Advertisment

ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ

author-image
Shanker Badra
Updated On
New Update
ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ
Advertisment
ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ:ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ।ਇਸ ਦੇ ਲਈ ਪਾਕਿਸਤਾਨ ਦੇ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਭਾਰਤ ਪਹੁੰਚ ਗਿਆ ਹੈ ਅਤੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਵੀ ਪਹੁੰਚੇ ਹਨ। ਇਸ ਦੇ ਨਾਲ ਹੀ ਐਸ.ਐਲ.ਸੀ ਦਾਸ ਜੋਆਇੰਟ ਸਕੱਤਰ ਗ੍ਰਹਿ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਉੱਚ ਅਧਿਕਾਰੀਆਂ ਦਾ ਵਫਦ ਵੀ ਅਟਾਰੀ ਸਰਹੱਦ ਪਹੁੰਚਿਆ ਹੈ।ਇਹ ਮੀਟਿੰਗ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤੀ ਖੇਤਰ ਵਿਚ ਹੋਵੇਗੀ। Kartarpur corridor About conversation 18 member Pak delegation Reach India ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ ਇਸ ਦੌਰਾਨ ਦੋਵੇਂ ਧਿਰਾਂ ’ਚ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਪ੍ਰਾਜੈਕਟ ਬਾਰੇ ਤਕਨੀਕੀ ਪੱਧਰ ਦੀ ਚਰਚਾ ਵੀ ਹੋਵੇਗੀ।ਪੁਲਵਾਮਾ ਦਹਿਸ਼ਤੀ ਹਮਲੇ ਤੋਂ ਠੀਕ ਇੱਕ ਮਹੀਨੇ ਮਗਰੋਂ ਹੋ ਰਹੀ ਇਹ ਮੀਟਿੰਗ ਕਾਫ਼ੀ ਅਹਿਮ ਹੈ।ਦੋਵੇਂ ਮੁਲਕ ਸਿੱਖਾਂ ਦੇ ਇਸ ਸੁਫਨੇ ਨੂੰ ਸਾਕਾਰ ਕਰਨ ਲਈ ਗੰਭੀਰ ਹਨ।ਇਸ ਲਈ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੇ ਦੋਵੇਂ ਪਾਸੇ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਚੱਲ਼ ਰਿਹਾ ਹੈ।ਦੋਵੇਂ ਮੁਲਕਾਂ ਨੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਤੈਅ ਸਮੇਂ 'ਤੇ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਏਗਾ। Kartarpur corridor About conversation 18 member Pak delegation Reach India ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ ਦੱਸ ਦੇਈਏ ਕਿ ਮੰਗਲਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਜਾਰੀ ਇਕ ਬਿਆਨ ‘ਚ ਕਿਹਾ ਸੀ ਕਿ ਕਰਤਾਰਪੁਰ ਲਾਂਘੇ ‘ਤੇ ਮਸੌਦਾ ਸਮਝੌਤੇ ਬਾਰੇ ਗੱਲਬਾਤ ਕਰਨ ਲਈ 14 ਮਾਰਚ ਨੂੰ ਪਾਕਿਸਤਾਨੀ ਵਫਦ ਭਾਰਤ ਦੇ ਦੌਰੇ ‘ਤੇ ਜਾਵੇਗਾ ਅਤੇ ਭਾਰਤੀ ਵਫਦ 28 ਮਾਰਚ ਨੂੰ ਇਸਲਾਮਾਬਾਦ ਦੇ ਦੌਰੇ ‘ਤੇ ਆਵੇਗਾ। Kartarpur corridor About conversation 18 member Pak delegation Reach India ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਸਿੱਖ ਭਾਈਚਾਰੇ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ। -PTCNews-
latest-news india-latest-news news-in-punjabi news-in-punjab kartarpur-corridor-news pak-delegation-reach-india-news
Advertisment

Stay updated with the latest news headlines.

Follow us:
Advertisment