Advertisment

ਕਾਲਜ ਨੇ Exam ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਢੰਗ , ਤੁਹਾਡਾ ਵੀ ਨਹੀਂ ਰੁਕਣਾ ਹਾਸਾ , ਦੇਖੋ ਤਸਵੀਰਾਂ

author-image
Shanker Badra
Updated On
New Update
ਕਾਲਜ ਨੇ Exam ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਢੰਗ , ਤੁਹਾਡਾ ਵੀ ਨਹੀਂ ਰੁਕਣਾ ਹਾਸਾ , ਦੇਖੋ ਤਸਵੀਰਾਂ
Advertisment
ਕਾਲਜ ਨੇ Exam ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਢੰਗ , ਤੁਹਾਡਾ ਵੀ ਨਹੀਂ ਰੁਕਣਾ ਹਾਸਾ , ਦੇਖੋ ਤਸਵੀਰਾਂ:ਬੈਂਗਲੁਰੂ : ਦੁਨੀਆ ਭਰ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾਣ ਵਾਲੀ ਨਕਲ ਕਾਰਨ ਉੱਥੋਂ ਦੇ ਅਧਿਆਪਕ ਪ੍ਰੇਸ਼ਾਨ ਹੁੰਦੇ ਹਨ। ਹਰ ਸਕੂਲ/ਕਾਲਜ ਦੇ ਪ੍ਰਬੰਧਕਾਂ ਦੀ ਸਦਾ ਇਹੋ ਕੋਸ਼ਿਸ਼ ਹੁੰਦੀ ਹੈ ਕਿ ਇਮਤਿਹਾਨਾਂ ਵਿੱਚ ਬੱਚੇ ਕਦੇ ਨਕਲ ਨਾ ਮਾਰਨ। ਇਸ ਲਈ ਅਧਿਆਪਕਾਂ ਦੀਆਂ ਸਖ਼ਤ ਡਿਊਟੀਆਂ ਵੀ ਲਾਈਆਂ ਜਾਂਦੀਆਂ ਹਨ ਪਰ ਕਰਨਾਟਕ ਸੂਬੇ ਦੇ ਭਗਤ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਜਿਹੜਾ ਤਰੀਕਾ ਅਪਣਾਇਆ ਗਿਆ, ਉਸ ਨੂੰ ਵੇਖ ਕੇ ਕੋਈ ਆਪਣਾ ਹਾਸਾ ਨਹੀਂ ਰੋਕ ਪਾਉਂਦਾ। Karnataka College makes a new rule to stop cheaters In Exam ਕਾਲਜ ਨੇ Exam ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਢੰਗ , ਤੁਹਾਡਾ ਵੀ ਨਹੀਂ ਰੁਕਣਾ ਹਾਸਾ , ਦੇਖੋ ਤਸਵੀਰਾਂ ਦਰਅਸਲ 'ਚ ਕਰਨਾਟਕ ਸੂਬੇ ਦੇ ਭਗਤ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈਅਨੋਖਾ ਤਰੀਕਾਅਪਣਾਇਆ ਗਿਆ ਹੈ ,ਜਿਹੜਾ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋ ਰਿਹਾ ਹੈ। ਉਥੇ ਕਾਲਜ ਦੇ ਪ੍ਰਬੰਧਕਾਂ ਨੇ ਨਕਲ ਰੋਕਣ ਲਈ ਵਿਦਿਆਰਥੀਆਂ ਦੇ ਸਿਰ 'ਤੇ ਗੱਤੇ ਦਾ ਡੱਬਾ ਪਹਿਨਾ ਦਿੱਤਾ ਗਿਆ ਹੈ ਅਤੇ ਮੂੰਹ ਵੱਲ ਗੱਤੇ 'ਚ ਛੇਕ ਕਰ ਦਿੱਤਾ ਗਿਆ ਸੀ ਤਾਂ ਕਿ ਵਿਦਿਆਰਥੀ ਸਵਾਲ ਦੇਖ ਸਕਣ ਅਤੇ ਜਵਾਬ ਲਿਖ ਸਕਣ।   Karnataka College makes a new rule to stop cheaters In Exam ਕਾਲਜ ਨੇ Exam ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਢੰਗ , ਤੁਹਾਡਾ ਵੀ ਨਹੀਂ ਰੁਕਣਾ ਹਾਸਾ , ਦੇਖੋ ਤਸਵੀਰਾਂ ਕਾਲਜ ਦੇ ਪ੍ਰਬੰਧਕਾਂ ਵੱਲੋਂ ਨਕਲ ਰੋਕਣ ਦਾ ਇਹ ਤਰੀਕਾ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਪ੍ਰੀਖਿਆ ਦੌਰਾਨ ਵਿਦਿਆਰਥੀ ਨਕਲ ਨਾ ਕਰ ਸਕਣ, ਇਸ ਲਈ ਜਮਾਤ 'ਚ ਮੌਜੂਦ ਟੀਚਰ ਖਾਸ ਨਿਗਰਾਨੀ ਕਰਦੇ ਹਨ। ਇਸ ਦੌਰਾਨ ਕਰਨਾਟਕ ਤੋਂ ਜੋ ਤਰੀਕਾ ਸਾਹਮਣੇ ਆਇਆ ਹੈ, ਉਹ ਸਾਰਿਆਂ ਨੂੰ ਹੱਸਣ ਨੂੰ ਮਜ਼ਬੂਰ ਕਰ ਦੇਣ ਵਾਲਾ ਹੈ। ਇਸ ਤਸਵੀਰ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਹਨ। ਜਿਸ ਟੀਚਰ ਦੀ ਡਿਊਟੀ ਨਿਗਰਾਨੀ ਲਈ ਲਗਾਈ ਗਈ ਸੀ, ਉਹ ਵੀ ਆਪਣਾ ਹਾਸਾ ਨਹੀਂ ਰੋਕ ਸਕੀ। ਇਸ ਦੌਰਾਨ ਪ੍ਰੀਖਿਆ ਦੇ ਸਮੇਂ ਇਕ-ਦੂਜੇ ਨੂੰ ਦੇਖ ਕੇ ਵਿਦਿਆਰਥੀ ਵੀ ਹੱਸਦੇ ਦਿਖਾਈ ਦਿੱਤੇ ਹਨ। Karnataka College makes a new rule to stop cheaters In Exam ਕਾਲਜ ਨੇ Exam ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਢੰਗ , ਤੁਹਾਡਾ ਵੀ ਨਹੀਂ ਰੁਕਣਾ ਹਾਸਾ , ਦੇਖੋ ਤਸਵੀਰਾਂ ਇਸ ਦੌਰਾਨ ਕਿਸੇ ਨੇ ਉਨ੍ਹਾਂ ਦੀ ਇਹ ਤਸਵੀਰ ਫ਼ੇਸਬੁੱਕ ਉੱਤੇ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਅਧਿਆਪਕਾਂ ਨੇ ਅਜਿਹਾ ਕਦਮ ਚੁੱਕਿਆ ਹੋਵੇ। ਨਕਲ ਰੋਕਣ ਲਈ ਅਧਿਆਪਕ ਅਕਸਰ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਕਰਦੇ ਨਜ਼ਰ ਆ ਜਾਂਦੇ ਹਨ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment