Thu, Apr 18, 2024
Whatsapp

ਬੈਂਗਲੁਰੂ: ਇਹ 5 ਬੱਚੇ 1 ਦਿਨ ਲਈ ਬਣੇ ਪੁਲਿਸ ਕਮਿਸ਼ਨਰ, ਜਾਣੋ ਪੂਰਾ ਮਾਮਲਾ

Written by  Jashan A -- September 09th 2019 04:49 PM
ਬੈਂਗਲੁਰੂ: ਇਹ 5 ਬੱਚੇ 1 ਦਿਨ ਲਈ ਬਣੇ ਪੁਲਿਸ ਕਮਿਸ਼ਨਰ, ਜਾਣੋ ਪੂਰਾ ਮਾਮਲਾ

ਬੈਂਗਲੁਰੂ: ਇਹ 5 ਬੱਚੇ 1 ਦਿਨ ਲਈ ਬਣੇ ਪੁਲਿਸ ਕਮਿਸ਼ਨਰ, ਜਾਣੋ ਪੂਰਾ ਮਾਮਲਾ

ਬੈਂਗਲੁਰੂ: ਇਹ 5 ਬੱਚੇ 1 ਦਿਨ ਲਈ ਬਣੇ ਪੁਲਿਸ ਕਮਿਸ਼ਨਰ, ਜਾਣੋ ਪੂਰਾ ਮਾਮਲਾ,ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ। ਦਰਅਸਲ, ਇਥੇ 5 ਤੋਂ 11 ਸਾਲ ਦੇ 5 ਬੱਚਿਆਂ ਨੂੰ ਇਕ ਦਿਨ ਲਈ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ। ਇਹ ਬੱਚੇ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਇੱਛਾ ਪੂਰਾ ਕਰਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਲਿਆਉਣ ਲਈ 'ਮੇਕ ਅ ਵਿਸ਼ ਫਾਊਂਡੇਸ਼ਨ' ਅਤੇ ਸਿਟੀ ਪੁਲਿਸ ਵਲੋਂ ਇਕ ਇਵੈਂਟ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੂੰ ਕਮਿਸ਼ਨਰ ਦੀਆਂ ਵਰਦੀਆਂ ਪਾਈਆਂ ਗਈਆਂ ਅਤੇ ਸਲਾਮੀ ਦਿੱਤੀ ਗਈ। ਹੋਰ ਪੜ੍ਹੋ: ਪਾਸਪੋਰਟ ਅਧਿਕਾਰੀਆਂ ਨੇ ਅੰਤਰ-ਧਰਮ ਵਿਆਹੇ ਜੋੜੇ ਨੂੰ ਅਜਿਹਾ ਕਹਿਣ ਤੋਂ ਬਾਅਦ ਮੰਗੀ ਮੁਆਫੀ https://twitter.com/ANI/status/1170959658829238272?s=20 ਖਾਕੀ ਵਰਦੀ ਪਾਏ, ਅਧਿਕਾਰੀਆਂ ਵਾਰੀਆਂ ਟੋਪੀ ਪਾਏ ਨੰਨ੍ਹੇ ਕਮਿਸ਼ਨਰ ਇਸ ਦੌਰਾਨ ਕਾਫ਼ੀ ਖੁਸ਼ ਅਤੇ ਉਤਸ਼ਾਹਤ ਦਿਖਾਈ ਦਿੱਤੇ। 'ਮੇਕ ਅ ਵਿਸ਼' ਸੰਸਥਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚੇ ਵੱਡੇ ਹੋ ਕੇ ਪੁਲਿਸ ਅਫ਼ਸਰ ਬਣਨਾ ਚਾਹੁੰਦੇ ਸਨ। ਅਜਿਹੇ 'ਚ ਉਨ੍ਹਾਂ ਨੇ ਸਿਟੀ ਪੁਲਿਸ ਤੋਂ ਬੱਚਿਆਂ ਨੂੰ ਇਕ ਦਿਨ ਲਈ ਪੁਲਿਸ ਕਮਿਸ਼ਨਰ ਬਣਾਉਣ ਲਈ ਅਪੀਲ ਕੀਤੀ ਸੀ। ਸੋਮਵਾਰ ਨੂੰ ਸਿਟੀ ਪੁਲਿਸ ਹੈੱਡ ਕੁਆਰਟਰ 'ਚ ਬੱਚਿਆਂ ਨੂੰ ਬਕਾਇਦਾ ਡਰੈੱਸ ਪਾ ਕੇ ਕਮਿਸ਼ਨਰ ਦੀ ਕੁਰਸੀ 'ਤੇ ਬਿਠਾਇਆ ਗਿਆ। ਇੰਨਾ ਹੀ ਨਹੀਂ, ਸਿਟੀ ਪੁਲਿਸ ਦੇ ਸਿਪਾਹੀਆਂ ਨੇ 5 ਨੰਨ੍ਹੇ ਕਮਿਸ਼ਨਰਾਂ ਦੇ ਸਾਹਮਣੇ ਬੈਂਡ ਦੀ ਆਵਾਜ਼ 'ਤੇ ਪਰੇਡ ਵੀ ਕੀਤੀ।ਬੈਂਗਲੁਰੂ ਦੇ ਪੁਲਸ ਕਮਿਸ਼ਨ ਭਾਸਕਰ ਰਾਵ ਨੇ ਕਮਿਸ਼ਨਰ ਬਣੇ ਬੱਚਿਆਂ ਨੂੰ ਸਲਾਮੀ ਦਿੱਤੀ। -PTC News


Top News view more...

Latest News view more...