Thu, Apr 25, 2024
Whatsapp

ਕੋਵਿਡ -19 ਟੀਕਾ ਲੱਗਣ ਤੋਂ 2 ਦਿਨ ਬਾਅਦ ਹੀ ਹਸਪਤਾਲ ਦੇ ਇੱਕ ਕਰਮਚਾਰੀ ਦੀ ਮੌਤ

Written by  Shanker Badra -- January 19th 2021 11:46 AM
ਕੋਵਿਡ -19 ਟੀਕਾ ਲੱਗਣ ਤੋਂ 2 ਦਿਨ ਬਾਅਦ ਹੀ ਹਸਪਤਾਲ ਦੇ ਇੱਕ ਕਰਮਚਾਰੀ ਦੀ ਮੌਤ

ਕੋਵਿਡ -19 ਟੀਕਾ ਲੱਗਣ ਤੋਂ 2 ਦਿਨ ਬਾਅਦ ਹੀ ਹਸਪਤਾਲ ਦੇ ਇੱਕ ਕਰਮਚਾਰੀ ਦੀ ਮੌਤ

ਕਰਨਾਟਕ : ਕੋਵੀਡ -19 ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ 2 ਦਿਨ ਬਾਅਦ ਉੱਤਰੀ ਕਰਨਾਟਕ ਦੇ ਬੱਲਾਰੀ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਵਿਚ 43 ਸਾਲਾ ਹੈਲਥ ਵਰਕਰ ਦੀ ਸੋਮਵਾਰ ਸ਼ਾਮ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਕਰਮਚਾਰੀ ਦੀ ਪਛਾਣ ਬਲਾਰੀ ਜ਼ਿਲੇ ਦੇ ਨਾਗਰਾਜੂ ਵਜੋਂ ਹੋਈ ਹੈ। ਉਹ ਸਿਹਤ ਵਿਭਾਗ ਦਾ ਸਥਾਈ ਕਰਮਚਾਰੀ ਸੀ। [caption id="attachment_467412" align="aligncenter" width="300"]Karnataka: Hospital worker dies after receiving Covid-19 vaccine, health dept denies link ਕਰਨਾਟਕ : ਕੋਵਿਡ -19 ਟੀਕਾ ਲੱਗਣ ਤੋਂ 2 ਦਿਨ ਬਾਅਦ ਹੀ ਹਸਪਤਾਲ ਦੇ ਇੱਕ ਕਰਮਚਾਰੀ ਦੀ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਸੂਰਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸੜਕ ਕਿਨਾਰੇ ਸੌਂ ਰਹੇ ਮਜ਼ਦੂਰਾਂ 'ਤੇ ਚੜ੍ਹਿਆ ਟਰੱਕ ਜਾਣਕਾਰੀ ਅਨੁਸਾਰ ਕਰਨਾਟਕ ਵਿੱਚ ਸਿਹਤ ਵਿਭਾਗ ਦੇ ਇੱਕ 43 ਸਾਲਾ ਕਰਮਚਾਰੀ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਮੌਤ ਹੋ ਗਈ, ਉਸ ਨੂੰ ਦੋ ਦਿਨ ਪਹਿਲਾਂ ਕੋਵੀਡ-19 ਟੀਕਾ ਲਾਇਆ ਗਿਆ ਸੀ। ਇਹ ਘਟਨਾ ਮੁਰਾਦਾਬਾਦ ਜ਼ਿਲ੍ਹਾ ਹਸਪਤਾਲ ਦੇ ਇੱਕ ਵਾਰਡ ਲੜਕੇ ਦੀ ਸੋਮਵਾਰ ਨੂੰ ਹੋਈ ਮੌਤ ਮਗਰੋਂ ਹੋਈ ਹੈ ,ਜਿਸ ਦੀ ਕੋਵੀਸ਼ੀਲਡ ਦੇਣ ਦੇ 30 ਘੰਟੇ ਬਾਅਦ ਮੌਤ ਹੋ ਗਈ ਸੀ। [caption id="attachment_467411" align="aligncenter" width="300"]Karnataka: Hospital worker dies after receiving Covid-19 vaccine, health dept denies link ਕਰਨਾਟਕ : ਕੋਵਿਡ -19 ਟੀਕਾ ਲੱਗਣ ਤੋਂ 2 ਦਿਨ ਬਾਅਦ ਹੀ ਹਸਪਤਾਲ ਦੇ ਇੱਕ ਕਰਮਚਾਰੀ ਦੀ ਮੌਤ[/caption] ਉਸਨੂੰ 16 ਜਨਵਰੀ ਨੂੰ ਦੁਪਿਹਰ 1 ਵਜੇ ਟੀਕਾ ਲਗਾਇਆ ਗਿਆ ਸੀ ਅਤੇ ਅੱਜ ਸਵੇਰ ਤੱਕ ਠੀਕ ਸੀ ਪਰ ਅੱਜ ਸਵੇਰੇ ਜਦੋਂ ਉਹ ਡਿਊਟੀ 'ਤੇ ਆਇਆ ਤਾਂ ਉਸਨੇ ਸਵੇਰੇ 9.30 ਵਜੇ ਛਾਤੀ ਦੇ ਦਰਦ ਦੀ ਸ਼ਿਕਾਇਤ ਕੀਤੀ ਅਤੇ ਡਿੱਗ ਗਿਆ। ਜਿਸ ਤੋਂ ਬਾਅਦਹੈਲਥ ਵਰਕਰ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਅਤੇ ਉੱਚ ਇਲਾਜ ਲਈ ਜਿੰਦਲ ਸੰਜੀਵਨੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸਨੂੰ ਸਵੇਰੇ 11: 15 ਵਜੇ ਜਿੰਦਲ ਸੰਜੀਵਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। [caption id="attachment_467410" align="aligncenter" width="300"]Karnataka: Hospital worker dies after receiving Covid-19 vaccine, health dept denies link ਕਰਨਾਟਕ : ਕੋਵਿਡ -19 ਟੀਕਾ ਲੱਗਣ ਤੋਂ 2 ਦਿਨ ਬਾਅਦ ਹੀ ਹਸਪਤਾਲ ਦੇ ਇੱਕ ਕਰਮਚਾਰੀ ਦੀ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੀ ਅੱਜ ਹੋਵੇਗੀ ਪਹਿਲੀ ਮੀਟਿੰਗ ਕਰਨਾਟਕ ਦੇ ਸਿਹਤ ਵਿਭਾਗ ਨੇ ਸੋਮਵਾਰ ਦੀ ਸ਼ਾਮ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉੱਚ ਪੱਧਰ ਦਾ ਇਲਾਜ਼ ਮੁਹੱਈਆ ਕਰਵਾਇਆ ਗਿਆ ਸੀ ਪਰ ਉਹ ਬਚ ਨਹੀਂ ਸਕਿਆ। ਦੂਸਰੇ ਹੈਲਥ ਵਰਕਰਾਂ ਵਿੱਚੋਂ ਹੋਰ ਕਿਸੇ ਨਾਲ ਵੀ ਟੀਕਾ ਲੱਗਣ ਤੋਂ ਬਾਅਦ ਮਾੜੀ ਘਟਨਾ ਨਹੀਂ ਵਾਪਰੀ। ਜ਼ਿਲ੍ਹਾ ਪੱਧਰੀ ਏਈਐਫਆਈ ਕਮੇਟੀ ਨੇ ਮੁਲਾਕਾਤ ਕੀਤੀ ਅਤੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ। -PTCNews


Top News view more...

Latest News view more...