੈਨੂੰ ਉੱਥੇ ਜਾਣ 'ਤੇ ਆਪਣੇ ਬਹਾਦੁਰ ਜਵਾਵਾਂ ਨਾਲ ਇਕਜੁਟਤਾ ਦਿਖਾਉਣ ਦਾ ਮੌਕਾ ਮਿਲਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੈ ਦਿਵਸ ਦੇ ਮੌਕੇ 'ਤੇ ਸ਼ਹੀਦਾਂ ਦੇ ਹੌਂਸਲੇ ਤੇ ਬਲੀਦਾਨ ਨੂੰ ਯਾਦ ਕਰਦੇ ਹੋਏ 1 ਮਿੰਟ 24 ਸੈਕੰਡ ਦਾ ਇਕ ਵੀਡੀਓ ਟਵੀਟ ਕੀਤਾ ਹੈ।


ਰਾਸ਼ਟਰਪਤੀ ਰਾਮਨਾਥ ਕੌਵਿੰਦ ਨੇ ਕਾਰਗਿਲ ਵਿਜੈ ਦਿਵਸ ਮੌਕੇ 'ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਇਸ ਮੌਕੇ, ਭਾਰਤ ਦੀ ਰੱਖਿਆ ਕਰਨ ਵਾਲੇ ਯੋਧਿਆਂ ਦੇ ਬਹਾਦੁਰੀ ਨੂੰ ਨਮਨ ਕਰਦੇ ਹਾਂ। ਅਸੀਂ ਸਾਰੇ ਸ਼ਹੀਦਾਂ ਪ੍ਰਤੀ ਤਾਉਮਰ ਰਿਣੀ ਰਹਾਂਗੇ। ਜੈ ਹਿੰਦ।

Kargil Vijay Diwas 2019:Pm modi ,Rajnath Singh,President Martyrs young Tribute ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰੇਗੰਢ ਮੌਕੇ PM ਮੋਦੀ ,ਰਾਜਨਾਥ , ਰਾਸ਼ਟਰਪਤੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਦੱਸ ਦੇਈਏ ਕਿ ਅੱਜ ਤੋਂ ਠੀਕ 20 ਸਾਲ ਪਹਿਲਾਂ ਸਾਲ 1999 ਵਿਚ ਭਾਰਤੀ ਸੈਨਾ ਨੇ ਕਾਰਗਿਲ ਵਿਚ ਪਾਕਿਸਤਾਨੀ ਘੁਸਪੈਠੀਆਂ ਨੂੰ ਆਪਣੇ ਦੇਸ਼ ਵਿਚੋਂ ਖਦੇੜ ਦਿੱਤਾ ਸੀ।ਪਾਕਿਸਤਾਨ ਨਾਲ ਲੱਗੀ ਇਸ ਜੰਗ ’ਚ ਆਪਣੀ ਜ਼ਮੀਨ ਦੀ ਰਾਖੀ ਕਰਦਿਆਂ 527 ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਭਾਰਤੀ ਸੈਨਿਕਾਂ ਦੀ ਇਸ ਵੱਡੀ ਜਿੱਤ ਨੂੰ ਹਰ ਸਾਲ 26 ਜੁਲਾਈ ਨੂੰ ਵਿਜੇ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।ਇਸ ਦੌਰਾਨ ਕਾਰਗਿਲ ਯੁੱਧ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਅੱਜ ਸਮੁੱਚਾ ਦੇਸ਼ ਨਮਨ ਕਰ ਰਿਹਾ ਹੈ।
-PTCNews

  • Share