ਮੁੱਖ ਖਬਰਾਂ

ਬੈਂਕ ਮੈਨੇਜਰ ਔਰਤ ਨਾਲ ਬਣਾਉਣਾ ਚਾਹੁੰਦਾ ਸੀ ਸਰੀਰਕ ਸਬੰਧ, ਅੱਕੀ ਔਰਤ ਨੇ ਚੁੱਕਿਆ ਇਹ ਕਦਮ

By Joshi -- October 16, 2018 6:10 pm -- Updated:Feb 15, 2021

ਬੈਂਕ ਮੈਨੇਜਰ ਔਰਤ ਨਾਲ ਬਣਾਉਣਾ ਚਾਹੁੰਦਾ ਸੀ ਸਰੀਰਕ ਸਬੰਧ, ਅੱਕੀ ਔਰਤ ਨੇ ਚੁੱਕਿਆ ਇਹ ਕਦਮ,ਬੇੰਗਲੁਰੁ: ਕਰਨਾਟਕ ਦੇ ਦਾਵਣਗੇਰੇ 'ਚ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ, ਜਿੱਥੇ ਇੱਕ ਮਹਿਲਾ ਵੱਲੋ ਇੱਕ ਬੈਂਕ ਮੈਨੇਜਰ ਨੂੰ ਸਬਕ ਸਿਖਾਇਆ ਗਿਆ ਹੈ,

ਜਿਥੇ ਇੱਕ ਬੈਂਕ ਮੈਨੇਜਰ ਵੱਲੋਂ ਲੋਨ ਦਿਵਾਉਣ ਲਈ ਮਹਿਲਾ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਗਿਆ। ਜਿਸ ਦੌਰਾਨ ਮਹਿਲਾ ਨੇ ਉਸ ਨੂੰ ਕਰੜੇ ਹੱਥੀ ਲੈਂਦਿਆ ਇਸ ਮੰਗ ਦਾ ਵਿਰੋਧ ਕਰਦੇ ਹੋਏ ਬੈਂਕ ਮੈਨੇਜਰ ਨੂੰ ਸ਼ਰੇਆਮ ਡੰਡਿਆਂ ਅਤੇ ਚੱਪਲਾਂ ਨਾਲ ਕੁੱਟ-ਮਾਰ ਕੀਤੀ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ #METOO ਮੁਹਿੰਮ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ।

ਜਿਸ ਦੌਰਾਨ ਦੇਸ਼ ਦੀਆਂ ਮਹਿਲਾਵਾਂ ਆਪਣੇ ਆਪ ਨਾਲ ਹੋਈਆਂ ਯੋਨ ਸੋਸ਼ਣ ਦੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੀਆਂ ਹਨ। ਇਸ ਮੁੰਹਿਮ ਦੌਰਾਨ ਕਈ ਲੋਕ ਵਿਵਾਦਾਂ ਦੇ ਘੇਰੇ 'ਚ ਘਿਰ ਚੁੱਕੇ ਹਨ, ਜਿਸ ਵਿੱਚ ਦੇਸ਼ ਦੇ ਵੱਡੇ ਵੱਡੇ ਬਾਲੀਵੁੱਡ ਸਿਤਾਰਿਆਂ ਦੇ ਨਾਮ ਵੀ ਸ਼ਾਮਿਲ ਹਨ।

—PTC News