ਪਿਓ ਨੇ PUBG ਖੇਡਣ ਤੋਂ ਰੋਕਿਆ ਤਾਂ ਪੁੱਤ ਨੇ ਪਿਓ ਦਾ ਸਿਰ ਕੀਤਾ ਧੜ ਤੋਂ ਵੱਖ !

By Jashan A - September 11, 2019 7:09 pm

ਪਿਓ ਨੇ PUBG ਖੇਡਣ ਤੋਂ ਰੋਕਿਆ ਤਾਂ ਪੁੱਤ ਨੇ ਪਿਓ ਦਾ ਸਿਰ ਕੀਤਾ ਧੜ ਤੋਂ ਵੱਖ !,ਨਵੀਂ ਦਿੱਲੀ: ਨੌਜਵਾਨਾਂ ਵੱਲੋਂ ਵਧੇਰੇ ਖੇਡਣ ਵਾਲੀ PUBG ਮੋਬਾਈਲ ਗੇਮ ਦਾ ਭੂਤ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਬੱਚਿਆਂ ਤੋਂ ਲੈ ਕੇ ਸਿਆਣੇ ਵਿਅਕਤੀ ਵੀ ਇਸ ਗੇਮ ਨੂੰ ਖੇਡਦੇ ਹਨ। ਅਜਿਹੇ 'ਚ ਇਸਦੀ ਆਦਤ ਕਈ ਵਾਰ ਜਾਨਲੇਵਾ ਬਣ ਜਾਂਦੀ ਹੈ।

PUBG ਅਜਿਹਾ ਹੀ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ, ਜਿਥੇ ਪਿਓ ਵੱਲੋਂ PUBG ਮੋਬਾਈਲ ਗੇਮ ਖੇਡਣ ਤੋਂ ਰੋਕਣ 'ਤੇ ਨੌਜਵਾਨ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪੁੱਤ ਨੇ ਆਪਣੀ ਹੀ ਪਿਤਾ ਦਾ ਸਿਰ ਧੜ ਤੋਂ ਵੱਖ ਕਰਨ ਤੋਂ ਬਾਅਦ ਉਸਦੀਆਂ ਲੱਤਾਂ ਵੀ ਵੱਢ ਦਿੱਤੀਆਂ।

ਹੋਰ ਪੜ੍ਹੋ:ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

PUBGਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਪੁੱਤਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਪਿਓ 'ਤੇ ਹਮਲਾ ਕਰਨ ਤੋਂ ਪਹਿਲਾਂ ਉਸਨੇ ਆਪਣੀ ਮਾਂ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਸੀ।

-PTC News

adv-img
adv-img