Sat, Apr 20, 2024
Whatsapp

ਮੰਤਰੀ ਨਾ ਬਣਨ ਕਰਕੇ ਸੁਨੀਲ ਜਾਖੜ ਦਾ ਅੱਜ ਕੱਲ ਵਿਗੜਿਆ ਮਾਨਸਿਕ ਸੰਤੁਲਨ :ਸੁਖਬੀਰ ਬਾਦਲ

Written by  Shanker Badra -- November 26th 2018 02:53 PM -- Updated: November 26th 2018 02:56 PM
ਮੰਤਰੀ ਨਾ ਬਣਨ ਕਰਕੇ ਸੁਨੀਲ ਜਾਖੜ ਦਾ ਅੱਜ ਕੱਲ ਵਿਗੜਿਆ ਮਾਨਸਿਕ ਸੰਤੁਲਨ :ਸੁਖਬੀਰ ਬਾਦਲ

ਮੰਤਰੀ ਨਾ ਬਣਨ ਕਰਕੇ ਸੁਨੀਲ ਜਾਖੜ ਦਾ ਅੱਜ ਕੱਲ ਵਿਗੜਿਆ ਮਾਨਸਿਕ ਸੰਤੁਲਨ :ਸੁਖਬੀਰ ਬਾਦਲ

ਮੰਤਰੀ ਨਾ ਬਣਨ ਕਰਕੇ ਸੁਨੀਲ ਜਾਖੜ ਦਾ ਅੱਜ ਕੱਲ ਵਿਗੜਿਆ ਮਾਨਸਿਕ ਸੰਤੁਲਨ :ਸੁਖਬੀਰ ਬਾਦਲ:ਗੁਰਦਾਸਪੁਰ : ਅੱਜ ਦੇਸ਼ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਪਿੰਡ ਮਾਨ, ਡੇਰਾ ਬਾਬਾ ਨਾਨਾਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਇਸ ਦੌਰਾਨ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਬਟਨ ਦੱਬ ਕੇ ਲਾਂਘੇ ਦੀ ਰਸਮ ਅਦਾ ਕੀਤੀ ਗਈ ਹੈ।Kartarpur corridor Foundation stone Events During Sunil Jakhar Heavy Protestਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਸੁਨੀਲ ਜਾਖੜ ਦੇ ਭਾਸ਼ਨ ਦੌਰਾਨ ਸਿੱਖ ਸੰਗਤਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਹੈ।ਇਸ ਤੋਂ ਬਾਅਦ ਜਾਖੜ ਆਪਣਾ ਭਾਸ਼ਣ ਵਿਚਾਲੇ ਛੱਡ ਕੇ ਸਟੇਜ ਤੋਂ ਭੱਜ ਗਏ ਸਨ।ਇਸ ਦੌਰਾਨ ਸੰਗਤਾਂ ਵੱਲੋਂ ਜਾਖੜ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਹੈ।Kartarpur corridor Foundation stone Events During Sunil Jakhar Heavy Protestਦੱਸ ਦੇਈਏ ਕਿ ਜਦੋਂ ਸੁਨੀਲ ਜਾਖੜ ਮੰਚ ਤੋਂ ਸੰਬੋਧਨ ਕਰ ਰਹੇ ਸਨ ਤਾਂ ਜਾਖੜ ਨੂੰ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਇਸ ਦੌਰਾਨ ਪੰਡਾਲ 'ਚ ਬੈਠੀਆਂ ਸਿੱਖ ਸੰਗਤਾਂ ਨੇ ਜਾਖੜ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਜਦੋਂ ਰੌਲਾ ਵਧ ਗਿਆ ਤਾਂ ਸਮਾਗਮ ਦੌਰਨ ਰਾਸ਼ਟਰੀ ਗੀਤ ਲਗਾ ਕੇ ਰੌਲਾ ਸ਼ਾਂਤ ਕਰਾਇਆ ਗਿਆ।ਉਸ ਵੇਲੇ ਸੁਖਬੀਰ ਬਾਦਲ ਵੀ ਮੰਚ 'ਤੇ ਹੀ ਮੌਜੂਦ ਸਨ।Kartarpur corridor Foundation stone Events During Sunil Jakhar Heavy Protestਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਨੀਲ ਜਾਖੜ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਮੰਤਰੀ ਨਾ ਬਣਨ ਕਰਕੇ ਸੁਨੀਲ ਜਾਖੜ ਦਾ ਅੱਜ ਕੱਲ ਮਾਨਸਿਕ ਸੰਤੁਲਨ ਵਿਗੜਿਆ ਹੋਇਆ ਹੈ।ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਕਰਤਾਰਪੁਰ ਲਾਂਘੇ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ। -PTCNews


Top News view more...

Latest News view more...